‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਵੱਖ-ਵੱਖ ਖੇਡਾਂ ਦੇ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ
Publish Date: Sun, 04 Oct 2026 04:35 PM (IST)
Updated Date: Sun, 04 Oct 2026 04:38 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ ‘ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ -4’ ਤਹਿਤ ਐਤਵਾਰ ਨੂੰ ਜ਼ਿਲ੍ਹੇ ਵਿਚ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 9 ਵੱਖ-ਵੱਖ ਬਲਾਕਾਂ ਤੋਂ ਖਿਡਾਰੀਆਂ ਨੇ ਭਾਗ ਲਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਐਤਵਾਰ ਨੂੰ ਕਿੱਕ ਬਾਕਸਿੰਗ ਅੰਡਰ-21 ਵਿਚ 74 ਕਿਲੋਗ੍ਰਾਮ ਭਾਰ ਵਿਚ ਪਹਿਲਾ ਸਥਾਨ ਅਰਸ਼ਦੀਪ ਸਿੰਘ ਅਤੇ ਦੂਸਰਾ ਸਥਾਨ ਅਰਮਾਨਦੀਪ ਸਿੰਘ ਨੇ ਹਾਸਿਲ ਕੀਤਾ। ਅੰਡਰ-21 ਵਿਚ 79 ਕਿਲੋਗ੍ਰਾਮ ਭਾਰ ਵਿਚ ਪਹਿਲਾ ਸਥਾਨ ਲਵਦੀਪ ਸਿੰਘ ਅਤੇ ਦੂਸਰਾ ਸਥਾਨ ਲਕਸ਼ਦੀਪ ਸਿੰਘ ਨੇ ਹਾਸਲ ਕੀਤਾ। ਨੈੱਟਬਾਲ ਅੰਡਰ-14 ਲੜਕਿਆਂ ਵਿਚ ਪਹਿਲਾ ਸਥਾਨ ਐੱਸਡੀ ਸਕੂਲ ਤਰਨਤਾਰਨ, ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਹੁਕਾ ਅਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਸੰਘਾ ਨੇ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਵਿਚ ਪਹਿਲਾ ਸਥਾਨ ਐੱਸਡੀ ਸਕੂਲ ਤਰਨਤਾਰਨ, ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਹੁਕਾ ਅਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਸੰਘਾ ਨੇ ਪ੍ਰਾਪਤ ਕੀਤਾ। ਅੰਡਰ-21 ਲੜਕਿਆਂ ਵਿਚ ਪਹਿਲਾ ਸਥਾਨ ਐੱਸਡੀ ਸਕੂਲ ਤਰਨਤਾਰਨ, ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਹੁਕਾ ਅਤੇ ਤੀਸਰਾ ਸਥਾਨ ਸੇਵਾ ਦੇਵੀ ਕਾਲਜ ਤਰਨਤਾਰਨ ਨੇ ਹਾਸਲ ਕੀਤਾ। ਕੁਸ਼ਤੀ ਫਰੀ ਸਟਾਈਲ ਅੰਡਰ-17 ਲੜਕੇ 45 ਕਿਲੋਗ੍ਰਾਮ ਵਿਚ ਪਹਿਲਾ ਸਥਾਨ ਜਸਕੀਰਤ ਸਿੰਘ, ਦੂਸਰਾ ਸਥਾਨ ਅਮਨਜੋਤ ਸਿੰਘ ਅਤੇ ਤੀਸਰਾ ਸਥਾਨ ਜਸਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਅੰਡਰ-17 ਵਿਚ ਕਿਲੋਗ੍ਰਾਮ ਵਿਚ ਪਹਿਲਾ ਸਥਾਨ ਪਾਰਸਪ੍ਰੀਤ ਸਿੰਘ ਅਤੇ ਦੂਸਰਾ ਸਥਾਨ ਜਸਕਰਨਦੀਪ ਸਿੰਘ ਨੇ ਹਾਸਿਲ ਕੀਤਾ। ਅੰਡਰ-17 ਵਿਚ 51 ਕਿਲੋਗ੍ਰਾਮ ਵਿਚ ਪਹਿਲਾ ਸਥਾਨ ਸਹਿਜਪ੍ਰੀਤ ਸਿੰਘ, ਦੂਸਰਾ ਸਥਾਨ ਅਨਮੋਲਦੀਪ ਸਿੰਘ ਅਤੇ ਤੀਸਰਾ ਸਥਾਨ ਹਰਜੋਤ ਸਿੰਘ ਨੇ ਹਾਸਿਲ ਕੀਤਾ। ਅੰਡਰ-21 ਲੜਕੇ ਫਰੀ ਸਟਾਈਲ ਕੁਸ਼ਤੀ ਵਿਚ 57 ਕਿਲੋਗ੍ਰਾਮ ਵਿਚ ਪਹਿਲਾ ਸਥਾਨ ਸਮਰਬੀਰ ਸਿੰਘ, ਦੂਸਰਾ ਸਥਾਨ ਨਵਦੀਪ ਸਿੰਘ ਅਤੇ ਤੀਸਰਾ ਸਥਾਨ ਤਲਵਿੰਦਰ ਸਿੰਘ ਨੇ ਹਾਸਲ ਕੀਤਾ।