- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੀ ਟੂੰ-ਟੂੰ ਹੋਈ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬੈਂਕ ਖਾਤਿਆਂ ਵਿਚ ਇਕ ਅਕਤੂਬਰ ਨੂੰ 8 ਅੱਠ ਫੀਸਦੀ ਡੀਏ, ਡੀਆਰ ਦਾ ਵਾਧਾ ਤਾਂ ਆ ਚੁੱਕਾ ਹੈ, ਪਰ ਇਕ ਜੁਲਾਈ, 2023 ਅਤੇ ਇਕ ਜਨਵਰੀ, 2024 ਤੋਂ ਡੀਏ ਦੀਆਂ ਇਨ੍ਹਾਂ ਦੋ ਕਿਸ਼ਤਾਂ ਦੇ 39 ਮਹੀਨਿਆਂ ਅਤੇ 33 ਮਹੀਨਿਆਂ ਦੇ ਲੱਖਾਂ ਰੁਪਏ ਦੀ ਬਕਾਇਆ ਰਾਸ਼ੀ ਬਾਰੇ ਸਰਕਾਰ ਦੀ ਚੁੱਪੀ ਰੜਕ ਰਹੀ ਹੈ। ਹਾਈ ਕੋਰਟ ਦੇ ਦੋਹਾਂ ਫੈਸਲਿਆਂ ਨੂੰ ਲਾਗੂ ਕਰ ਕੇ ਪੰਜਾਬ ਸਰਕਾਰ ਤੁਰੰਤ ਬਾਕੀ 10 ਫੀਸਦੀ ਡੀਏ ਵੀ ਜਾਰੀ ਅਤੇ 18 ਫੀਸਦੀ ਡੀਏ ਦਾ ਬਕਾਇਆ ਵੀ ਜਾਰੀ ਕਰੇ। ਕੇਂਦਰ ਸਰਕਾਰ ਇਕ ਜਨਵਰੀ 2026 ਤੋਂ ਅੱਠਵਾਂ ਪੇ-ਕਮਿਸ਼ਨ ਬਿਠਾ ਚੁੱਕੀ ਹੈ ਅਤੇ ਕਮਿਸ਼ਨ ਦੇ ਮੈਂਬਰ ਚੰਡੀਗੜ੍ਹ, ਬੰਗਲੌਰ ਅਤੇ ਲੱਦਾਖ ਸਮੇਤ ਕਈ ਥਾਵਾਂ ’ਤੇ ਕੇਂਦਰੀ ਟ੍ਰੇਡ ਯੂਨੀਅਨ ਨਾਲ ਮੀਟਿੰਗਾਂ ਕਰਕੇ ਸੁਝਾਅ ਵੀ ਲੈ ਚੁੱਕੇ ਹਨ।