ਮੋਟਰਸਾਈਕਲ ਡਿੱਗਣ ਨਾਲ ਨੌਜਵਾਨ ਗੰਭੀਰ ਜ਼ਖ਼ਮੀ ਮੋਟਰਸਾਈਕਲ ਡਿੱਗਣ ਨਾਲ ਨੌਜਵਾਨ ਗੰਭੀਰ ਜ਼ਖ਼ਮੀ
Publish Date: Tue, 29 Sep 2026 04:37 PM (IST)
Updated Date: Tue, 29 Sep 2026 04:39 PM (IST)
ਪੁਲਿਸ ਚੌਕੀ ਫਤਿਆਬਾਦ ਦੀ ਟੀਮ ਨੇ ਐਂਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਪਹੁੰਚਾਇਆ, ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਕਸਬਾ ਫਤਿਆਬਾਦ ਤੋਂ ਖਡੂਰ ਸਾਹਿਬ ਮਾਰਗ ਤੇ ਖਵਾਸਪੁਰ ਰੈਸਟ ਹਾਊਸ ਨੇੜੇ ਗੁਰਦੁਆਰਾ ਬਾਬਾ ਡੰਡਿਆਂ ਵਾਲਾ ਸਾਹਿਬ ਦੇ ਨਜ਼ਦੀਕ ਸੜਕ ’ਤੇ ਮੋਟਰਸਾਈਕਲ ਡਿੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਫਤਿਆਬਾਦ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਐਂਬੂਲੈਂਸ ਦੀ ਸਹਾਇਤਾ ਨਾਲ ਜ਼ਖ਼ਮੀ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ। ਚੌਕੀ ਫਤਿਆਬਾਦ ਦੇ ਏਐੱਸਆਈ ਅਮਰਬੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਪਵਨਦੀਪ ਸਿੰਘ ਪੁੱਤਰ ਅਮਰੀਕ ਸਿੰਘ, ਹਾਲ ਵਾਸੀ ਨਾਸਿਕ, ਮਹਾਰਾਸ਼ਟਰ, ਆਪਣੀ ਰਿਸ਼ਤੇਦਾਰੀ ਵਿਚ ਪਿੰਡ ਰਾਣੀ ਵਲਾਹ ਆਇਆ ਹੋਇਆ ਸੀ। ਉਹ ਆਪਣੇ ਰਿਸ਼ਤੇਦਾਰ ਜਸਵਿੰਦਰ ਸਿੰਘ ਦਾ ਬੁਲਟ ਮੋਟਰਸਾਈਕਲ ਨੰਬਰ ਪੀਬੀ-46-ਏਡੀ-2898 ਲੈ ਕੇ ਖਡੂਰ ਸਾਹਿਬ ਵੱਲ ਜਾ ਰਿਹਾ ਸੀ। ਇਸ ਦੌਰਾਨ ਖਵਾਸਪੁਰ ਰੈਸਟ ਹਾਊਸ ਨੇੜੇ ਮੋਟਰਸਾਈਕਲ ਸੜਕ ’ਤੇ ਡਿੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਵੱਲੋਂ ਪੁਲਿਸ ਚੌਕੀ ਫਤਿਆਬਾਦ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੁਲਾਜ਼ਮਾਂ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।