ਗੁਰੂ ਨਾਨਕ ਕਾਲੋਨੀ ’ਚ ਰਾਮਲੀਲਾ ਦਾ ਮੰਚਨ, ਲੰਕਾ ਦਹਨ ਨੇ ਮੋਹੇ ਦਰਸ਼ਕ ਗੁਰੂ ਨਾਨਕ ਕਾਲੋਨੀ ’ਚ ਰਾਮਲੀਲਾ ਦਾ ਮੰਚਨ, ਲੰਕਾ ਦਹਨ ਨੇ ਮੋਹਿਆ ਦਰਸ਼ਕਾਂ
Publish Date: Mon, 05 Oct 2026 04:32 PM (IST)
Updated Date: Mon, 05 Oct 2026 04:35 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਸ਼੍ਰੀ ਰਾਮ ਦੂਤ ਮਹਾਬਲੀ ਸਰਵਜਨ ਸੇਵਾ ਫਾਊਂਡੇਸ਼ਨ ਪੱਟੀ ਵੱਲੋਂ ਸਾਗਰ ਸਾਥੀ ਅਤੇ ਬਾਲਾ ਜੀ ਮਹਾਰਾਜ ਘਾਟਾ ਮਹਿੰਦੀਪੁਰ ਦੇ ਆਸ਼ੀਰਵਾਦ ਸਦਕਾ ਗੁਰੂ ਨਾਨਕ ਕਾਲੋਨੀ ਪੱਟੀ ਵਿਖੇ ਸ਼੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤਹਿਤ ਸੋਮਵਾਰ ਨੂੰ ਲੰਕਾ ਦਹਨ ਦਾ ਮੰਚਨ ਕੀਤਾ ਗਿਆ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਪਹੁੰਚੇ। ਰਾਮਲੀਲਾ ਦੀ ਸ਼ੁਰੂਆਤ ਮੌਕੇ ਭਾਜਪਾ ਦੇ ਵਾਈਸ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਤੂਤ ਅਤੇ ਭਾਜਪਾ ਸ਼ਹਿਰੀ ਮੰਡਲ ਪੱਟੀ ਦੇ ਪ੍ਰਧਾਨ ਵਿਜੇ ਵਿਨਾਇਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦੋਵਾਂ ਵੱਲੋਂ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਦੀਪ ਕੁਮਾਰ ਅਤੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਰਾਮਲੀਲਾ ਦੌਰਾਨ ਕਲਾਕਾਰਾਂ ਵੱਲੋਂ ਭਗਵਾਨ ਸ਼੍ਰੀ ਰਾਮ ਦੇ ਜੀਵਨ ਅਤੇ ਰਾਮਾਇਣ ਨਾਲ ਸਬੰਧਿਤ ਪ੍ਰਸੰਗਾਂ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ। ਲੰਕਾ ਦਹਨ ਦੇ ਦ੍ਰਿਸ਼ ਨੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਰਾਮਲੀਲਾ ਦਾ ਮੰਚਨ 28 ਸਤੰਬਰ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤਕ ਜਾਰੀ ਰਹੇਗਾ। ਪ੍ਰਧਾਨ ਪ੍ਰਦੀਪ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਮਲੀਲਾ ਵਿਚ ਪਰਿਵਾਰ ਸਮੇਤ ਪਹੁੰਚ ਕੇ ਧਾਰਮਿਕ ਪ੍ਰੋਗਰਾਮ ਦਾ ਆਨੰਦ ਮਾਣਨ ਅਤੇ ਪ੍ਰਭੂ ਸ਼੍ਰੀ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਜਨਰਲ ਸਕੱਤਰ ਯੋਧਬੀਰ ਸ਼ਰਮਾ, ਸਰਕਲ ਸਕੱਤਰ ਰਾਕੇਸ਼ ਸ਼ਰਮਾ, ਧੀਰਜ ਕੁਮਾਰ, ਪਰਮਜੀਤ ਟੀਟੂ, ਹੀਰਾ ਬੁੱਟਰ, ਸੰਜੀਵ ਕੁਮਾਰ, ਰੋਹਿਤ ਸੇਠੀ, ਲਵਨੀਸ਼ ਸੇਠੀ ਤੋਂ ਇਲਾਵਾ ਪ੍ਰਵੇਸ਼ ਅਰੋੜਾ ਵਾਈਸ ਪ੍ਰਧਾਨ, ਵਿਨੋਦ ਕੁਮਾਰ ਗੱਪਾ ਸਟੇਜ ਸੈਕਟਰੀ, ਬਲਜੀਤ ਸਿੰਘ ਸਾਬਾ, ਸੋਨੂੰ ਸ਼ਰਮਾ, ਰਿੰਕੂ ਚੰਦਨ, ਮਹੰਤ ਗੌਰਵ ਗਿਰੀ, ਜਿੰਮੀ ਰਾਵਣ, ਰਮੇਸ਼ ਕੁਮਾਰ, ਚਰਨਜੀਤ ਚੰਨਾ, ਹਰਪ੍ਰੀਤ ਹਰੂ, ਦੀਪਕ ਕੁਮਾਰ, ਮਨੀ ਅਦੀਵਾਲ, ਲਾਡੀ ਬਰੂਸਲੀ, ਰਮਨ ਦੇਵਾ, ਅਵਤਾਰ ਕੰਡਾ, ਹਰਭਜਨ ਸਿੰਘ, ਦੇਵ, ਰੂਬਲ, ਹੀਰਾ, ਸਾਹਿਬ, ਅਰਜੁਨ ਕੁਮਾਰ, ਦਵਿੰਦਰ ਐੱਨਆਰ, ਸਵਰਨ ਸਿੰਘ, ਗੁਰਜੰਟ ਸਿੰਘ, ਪ੍ਰਿੰਸ ਨਿੱਕਾ, ਅਸੀਸ, ਹਰਕੀਰਤ, ਮਨਦੀਪ, ਪ੍ਰਿਥਵੀ, ਰਿਸ਼ੀ ਚੰਦਨ, ਕਾਰਤਿਕ ਸਮੇਤ ਇਲਾਕੇ ਦੇ ਲੋਕ ਹਾਜ਼ਰ ਸਨ।