ਸਾਬਕਾ ਪੱਤਰਕਾਰ ਤੇ ਕਾਮਰੇਡ ਆਗੂ ਪ੍ਰਤਾਪ ਸਿੰਘ ਵੈਰੋਂਵਾਲ ਦਾ ਦੇਹਾਂਤ ਸਾਬਕਾ ਪੱਤਰਕਾਰ ਤੇ ਕਾਮਰੇਡ ਆਗੂ ਪ੍ਰਤਾਪ ਸਿੰਘ ਵੈਰੋਂਵਾਲ ਦਾ ਦੇਹਾਂਤ
Publish Date: Sun, 04 Oct 2026 06:17 PM (IST)
Updated Date: Sun, 04 Oct 2026 06:20 PM (IST)
ਕੁਲਦੀਪ ਸਿੰਘ ਮਾਨ, •ਪੰਜਾਬੀ ਜਾਗਰਣ ਖਡੂਰ ਸਾਹਿਬ : ਇਲਾਕੇ ਦੇ ਸਾਬਕਾ ਪੱਤਰਕਾਰ ਅਤੇ ਕਾਮਰੇਡ ਆਗੂ ਪ੍ਰਤਾਪ ਸਿੰਘ ਵੈਰੋਂਵਾਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ’ਚ ਆਪਣੇ ਸਾਥੀਆਂ ਅਤੇ ਸੰਘਰਸ਼ਸ਼ੀਲ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਅਤੇ ਕਿਰਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹੇ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲ੍ਹਾ, ਜ਼ਿਲ੍ਹਾ ਸਕੱਤਰ ਮੈਂਬਰ ਸੁਲੱਖਣ ਸਿੰਘ ਤੁੜ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਂਵਾਲ ਸਮੇਤ ਹੋਰ ਆਗੂਆਂ ਵੱਲੋਂ ਕਾਮਰੇਡ ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ’ਤੇ ਆਰਐੱਮਪੀਆਈ ਵੱਲੋਂ ਪਾਰਟੀ ਦਾ ਝੰਡਾ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਕਾਮਰੇਡ ਪ੍ਰਤਾਪ ਸਿੰਘ ਵੱਲੋਂ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸਾਬਕਾ ਸਰਪੰਚ ਰਵੇਲ ਸਿੰਘ ਵੈਰੋਂਵਾਲ, ਉਨ੍ਹਾਂ ਦੇ ਪੁੱਤਰ ਕੰਵਰਪਾਲ ਸਿੰਘ, ਧੀ ਹਰਮਨਦੀਪ ਕੌਰ, ਪਤਨੀ ਹਰਿੰਦਰ ਕੌਰ, ਕੇਵਲ ਸਿੰਘ ਸਾਬਕਾ ਸਰਪੰਚ, ਸੁਖਬੀਰ ਸਿੰਘ ਕੰਗ, ਪ੍ਰਮਿੰਦਰ ਸਿੰਘ ਵਿੱਕੀ ਪ੍ਰਧਾਨ ਵੈਰੋਂਵਾਲ, ਪਰਮਜੀਤ ਸਿੰਘ ਸਾਬਕਾ ਸਰਪੰਚ, ਹਰੀ ਸਿੰਘ ਜੇਈ, ਰਘਬੀਰ ਸਿੰਘ ਨਾਗੋਕੇ, ਹਰਭਜਨ ਸਿੰਘ ਸੀਆਈਡੀ ਇੰਸਪੈਕਟਰ, ਰੂਪ ਸਿੰਘ, ਦਲਵੀਰ ਸਿੰਘ ਸਮੇਤ ਹੋਰ ਪਾਰਟੀ ਆਗੂਆਂ ਤੋਂ ਇਲਾਵਾ ਸਕੇ-ਸਬੰਧੀ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਅੰਤਿਮ ਸੰਸਕਾਰ ਮੌਕੇ ਹਾਜ਼ਰ ਸਨ। ਇਸ ਮੌਕੇ ਪ੍ਰੈੱਸ ਕਲੱਬ ਖਡੂਰ ਸਾਹਿਬ ਦੇ ਪ੍ਰਧਾਨ ਅਤੇ ਪੱਤਰਕਾਰ ਕੁਲਦੀਪ ਸਿੰਘ ਮਾਨ ਰਾਮਪੁਰ ਭੂਤਵਿੰਡ ਅਤੇ ਸਮੂਹ ਤਹਿਸੀਲ ਪੱਤਰਕਾਰ ਭਾਈਚਾਰੇ ਵੱਲੋਂ ਸਮੂਹ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।