ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ’ਚ ਲਾਭਪਾਤਰੀਆਂ ਨੂੰ ਰਸੋਈ ਕਿੱਟਾਂ ਵੰਡੀਆਂ ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ’ਚ ਲਾਭਪਾਤਰੀਆਂ ਨੂੰ ਰਸੋਈ ਕਿੱਟਾਂ ਵੰਡੀਆਂ
Publish Date: Sun, 04 Oct 2026 06:01 PM (IST)
Updated Date: Sun, 04 Oct 2026 06:02 PM (IST)
ਨਰਿੰਦਰ ਸਿੰਘ ਦੋਦੇ, •ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਐਤਵਾਰ ਨੂੰ ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ਵਿਖੇ ਲੋੜਵੰਦਾਂ ਨੂੰ ਸਰਕਾਰ ਵੱਲੋਂ ਭੇਜੀਆਂ ਗਈਆਂ ਰਸੋਈ ਕਿੱਟਾਂ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਬਲਾਕ ਪ੍ਰਧਾਨ ਡਾ. ਕੁਲਵੰਤ ਸਿੰਘ ਦੀ ਅਗਵਾਈ ਹੇਠ ਵੰਡੀਆਂ ਗਈਆਂ। ਇਸ ਮੌਕੇ ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਬਤ ਕਰ ਚੁੱਕੀ ਹੈ ਕਿ ਇਹ ਆਮ ਲੋਕਾਂ, ਭਾਵ ਗਰੀਬ ਵਰਗ ਦੀ ਪਾਰਟੀ ਹੈ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਸਰਕਾਰ ਵੱਲੋਂ ਮਿਲਣ ਵਾਲੀ ਹਰ ਸਹੂਲਤ ਲੋੜਵੰਦਾਂ ਤਕ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਹੈ, ਪਰ ਹੁਣ ਪੰਜਾਬ ਦੇ ਲੋਕ ਸਮਝਦਾਰ ਹੋ ਚੁੱਕੇ ਹਨ ਅਤੇ ਇਹ ਜਾਣ ਚੁੱਕੇ ਹਨ ਕਿ ਕਿਹੜੀ ਪਾਰਟੀ ਲੋਕ-ਹਿਤੈਸ਼ੀ ਹੈ ਅਤੇ ਕਿਹੜੀ ਗਰੀਬਾਂ ਬਾਰੇ ਸੋਚ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਅਤੇ ਪੰਜਾਬ ਦੇ ਹੱਕਾਂ ਲਈ ਕੋਈ ਵੀ ਮੁੱਖ ਮੰਤਰੀ ਇਸ ਤਰ੍ਹਾਂ ਆਪਣੀ ਹਿੱਕ ਅੱਗੇ ਕਰ ਕੇ ਨਹੀਂ ਖੜ੍ਹਿਆ, ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਾਢੇ ਚਾਰ ਸਾਲਾ ਵਿਚ ਜੋ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹ ਪਿਛਲੀਆਂ ਸਰਕਾਰਾਂ ਨੇ 70-75 ਸਾਲਾਂ ਵਿਚ ਵੀ ਨਹੀਂ ਦਿੱਤੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਝੰਡਾ ਗੱਡੇਗੀ। ਇਸ ਮੌਕੇ ਐੱਸਸੀ ਵਿੰਗ ਦੇ ਬਲਾਕ ਪ੍ਰਧਾਨ ਡਾ. ਕੁਲਵੰਤ ਸਿੰਘ, ਚੇਅਰਮੈਨ ਵਿਰਸਾ ਸਿੰਘ ਭੁੱਲਰ, ਗੁਰਦੇਵ ਸਿੰਘ ਰਾਂਝਾ, ਗੁਰਜੀਤ ਸਿੰਘ ਭੋਈ, ਬਲਕਾਰ ਸਿੰਘ ਪੱਪੂ, ਗੁਰਭੇਜ ਸਿੰਘ ਮਾੜੀ ਵਾਲਾ, ਬਲਜੀਤ ਸਿੰਘ ਸਰਾਂ, ਸਾਬਕਾ ਸਰਪੰਚ ਲਖਵਿੰਦਰ ਸਿੰਘ ਸਰਾਂ, ਨਿਰਵੈਲ ਸਿੰਘ ਸਰਾਂ, ਕਾਰਜ ਸਿੰਘ ਮਾੜੀ ਵਾਲੇ, ਸ਼ਮਸ਼ੇਰ ਸਿੰਘ ਡਡਵਾਲ, ਗੁਰਜੀਤ ਸਿੰਘ ਰੱਖਵਾਲੇ, ਨਿਰਵੈਲ ਸਿੰਘ, ਮੈਂਬਰ ਕੁਲਵੰਤ ਸਿੰਘ ਬਬਲੀ, ਸੁਖਪਾਲ ਸਿੰਘ ਲਾਲੀ, ਜਥੇਦਾਰ ਗੁਰਮੁਖ ਸਿੰਘ ਆਦਿ ਹਾਜ਼ਰ ਸਨ।