ਪਿੰਡ ਘਰਿਆਲਾ ਖੁਰਦ ਦੀ ਪੰਚਾਇਤ ਨੇ ਸੰਗਤ ਲਈ ਰਹਿਣ ਦਾ ਕੀਤਾ ਪ੍ਰਬੰਧ ਪਿੰਡ ਘਰਿਆਲਾ ਖੁਰਦ ਦੀ ਪੰਚਾਇਤ ਨੇ ਬਾਬਾ ਬੁੱਢਾ ਸਾਹਿਬ ਜਾਣ ਵਾਲੀ ਸੰਗਤ ਲਈ ਰਹਿਣ ਦਾ ਕੀਤਾ ਪ੍ਰਬੰਧ
Publish Date: Sun, 04 Oct 2026 05:52 PM (IST)
Updated Date: Sun, 04 Oct 2026 05:53 PM (IST)
ਰਾਜਵਿੰਦਰ ਸਿੰਘ ਰਾਜੂ•, ਪੰਜਾਬੀ ਜਾਗਰਣ, ਵਲਟੋਹਾ : ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ’ਤੇ ਦੂਰੋਂ ਆ ਰਹੀਆਂ ਸੰਗਤ ਦੇ ਰਹਿਣ ਲਈ ਆਮ ਆਦਮੀ ਪਾਰਟੀ ਦੇ ਸਰਪੰਚ ਗਗਨਦੀਪ ਸੰਧੂ ਤੇ ਸਮੂਹ ਪੰਚਾਇਤ ਦੇ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਗਗਨਦੀਪ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਤਿਆਰ ਕੀਤੇ ਪੰਚਾਇਤ ਘਰ ਨੂੰ ਮੇਲੇ ’ਤੇ ਆ ਰਹੀਆਂ ਸੰਗਤਾਂ ਦੇ ਰਹਿਣ ਲਈ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੇ ਲਈ ਉਸ ਵਿਚ ਖਾਸ ਪ੍ਰਬੰਧ ਕੀਤਾ ਗਿਆ ਹੈ। ਜੇਕਰ ਕਿਸੇ ਯਾਤਰੀ ਨੂੰ ਕੋਈ ਸਮੱਸਿਆ ਹੋਵੇਗੀ, ਤਾਂ ਮੈਡੀਕਲ ਸਹੂਲਤ, ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਬਿਸਤਰਿਆਂ ਤੋਂ ਲੈ ਕੇ ਨਹਾਉਣ ਅਤੇ ਪਾਣੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨਾਂ ਸਭ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਯਾਤਰੀ ਨੂੰ ਕੋਈ ਮੁਸ਼ਕਲ ਜਾਂ ਪਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਦੇ ਵੱਲੋਂ ਨੰਬਰ ਵੀ ਜਾਰੀ ਕੀਤੇ ਗਏ ਹਨ, ਤਾਂ ਉਹ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਕੇ ਉਨ੍ਹਾਂ ਵੱਲੋਂ ਦਿੱਤੇ ਪਤੇ ’ਤੇ ਰਹਿ ਸਕਦਾ ਹੈ ਅਤੇ ਜੇਕਰ ਕੋਈ ਮੈਡੀਕਲ ਸਹੂਲਤ ਵਗੈਰਾ ਦੀ ਲੋੜ ਹੋਵੇਗੀ, ਤਾਂ ਉਹ ਵੀ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਉਪਰਾਲਾ ਸਮੂਹ ਪੰਚਾਇਤ ਅਤੇ ਸਹਿਯੋਗੀ ਸਾਥੀਆਂ ਦੇ ਸਹਿਯੋਗ ਨਾਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਖਾਸ ਪ੍ਰਬੰਧ ਹਨ ਅਤੇ ਕਿਸੇ ਵੀ ਮੁਸ਼ਕਲ ਨੂੰ ਮੌਕੇ ’ਤੇ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਗਗਨਦੀਪ ਸੰਧੂ, ਅਮਨਦੀਪ ਸੰਧੂ, ਮੈਂਬਰ ਡੈਨੀਅਲ, ਮੈਂਬਰ ਤਰਸੇਮ, ਮੈਂਬਰ ਯਾਦਵਿੰਦਰ ਲਾਡੀ ਅਤੇ ਸਮੂਹ ਗ੍ਰਾਮ ਪੰਚਾਇਤ ਘਰਿਆਲਾ ਦੇ ਸਮੂਹ ਆਗੂ ਮੌਜੂਦ ਸਨ।