ਤੈਅ ਉਜਰਤ ਤੋਂ ਘੱਟ ਮਿਲਣ ’ਤੇ ਆਸ਼ਾ ਵਰਕਰਾਂ ਨੇ ਕੀਤਾ ਕੰਮਾਂ ਦਾ ਬਾਈਕਾਟ : ਸੀਮਾ ਸੋਹਲ ਤਹਿ ਕੀਤੀ ਉਜਰਤ ਤੋਂ ਘੱਟ ਮਿਲਣ ਕਰਕੇ ਆਸ਼ਾ ਵਰਕਰਾਂ ਨੇ ਕੀਤਾ ਕੰਮਾਂ ਦਾ ਬਾਈਕਾਟ - ਸੀਮਾ ਸੋਹਲ
Publish Date: Tue, 29 Sep 2026 05:17 PM (IST)
Updated Date: Tue, 29 Sep 2026 05:18 PM (IST)
ਡੀਸੀ ਰਾਹੀਂ ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਆਲ ਇੰਡੀਆ ਆਸ਼ਾ ਵਰਕਰਜ਼ ਫੈਸਿਲੀਟੇਟਰਜ਼ ਏਟਕ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਆਗੂ ਸੀਮਾ ਸੋਹਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਰਾਹੁਲ ਰਾਹੀਂ ਮੁੱਖ ਮੰਤਰੀ ਤੇ ਸਿਹਤ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਆਸ਼ਾ ਵਰਕਰਜ਼ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਵਿਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਤੋਂ ਆਨਲਾਈਨ ਕੰਮ ਜਿਵੇਂ ਕਿ, ਯੂਵਿਨ ਆਈਡੀ, ਆਭਾ ਆਈਡੀ, ਰਾਸ਼ਨ ਕਾਰਡ, ਮੁੱਖ ਮੰਤਰੀ ਸਿਹਤ ਯੋਜਨਾ ਕਾਰਡ, ਸੀਵੈਕ ਫਾਰਮ, ਗੈਰ-ਸੰਚਾਰ ਬਿਮਾਰੀਆਂ ਨੂੰ ਅਪਡੇਟ ਕਰਨ ਤੇ ਰੋਜ਼ਾਨਾ ਦੇ ਬਾਕੀ ਕੰਮਾਂ ਨੂੰ ਆਨਲਾਈਨ ਕਰਨ ਲਈ ਆਸ਼ਾ ਸਿਹਤ ਮਹਿਕਮੇ ਵੱਲੋਂ ਦਬਾਅ ਪਾਇਆ ਜਾ ਰਿਹਾ। ਪਰ ਬਦਲੇ ਵਿਚ ਤੈਅ ਕੀਤੀ ਉਜਰਤ ਤੋਂ ਬਹੁਤ ਘੱਟ ਪੈਸਿਆਂ ਨਾਲ ਆਸ਼ਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਤੇ ਆਨਲਾਈਨ ਕਰਨ ਲਈ ਨਾ ਤਾਂ ਕੋਈ ਟੈਬਲੇਟ ਦਿੱਤੇ ਜਾ ਰਿਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਆਸ਼ਾ ਵਰਕਰਜ਼ ਆਗੂਆਂ ਸਖ਼ਤ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤਕ ਤੈਅਸ਼ੁਦਾ ਉਜਰਤ ਤੇ ਤਕਨੀਕੀ ਯੰਤਰ ਨਹੀਂ ਦਿੱਤੇ ਜਾਂਦੇ, ਉੱਨੀ ਦੇਰ ਤਕ ਉਪਰੋਕਤ ਆਸ਼ਾ ਵਰਕਰਜ਼ ਨੂੰ ਦਿੱਤੇ ਕੰਮਾਂ ਦਾ ਬਾਈਕਾਟ ਰਹੇਗਾ। ਇਸ ਸਮੇਂ ਗੁਰਵੰਤ ਕੌਰ, ਪ੍ਰਸਿੰਨ ਕੌਰ, ਰੂਪਵਿੰਦਰ ਕੌਰ, ਗੁਰਮੀਤ ਕੌਰ, ਲਵਜੋਤ ਕੌਰ, ਬਲਵਿੰਦਰ ਕੌਰ, ਹਰਪ੍ਰੀਤ ਕੌਰ, ਸ਼ਰਨਜੀਤ ਕੌਰ, ਨੀਲੂ ਝਬਾਲ, ਪ੍ਰਭਜੋਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਅਜੀਤ ਕੌਰ ਆਦਿ ਆਗੂ ਹਾਜ਼ਰ ਸਨ।