ਦਿਲ ਵਿਚ ਛੇਕ ਵਾਲੀ ਬੱਚੀ ਦੇ ਇਲਾਜ ਲਈ ਸੰਸਥਾ ਨੇ ਕੀਤੀ ਆਰਥਿਕ ਮਦਦ ਦਿਲ ਵਿਚ ਛੇਕ ਵਾਲੀ ਬੱਚੀ ਦੇ ਇਲਾਜ ਲਈ ਸੰਸਥਾ ਨੇ ਕੀਤੀ ਆਰਥਿਕ ਮਦਦ
Publish Date: Tue, 29 Sep 2026 06:28 PM (IST)
Updated Date: Tue, 29 Sep 2026 06:30 PM (IST)
ਕ੍ਰਾਈਮ ਐਂਡ ਕਰੱਪਸ਼ਨ ਰਿਫਾਰਮਸ ਆਰਗਨਾਈਜੇਸ਼ਨ ਨੇ ਪਰਿਵਾਰ ਨੂੰ ਸਹਾਇਤਾ ਦਾ ਦਿੱਤਾ ਭਰੋਸਾ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਕ੍ਰਾਈਮ ਐਂਡ ਕਰੱਪਸ਼ਨ ਰਿਫਾਰਮਸ ਆਰਗਨਾਈਜੇਸ਼ਨ ਪੰਜਾਬ ਆਲ ਇੰਡੀਆ ਗਵਰਨਮੈਂਟ ਰਜਿਸਟਰਡ ਵੱਲੋਂ ਇਕ ਗਰੀਬ ਪਰਿਵਾਰ ਦੀ ਦਿਲ ਵਿਚ ਛੇਕ ਦੀ ਸਮੱਸਿਆ ਨਾਲ ਪੀੜਤ ਛੋਟੀ ਬੱਚੀ ਦੇ ਇਲਾਜ ਲਈ ਆਰਥਿਕ ਸਹਾਇਤਾ ਕੀਤੀ ਗਈ। ਸੰਸਥਾ ਦੇ ਕੌਮੀ ਪ੍ਰਧਾਨ ਰਾਮ ਸਰੂਪ ਗਰਗ ਦੇ ਨਿਯਮਾਂ ਅਧੀਨ ਅਤੇ ਪੰਜਾਬ ਪ੍ਰਧਾਨ ਬਲਵੰਤ ਸਿੰਘ ਬੰਟੀ ਦੀ ਅਗਵਾਈ ਹੇਠ ਸੰਸਥਾ ਦੀ ਟੀਮ ਵੱਲੋਂ ਇਹ ਸਹਾਇਤਾ ਦਿੱਤੀ ਗਈ। ਵਾਰਡ ਨੰਬਰ 12 ਪੱਟੀ ਵਾਸੀ ਪਰਮਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੋਤਰੀ ਰੌਣਕ ਕੌਰ ਦੇ ਦਿਲ ਵਿਚ ਛੇਕ ਹੈ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਹ ਬੱਚੀ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸਨ। ਇਸ ਦੌਰਾਨ ਉਨ੍ਹਾਂ ਨੂੰ ਸੰਸਥਾ ਬਾਰੇ ਪਤਾ ਲੱਗਾ ਕਿ ਇਹ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਕੰਮ ਕਰਦੀ ਹੈ। ਪਰਿਵਾਰ ਵੱਲੋਂ ਸੰਸਥਾ ਨਾਲ ਸੰਪਰਕ ਕਰਕੇ ਬੱਚੀ ਦੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਗਈ। ਸੰਸਥਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੱਚੀ ਦੇ ਇਲਾਜ ਲਈ ਨਕਦ ਰਾਸ਼ੀ ਦੀ ਸਹਾਇਤਾ ਕੀਤੀ ਗਈ ਤਾਂ ਜੋ ਉਸ ਦਾ ਲੋੜੀਂਦਾ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਪਰਮਜੀਤ ਕੌਰ ਅਤੇ ਕੁਲਵਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਕਿਸੇ ਤਰ੍ਹਾਂ ਦੀ ਲੋੜ ਪੈਣ ’ਤੇ ਉਹ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ ਅਤੇ ਸੰਸਥਾ ਆਪਣੀ ਸਮੱਰਥਾ ਅਨੁਸਾਰ ਉਨ੍ਹਾਂ ਦੀ ਮਦਦ ਲਈ ਯਤਨ ਕਰੇਗੀ। ਪਰਿਵਾਰ ਨੇ ਬੱਚੀ ਦੇ ਇਲਾਜ ਲਈ ਸਹਾਇਤਾ ਕਰਨ ’ਤੇ ਸੰਸਥਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਪ੍ਰਧਾਨ ਬਲਵੰਤ ਸਿੰਘ ਬੰਟੀ, ਪੰਜਾਬ ਸਲਾਹਕਾਰ ਅੰਗਰੇਜ਼ ਸਿੰਘ ਗੇਜਾ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਸੋਨੂੰ, ਜ਼ਿਲ੍ਹਾ ਸਲਾਹਕਾਰ ਬਾਊ ਅਸ਼ੋਕ ਕੁਮਾਰ, ਤਹਿਸੀਲ ਪ੍ਰਧਾਨ ਤਰਨ ਪੂਰੀ, ਜ਼ਿਲ੍ਹਾ ਜੁਆਇੰਟ ਸਕੱਤਰ ਬਰਲਾਮ ਸਿੰਘ, ਸੀਨੀਅਰ ਬਲਾਕ ਪ੍ਰਧਾਨ ਵਿਰਸਾ ਸਿੰਘ, ਗੁਰਪ੍ਰੀਤ ਸਿੰਘ ਅਤੇ ਰੇਸ਼ਮ ਸਿੰਘ ਆਦਿ ਹਾਜ਼ਰ ਸਨ।