‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡਾਂ ਦੇ ਹੋਏ ਦਿਲਚਸਪ ਮੁਕਾਬਲੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡਾਂ ਦੇ ਹੋਏ ਦਿਲਕਸ਼ ਮੁਕਾਬਲੇ
Publish Date: Thu, 01 Oct 2026 05:02 PM (IST)
Updated Date: Thu, 01 Oct 2026 05:04 PM (IST)
ਮਾਰਕੀਟ ਕਮੇਟੀ ਦੀ ਚੇਅਰਪਰਸਨ ਰੁਪਿੰਦਰ ਕੌਰ ਸੰਧੂ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵਾਦ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਵਿਖੇ ਬੀਤੇ ਦਿਨ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡਾਂ ਦੇ ਦਿਸਚਸਪ ਜ਼ਿਲ੍ਹਾ ਪੱਧਰੀ ਮੁਕਾਬਲੇ ਦੇਖਣ ਨੂੰ ਮਿਲੇ। ਇਸ ਦੌਰਾਨ ਚੇਅਰਪਰਸਨ ਮਾਰਕੀਟ ਕਮੇਟੀ ਤਰਨਤਾਰਨ ਰੁਪਿੰਦਰ ਕੌਰ ਸੰਧੂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਖੇਡਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਬੈਡਮਿੰਟਨ ਵਿਚ 31 ਤੋਂ 40 ਸਾਲ ਦੇ ਲੜਕਿਆਂ ਵਿਚ ਪਹਿਲਾ ਸਥਾਨ ਅਕਸ਼ਿਤ, ਦੂਸਰਾ ਸਥਾਨ ਸ਼ੁਭਮ ਸ਼ਰਮਾ ਅਤੇ ਤੀਸਰਾ ਸਥਾਨ ਹਰਕੀਰਤਪਾਲ ਸਿੰਘ ਨੇ ਹਾਸਿਲ ਕੀਤਾ। 41 ਤੋਂ 50 ਸਾਲ ਵਿਚ ਪੁਰਸ਼ਾਂ ’ਚ ਪਹਿਲਾ ਸਥਾਨ ਤਜਿੰਦਰ ਸਿੰਘ, ਦੂਸਰਾ ਸਥਾਨ ਤਲਵਿੰਦਰ ਸਿੰਘ ਤੇ ਤੀਸਰਾ ਸਥਾਨ ਨਿਤਿਨ ਕੁਮਾਰ ਨੇ ਹਾਸਿਲ ਕੀਤਾ। ਇਸੇ ਤਰ੍ਹਾਂ 61 ਤੋਂ 70 ਸਾਲ ਦੇ ਪੁਰਸ਼ ਵਰਗ ਵਿਚ ਪਹਿਲਾ ਸਥਾਨ ਵਿਜੇ ਕੁਮਾਰ, ਦੂਸਰਾ ਸਥਾਨ ਕੁਲਦੀਪ ਸਿੰਘ ਤੇ ਤੀਸਰਾ ਸਥਾਨ ਗੁਰਵਿੰਦਰਪਾਲ ਸਿੰਘ ਨੇ ਹਾਸਿਲ ਕੀਤਾ। ਖੋ-ਖੋ ਵਿਚ ਅੰਡਰ 14 ਲੜਕਿਆਂ ਵਿਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਲਾਖਣਾ, ਦੂਸਰਾ ਸਥਾਨ ਸਰਕਾਰੀ ਮਿਡਲ ਸਕੂਲ ਦਰਗਾਪੁਰ ਅਤੇ ਤੀਸਰਾ ਸਥਾਨ ਲਿਟਲ ਫਲਾਵਰ ਸਕੂਲ ਨੇ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਲਾਖਣਾ ਅਤੇ ਤੀਸਰਾ ਸਥਾਨ ਬੰਦਾ ਬਹਾਦਰ ਅਕੈਡਮੀ ਜੰਡੋਕੇ ਨੇ ਹਾਸਲ ਕੀਤਾ। ਇਸੇ ਤਰ੍ਹਾਂ ਖੋ-ਖੋ ਦੇ ਅੰਡਰ-14 ਲੜਕੀਆਂ ਵਿਚ ਪਹਿਲਾ ਸਥਾਨ ਬੀੜ ਸਾਹਿਬ ਤਰਨਤਾਰਨ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਰਸੂਲਪੁਰ ਅਤੇ ਤੀਸਰਾ ਸਥਾਨ ਗੁਰੂ ਨਾਨਕ ਅਕੈਡਮੀ ਮਾਣੋਚਾਹਲ ਨੇ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਖੋ-ਖੋ ਵਿਚ ਪਹਿਲਾ ਸਥਾਨ ਆਸਲ ਉਤਾੜ ਵਲਟੋਹਾ, ਦੂਸਰਾ ਸਥਾਨ ਗੁਰੂ ਨਾਨਕ ਅਕੈਡਮੀ ਤਰਨਤਾਰਨ ਅਤੇ ਤੀਸਰਾ ਸਥਾਨ ਸੇਂਟ ਸੋਲਜ਼ਰ ਵਲਟੋਹਾ ਨੇ ਹਾਸਲ ਕੀਤਾ।