ਹਜ਼ਾਰਾਂ ਖੇਡ ਪ੍ਰੇਮੀਆਂ ਨੇ ਮਾਣਿਆ ਰੋਮਾਂਚਕ ਮੁਕਾਬਲਿਆਂ ਦਾ ਆਨੰਦ, ਜੇਤੂ ਟੀਮਾਂ ਦਾ ਸਨਮਾਨ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਅਤੇ ਸਾਲਾਨਾ ਜੋੜ ਮੇਲਾ ਜੱਗ ਨੂੰ ਸਮਰਪਿਤ ਸ੍ਰੀ ਗੁਰੂ ਅਮਰਦਾਸ ਜੀ ਸਪੋਰਟਸ ਕਲੱਬ ਸ੍ਰੀ ਗੋਇੰਦਵਾਲ ਸਾਹਿਬ ਵੱਲੋਂ ਕਰਵਾਇਆ ਗਿਆ 13ਵਾਂ ਸਾਲਾਨਾ ਕਬੱਡੀ ਕੱਪ ਪੂਰੀ ਸ਼ਾਨੋ-ਸ਼ੌਕਤ ਅਤੇ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਕਬੱਡੀ ਕੱਪ ਦੌਰਾਨ ਇਲਾਕੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਖੇਡ ਪ੍ਰੇਮੀ ਪਹੁੰਚੇ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਰੋਮਾਂਚਕ ਮੁਕਾਬਲਿਆਂ ਦਾ ਆਨੰਦ ਮਾਣਿਆ। ਕਲੱਬ ਪ੍ਰਧਾਨ ਫਤਿਹ ਸਿੰਘ, ਚੇਅਰਮੈਨ ਗੁਰਅਵਤਾਰ ਸਿੰਘ ਬੱਬੂ ਪਹਿਲਵਾਨ, ਵਾਈਸ ਚੇਅਰਮੈਨ ਦਿਲਬਾਗ ਸਿੰਘ ਤੁੜ, ਹਰਦਿਆਲ ਸਿੰਘ ਕੰਗ, ਇੰਸਪੈਕਟਰ ਹਰਭਜਨ ਸਿੰਘ ਸਰਾ, ਬਿੱਕਾ ਲਹੌਰੀਆ, ਗੋਵਨ ਸੰਧੂ, ਮਲਕੀਤ ਸਿੰਘ ਪ੍ਰਧਾਨ, ਕੈਪਟਨ ਅਨੋਖ ਸਿੰਘ, ਸਤਨਾਮ ਸਿੰਘ ਠੇਕੇਦਾਰ, ਹਰਪਾਲ ਸਿੰਘ ਭਾਲਾ, ਹਰਜਿੰਦਰ ਸਿੰਘ ਨਿਸ਼ਾਨ, ਢੋਟੀ ਸਿੰਘ, ਸਤਵਿੰਦਰ ਬੂੱਗਾ, ਹਰਪਾਲ ਸਿੰਘ, ਸਤਨਾਮ ਸਿੰਘ ਤੁੜ, ਅਗਰੇਜ਼ ਸਿੰਘ ਕੈਰੋਂ, ਗੁਰਵਿੰਦਰ ਪਟਿਆਲਾ, ਜਗਜੀਤ ਸਿੰਘ ਬਾਜਵਾ, ਪਿੱਤਾ ਲਹੌਰੀਆ ਅਤੇ ਦਿਆਲ ਸਿੰਘ ਢੋਟੀ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਵਿਚਾਲੇ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਪ੍ਰਬੰਧਕਾਂ ਨੇ ਦੱਸਿਆ ਕਿ ਮਹਾਂ ਕਬੱਡੀ ਮੁਕਾਬਲੇ ਵਿਚ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਬਾਣੀ ਪਰਉਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਦੀ ਟੀਮ ਦੂਜੇ ਸਥਾਨ ’ਤੇ ਰਹੀ। ਜੂਨੀਅਰ ਕਲੱਬ ਮੁਕਾਬਲੇ ਵਿਚ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਦੀ ਟੀਮ ਨੇ ਬਾਜ਼ੀ ਮਾਰੀ, ਜਦਕਿ ਮਾਲਬੋਰਨ ਕਬੱਡੀ ਕਲੱਬ ਜਾਣੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕੁੜੀਆਂ ਦੇ ਸ਼ੋਅ ਮੈਚ ਵਿਚ ਗੁਰਦਾਸਪੁਰ ਦੀ ਟੀਮ ਜੇਤੂ ਰਹੀ, ਜਦਕਿ ਅੰਮ੍ਰਿਤਸਰ ਦੀ ਟੀਮ ਦੂਜੇ ਸਥਾਨ ’ਤੇ ਰਹੀ। 60 ਸਾਲਾਂ ਬਾਬਿਆਂ ਦੇ ਸ਼ੋਅ ਮੈਚ ਵਿਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੁਰਦਾਸਪੁਰ ਦੀ ਟੀਮ ਦੂਜੇ ਸਥਾਨ ’ਤੇ ਰਹੀ। ਐਕਸ਼ਨ ਵਾਲੇ ਬੱਚਿਆਂ ਦੇ ਸ਼ੋਅ ਮੈਚ ਵਿਚ ਸ੍ਰੀ ਗੁਰੂ ਅਮਰਦਾਸ ਸਪੋਰਟਸ ਕਲੱਬ ਦੇ ਬੱਚਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਬਾਬਾ ਸ਼ਾਹ ਹੁਸੈਨ ਕਬੱਡੀ ਕਲੱਬ ਦੇ ਬੱਚੇ ਦੂਜੇ ਸਥਾਨ ’ਤੇ ਰਹੇ। ਇਨ੍ਹਾਂ ਸ਼ੋਅ ਮੈਚਾਂ ਨੇ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਕੇ ਖੂਬ ਵਾਹ-ਵਾਹ ਖੱਟੀ। ਕਬੱਡੀ ਕੱਪ ਦੌਰਾਨ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਨਿਹੰਗ ਸਿੰਘ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਜੈਮਲ ਸਿੰਘ, ਬਾਬਾ ਚਰਨਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੀਟਾ ਵੇਂਈਪੂੰਈ ਸਮੇਤ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਪ੍ਰਬੰਧਕਾਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਅਤੇ ਮਹਾਂਪੁਰਸ਼ਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਕਬੱਡੀ ਕੱਪ ਨੂੰ ਸਫ਼ਲ ਬਣਾਉਣ ਲਈ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਗੁਲਵਿੰਦਰ ਸਿੰਘ ਰਾਏ, ਸਾਬਕਾ ਸਰਪੰਚ ਮੋਹਨ ਸਿੰਘ ਬੱਲਾ, ਰਘਬੀਰ ਸਿੰਘ ਵਿਰਕ, ਲਾਡੀ ਬਾਠ, ਹਰਜਿੰਦਰ ਸਿੰਘ ਵਸੀਕਾ, ਡਾ. ਸੁਖਵਿੰਦਰ ਸਿੰਘ ਵਸੀਕਾ, ਹਰਜੀਤ ਸਿੰਘ ਸ਼ੇਰੋਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਲਾਹੌਰੀਆ, ਕੁਲਦੀਪ ਸਿੰਘ ਔਲਖ, ਭੁਪਿੰਦਰ ਸਿੰਘ ਭਿੰਦਾ, ਜਸਬੀਰ ਸਿੰਘ ਸਾਬੀ ਮੈਂਬਰ, ਬਲਵਿੰਦਰ ਸਿੰਘ ਸਾਬੀ ਠੇਕੇਦਾਰ, ਗੋਲਡੀ ਭੱਲਾ, ਰਣਜੀਤ ਸਿੰਘ ਲੱਕੀ ਭੱਲਾ, ਹਰਦੀਪ ਸਿੰਘ ਸ਼ੁਭ, ਗੁਰਲਾਲ ਮੱਲ੍ਹੀ, ਗੋਵਨ ਸੰਧੂ, ਕੰਮੋ ਪਹਿਲਵਾਨ, ਅਮਰਜੀਤ ਸਿੰਘ ਧੱਦੂ ਪਹਿਲਵਾਨ, ਜਗਜੀਤ ਸਿੰਘ ਬਾਜਵਾ, ਮਨਜੀਤ ਸਿੰਘ ਯੂਐੱਸਏ, ਗੋਪੀ ਸਰਪੰਚ ਯੂਐੱਸਏ, ਕਾਲਾ ਬਾਗੜੀਆਂ, ਲਾਡੀ ਯੂਰਪ, ਸਬਾ ਗਿੱਲ, ਸ਼ੇਰਾ ਰੰਧਾਵਾ, ਜੱਜ ਜਮਾਰਾਏ, ਗੁਰਦਿੱਤ ਸਰਪੰਚ ਕੁਹਾਲੀ, ਰਾਜਾ ਕੁਹਾਲੀ, ਸੋਨੂੰ ਗੋਸਲ, ਮਲਕੀਤ ਪਹਿਲਵਾਨ, ਜਤਿੰਦਰ ਪੱਖੋਂਕੇ, ਮੰਗੂ ਮਾੜੀ, ਜੱਗੂ ਬ੍ਰਹਮਪੁਰਾ, ਗੁਰਸ਼ਰਨ ਬ੍ਰਹਮਪੁਰਾ, ਗੋਪੀ ਪੱਟੀ, ਕਿਲ੍ਹਾ ਪੱਟੀ, ਜਗਦੀਪ ਜੱਗਾ ਪੱਟੀ, ਲਵਲੀ ਫੌਜੀ, ਸੋਨੂੰ ਜੌਹਲ, ਸਤਨਾਮ ਸਿੰਘ ਤੁੜ, ਧਰਮਿੰਦਰ ਮੱਲ੍ਹੀ, ਮੇਜਰ ਸਿੰਘ ਕਲੇਰ, ਸੰਗਮ ਯੂਐੱਸਏ ਅਤੇ ਸਿੱਧੂ ਪ੍ਰੋਟੀਨ ਹੱਬ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ। ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਨਗਦ ਇਨਾਮਾਂ, ਟਰਾਫੀਆਂ ਅਤੇ ਹੋਰ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੈਸਟ ਰੇਡਰ, ਬੈਸਟ ਜਾਫੀ ਅਤੇ ਕਬੱਡੀ ਖੇਡ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਪ੍ਰਬੰਧਕਾਂ ਨੇ ਕਿਹਾ ਕਿ ਕਬੱਡੀ ਕੱਪ ਕਰਵਾਉਣ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਪੰਜਾਬ ਦੀ ਮਾਣਮੱਤੀ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨਾ ਅਤੇ ਨਵੀਂ ਪੀੜ੍ਹੀ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ 13ਵੇਂ ਕਬੱਡੀ ਕੱਪ ਨੂੰ ਸਫ਼ਲ ਬਣਾਉਣ ਲਈ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ, ਖੇਡ ਪ੍ਰੇਮੀਆਂ, ਸਹਿਯੋਗੀਆਂ ਅਤੇ ਸਮੂਹ ਸਹਿਯੋਗੀ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।