ਜਨਮ ਦਿਨ ਮੌਕੇ ਅਜ਼ਾਦ ਨੇ ਚੌਂਕਾ ਬੀਬੀ ਰਜਨੀ ਨੂੰ ਰਸਦ ਕੀਤੀ ਭੇਟ ਜਨਮ ਦਿਨ ਮੌਕੇ ਅਵਤਾਰ ਸਿੰਘ ਅਜ਼ਾਦ ਨੇ ਚੌਂਕਾ ਬੀਬੀ ਰਜਨੀ ਨੂੰ ਰਸਦ ਭੇਟ ਕੀਤੀ
Publish Date: Mon, 05 Oct 2026 04:30 PM (IST)
Updated Date: Mon, 05 Oct 2026 04:32 PM (IST)
ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਸਮਾਜ ਸੇਵਕ ਅਵਤਾਰ ਸਿੰਘ ਅਜ਼ਾਦ, ਸਾਬਕਾ ਫਾਰਮਰ ਪੰਜਾਬ ਸਟੇਟ ਕੰਜਿਊਮਰ ਕੌਂਸਲ, ਨੇ ਆਪਣਾ ਜਨਮ ਦਿਨ ਚੌਂਕਾ ਬੀਬੀ ਰਜਨੀ ਵਿਖੇ ਸਾਥੀਆਂ ਸਮੇਤ ਮਨਾਇਆ। ਇਸ ਮੌਕੇ ਉਨ੍ਹਾਂ ਵੱਲੋਂ ਚੌਂਕਾ ਬੀਬੀ ਰਜਨੀ ਲਈ ਆਟਾ ਅਤੇ ਦਾਲ ਦੀ ਰਸਦ ਭੇਟ ਕੀਤੀ ਗਈ ਅਤੇ ਸੇਵਾਦਾਰਾਂ ਨਾਲ ਖੁਸ਼ੀ ਸਾਂਝੀ ਕੀਤੀ। ਅਵਤਾਰ ਸਿੰਘ ਅਜ਼ਾਦ ਨੇ ਕਿਹਾ ਕਿ ਉਹ ਆਪਣੇ ਜਨਮ ਦਿਨ ਮੌਕੇ ਚੌਂਕਾ ਬੀਬੀ ਰਜਨੀ ਵਿਖੇ ਪਹੁੰਚ ਕੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨਾਲ ਖੁਸ਼ੀ ਸਾਂਝੀ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਸਿਰਫ਼ 10 ਰੁਪਏ ਵਿਚ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਤੇ ਸ਼ਾਮ ਨੂੰ ਲੋੜਵੰਦਾਂ ਨੂੰ ਭੋਜਨ ਛਕਾਉਣਾ ਸ਼ਲਾਘਾਯੋਗ ਸੇਵਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸਮਾਜ ਸੇਵੀ ਸਵ. ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਵੱਲੋਂ ਸੇਵਾ ਕਾਰਜਾਂ ਦੀ ਜੋ ਸ਼ੁਰੂਆਤ ਕੀਤੀ ਗਈ ਸੀ, ਉਹ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਚੌਂਕਾ ਬੀਬੀ ਰਜਨੀ ਵਿਖੇ ਪਹੁੰਚਦੇ ਹਨ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਚੌਂਕਾ ਬੀਬੀ ਰਜਨੀ ਦੇ ਸੇਵਾ ਕਾਰਜਾਂ ਵਿਚ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਅਵਤਾਰ ਸਿੰਘ ਅਜ਼ਾਦ ਵੱਲੋਂ ਸਮੂਹ ਸੇਵਾ ਦਾਰਾਂ ਨੂੰ ਲੱਡੂ ਵੰਡ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ। ਪ੍ਰਬੰਧਕ ਜਤਿਨ ਸ਼ਰਮਾ ਨੇ ਰਸਦ ਭੇਟ ਕਰਨ ਅਤੇ ਸੇਵਾ ਕਾਰਜਾਂ ਵਿਚ ਸਹਿਯੋਗ ਦੇਣ ਲਈ ਅਵਤਾਰ ਸਿੰਘ ਅਜ਼ਾਦ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਵਦੀਪ ਸਿੰਘ ਅਜ਼ਾਦ, ਭਵਨ ਕੁਮਾਰ ਟਾਹ, ਵਿਪਨ ਘਰਿਆਲਾ, ਪੁਖਰਾਜ ਸ਼ਰਮਾ, ਕੁਲਦੀਪ ਰਾਏ ਸ਼ਰਮਾ, ਬਿੱਲਾ ਸਮੇਤ ਹੋਰ ਹਾਜ਼ਰ ਸਨ।