ਰਾਮਲੀਲਾ ਦੀਆਂ ਤਿਆਰੀਆਂ ਸਬੰਧੀ ਕੀਤੀ ਵਿਚਾਰ ਚਰਚਾ ਪੱਟੀ ’ਚ 20 ਅਕਤੂਬਰ ਨੂੰ ਮਨਾਇਆ ਜਾਵੇਗਾ ਦੁਸਹਿਰਾ ਮੇਲਾ : ਮਹਿਤਾ
Publish Date: Mon, 05 Oct 2026 04:29 PM (IST)
Updated Date: Mon, 05 Oct 2026 04:32 PM (IST)
ਦੀਪਕ ਕੁਮਾਰ•, ਪੰਜਾਬੀ ਜਾਗਰਣ, ਪੱਟੀ ਮੌੜ ਦੁਸਹਿਰਾ ਕਮੇਟੀ ਪੱਟੀ ਦੀ ਮੀਟਿੰਗ ਚੇਅਰਮੈਨ ਸੁਰੇਸ਼ ਪਾਠਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਕਾਲਜ ਰੋਡ ਪੱਟੀ ਵਿਖੇ ਮਨਾਏ ਜਾਣ ਵਾਲੇ ਦੁਸਹਿਰਾ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਰਾਮਲੀਲਾ ਕਮੇਟੀਆਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਦੁਸਹਿਰਾ ਕਮੇਟੀ ਦੇ ਪ੍ਰਧਾਨ ਬੱਲੂ ਮਹਿਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰਾ ਮੇਲਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਜਾਰੀ ਹਨ ਅਤੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਮਲੀਲਾ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਮੇਲੇ ਨਾਲ ਸਬੰਧਤ ਵੱਖ-ਵੱਖ ਪ੍ਰਬੰਧਾਂ ’ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੀ ਯੰਗਮੈਨ ਰਾਮਾ ਕ੍ਰਿਸ਼ਨਾ ਰਾਮਲੀਲਾ ਕਲੱਬ ਪੱਟੀ ਅਤੇ ਦੀ ਨੀਲ ਕਮਲ ਰਾਮਲੀਲਾ ਸੋਸ਼ਲ ਵੈਲਫੇਅਰ ਕਲੱਬ ਦੀਆਂ ਝਾਂਕੀਆਂ ਬਾਜ਼ਾਰਾਂ ਵਿਚੋਂ ਹੁੰਦੀਆਂ ਹੋਈਆਂ ਸ਼ਾਮ 4 ਵਜੇ ਦੁਸਹਿਰਾ ਮੈਦਾਨ ਵਿਖੇ ਪੁੱਜਣਗੀਆਂ। ਇਸ ਉਪਰੰਤ ਵਿਭੀਸ਼ਨ ਦੇ ਸਰੂਪ ਵੱਲੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਸੁਰੇਸ਼ ਪਾਠਕ ਨੇ ਦੱਸਿਆ ਕਿ ਦੁਸਹਿਰਾ ਗਰਾਊਂਡ ਵਿਖੇ ਪੁੱਜਣ ਵਾਲੀਆਂ ਰਾਮਲੀਲਾ ਝਾਂਕੀਆਂ ਅਤੇ ਪਤਵੰਤਿਆਂ ਦਾ ਮੁੱਖ ਮਹਿਮਾਨਾਂ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਮਲੀਲਾ ਕਮੇਟੀਆਂ ਦੇ ਮਹਿਮਾਨਾਂ ਅਤੇ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਲੇ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕਮੇਟੀ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮੀਟਿੰਗ ਮੌਕੇ ਦੀ ਯੰਗਮੈਨ ਰਾਮਾ ਕ੍ਰਿਸ਼ਨਾ ਰਾਮਲੀਲਾ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਪਾਠਕ, ਕਾਰਜਕਾਰੀ ਪ੍ਰਧਾਨ ਭਵਨ ਕੁਮਾਰ ਟਾਹ, ਸਰਪ੍ਰਸਤ ਵਿਜੇ ਸ਼ਰਮਾ, ਨੀਲ ਕਮਲ ਰਾਮਲੀਲਾ ਸੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ, ਸਤੀਸ਼ ਬੌਬੀ, ਪੁਖਰਾਜ ਸਿੰਘ, ਮੋਹਿਤ ਅਰੋੜਾ ਚੇਅਰਮੈਂਨ, ਚੰਦਰ ਮੋਹਨ ਤੇਜੀ, ਕੇਕੇ ਬਿੱਟੂ ਜਨਰਲ ਸਕੱਤਰ, ਰਛਪਾਲ ਬੇਦੀ, ਪਰਮਜੀਤ ਟੀਟੂ, ਰਾਜਾ ਸੇਠੀ, ਤਰਸੇਮ ਜੋਸ਼ੀ, ਸੁੱਚਾ ਸਿੰਘ, ਦਲਜੀਤ ਸਿੰਘ ਸੋਹਲ, ਸੁਭਾਸ਼ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ।