ਪੱਟੀ ਹਲਕੇ ਦੇ ਪਿੰਡ ਕੈਰੋਂ ਦੇ ਕਈ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਲ ਪੱਟੀ ਹਲਕੇ ਦੇ ਪਿੰਡ ਕੈਰੋਂ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ
Publish Date: Tue, 29 Sep 2026 04:42 PM (IST)
Updated Date: Tue, 29 Sep 2026 04:45 PM (IST)
ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕੀਤਾ ਸਵਾਗਤ ਕੇਪੀ ਗਿੱਲ, •ਪੰਜਾਬੀ ਜਾਗਰਣ ਕੈਰੋਂ : ਪੱਟੀ ਹਲਕੇ ਦੇ ਪਿੰਡ ਕੈਰੋਂ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਗੁਰਿੰਦਰ ਸਿੰਘ ਤੋਤਾ ਦੀ ਪ੍ਰੇਰਣਾ ਨਾਲ 36 ਮੋਹਤਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਨਵੇਂ ਸ਼ਾਮਲ ਹੋਏ ਪਰਿਵਾਰਾਂ ’ਚ ਗੁਰਜਿੰਦਰ ਸਿੰਘ, ਗੁਰਦਰਸ਼ਨ ਲਾਲ, ਗੁਰਚਰਨ ਸਿੰਘ, ਰਣਜੀਤ ਸਿੰਘ ਭੋਲਾ, ਮਨਜੀਤ ਸਿੰਘ ਜੀਤ, ਸੁਖਵਿੰਦਰ ਸਿੰਘ, ਗੋਲਡੀ, ਨਿਰਮਲ ਸਿੰਘ, ਕਾਰਜ ਸਿੰਘ, ਦਰਸ਼ਨ ਸਿੰਘ, ਹੀਰਾ ਸਿੰਘ, ਗੁਰਵਿੰਦਰ ਸਿੰਘ ਹੱਬੋਕੇ ਪੱਤੀ, ਅਮਰੀਕ ਸਿੰਘ, ਕਮਲਜੀਤ ਸਿੰਘ ਗਿਆਨੀ, ਕਰਨ ਸਿੰਘ, ਬਿੱਟੂ ਅਤੇ ਸੁਖਬੀਰ ਸਿੰਘ ਦਾ ਕਾਂਗਰਸੀ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਕਾਂਗਰਸ ਪਾਰਟੀ ਨਾਲ ਜੁੜਨ ਵਾਲੇ ਆਗੂਆਂ ਨੇ ਪਾਰਟੀ ਦੀਆਂ ਨੀਤੀਆਂ ਅਤੇ ਸਥਾਨਕ ਪੱਧਰ ’ਤੇ ਵਿਕਾਸ ਨਾਲ ਸਬੰਧਿਤ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੈਰੋਂ ਵਿਚ ਵੱਡੀ ਗਿਣਤੀ ’ਚ ਪਰਿਵਾਰਾਂ ਵੱਲੋਂ ਕਾਂਗਰਸ ਨਾਲ ਜੁੜਨਾ ਕਾਂਗਰਸ ਸਰਕਾਰ ਸਮੇਂ ਹਲਕੇ ਵਿਚ ਕੀਤੇ ਗਏ ਕੰਮਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਲੋਕ ਵਿਕਾਸ ਦੇ ਕੰਮਾਂ ਨੂੰ ਯਾਦ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਹਲਕੇ ਦੇ ਵਿਕਾਸ ਲਈ ਕਾਂਗਰਸ ਦੀਆਂ ਨੀਤੀਆਂ ਨੂੰ ਅੱਗੇ ਲਿਜਾਣ ਦੀ ਲੋੜ ਹੈ। ਗਿੱਲ ਨੇ ਕਿਹਾ ਕਿ ਕੈਰੋਂ ਵਿਚ ਬਣਾਈ ਜਾ ਰਹੀ ਗੁਰੂ ਤੇਗ਼ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਨੂੰ ਚਾਲੂ ਕਰਨਾ ਹਲਕੇ ਦੇ ਵਿਕਾਸ ਲਈ ਇਕ ਅਹਿਮ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਯੂਨੀਵਰਸਿਟੀ ਨੂੰ ਚਾਲੂ ਕਰਕੇ ਹਲਕੇ ਵਿਚ ਸਿੱਖਿਆ ਦੇ ਖੇਤਰ ’ਚ ਵੱਡਾ ਬਦਲਾਅ ਲਿਆਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਗੁਰੂ ਤੇਗ਼ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਕੈਰੋਂ ਨੂੰ ਚਾਲੂ ਕਰਕੇ ਹਲਕੇ ਨੂੰ ਗੁਰਬਤ ਵਿੱਚੋਂ ਕੱਢ ਕੇ ਅਸਲ ਵਿੱਦਿਆ ਕ੍ਰਾਂਤੀ ਲੈ ਕੇ ਆਵਾਂਗੇ। ਗਿੱਲ ਨੇ ਕੈਰੋਂ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਿਚ ਯੂਨੀਵਰਸਿਟੀ ਦੀ ਸਥਾਪਨਾ ਨਾਲ ਸਿਰਫ਼ ਵਿਦਿਆਰਥੀਆਂ ਨੂੰ ਹੀ ਸਿੱਖਿਆ ਦੇ ਨਵੇਂ ਮੌਕੇ ਨਹੀਂ ਮਿਲਣਗੇ, ਸਗੋਂ ਇਸ ਨਾਲ ਆਲੇ-ਦੁਆਲੇ ਦੇ ਖੇਤਰ ਵਿਚ ਰੁਜ਼ਗਾਰ, ਕਾਰੋਬਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ। ਉਨ੍ਹਾਂ ਕਿਹਾ, ‘ਕੈਰੋਂ ਵਾਲਿਓ, ਤੁਹਾਡੇ ਪਿੰਡ ਵਿਚ ਯੂਨੀਵਰਸਿਟੀ ਬਣਨ ਨਾਲ ਹਲਕੇ ਦੀ ਤਰੱਕੀ ਦੇ ਫਲੱਡ ਗੇਟ ਖੁੱਲ੍ਹ ਜਾਣੇ ਹਨ।’ ਇਸ ਮੌਕੇ ਗੁਰਵਿੰਦਰ ਸਿੰਘ ਕੈਰੋਂ ਦੇ ਗ੍ਰਹਿ ਵਿਖੇ ਰੱਖੇ ਗਏ ਸਮਾਗਮ ਦੌਰਾਨ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਕੌਂਸਲਰ ਜਗਮੀਤ ਸਿੰਘ ਭੁੱਲਰ, ਸਰਪੰਚ ਬਲਰਾਜ ਸਿੰਘ ਭੱਗੂਪੁਰ, ਸੁਖਵਿੰਦਰ ਸਿੰਘ ਸੰਗਵਾਂ, ਵਿਜੇ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ, ਸਰਪੰਚ ਰਣਜੀਤ ਸਿੰਘ ਕੈਰੋਂ, ਸਰਪੰਚ ਹਰਜਿੰਦਰ ਸਿੰਘ ਚੰਬਲ, ਮਨਦੀਪ ਸਿੰਘ ਮੱਤਾ, ਗੁਰਬਚਨ ਸਿੰਘ ਦੁਬਲੀ, ਕੌਂਸਲਰ ਗੁਰਪ੍ਰੀਤ ਸਿੰਘ, ਨਿਰਮਲਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਜੋਧਾ, ਸਰਕਵਲਜੀਤ ਸਿੰਘ, ਹਰਜੀਤ ਸਿੰਘ, ਹਰਕਰਤਾਰ ਸਿੰਘ, ਮਨਜਿੰਦਰ ਸਿੰਘ, ਦਿਲਰਾਜ ਸਿੰਘ, ਮਨਜੀਤ ਸਿੰਘ ਬਿੱਟੂ, ਸੁਰਜੀਤ ਸਿੰਘ, ਬਿੱਟੂ ਨੰਦਪੁਰੀਆ, ਮਨਜੀਤ ਸਿੰਘ ਕਾਲੇਕੇ ਅਤੇ ਸੁਖਦੇਵ ਸਿੰਘ ਹਾਜ਼ਰ ਸਨ।