ਇਤਿਹਾਸਕ ‘ਮੇਲਾ ਜੱਗ’ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ’ਚ ਨਤਮਸਤਕ ਹੋਏ ਬ੍ਰਹਮਪੁਰਾ ਤੇ ਲਾਲਪੁਰਾ ਇਤਿਹਾਸਕ 'ਮੇਲਾ ਜੱਗ' ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ’ਚ ਨਤਮਸਤਕ ਹੋਏ ਬ੍ਰਹਮਪੁਰਾ ਅਤੇ ਲਾਲਪੁਰਾ
Publish Date: Sun, 27 Sep 2026 06:28 PM (IST)
Updated Date: Sun, 27 Sep 2026 06:30 PM (IST)
ਵੱਡੇ ਕਾਫ਼ਲੇ ਤੇ ਹਲਕੇ ਦੀ ਸਮੁੱਚੀ ਲੀਡਰਸ਼ਿਪ ਸਮੇਤ ਗੁਰੂ ਚਰਨਾਂ ’ਚ ਭਰੀ ਹਾਜ਼ਰੀ ਸਰਬੱਤ ਦੇ ਭਲੇ, ਪੰਜਾਬ ਦੀ ਤਰੱਕੀ ਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਕੀਤੀ ਅਰਦਾਸ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਇਤਿਹਾਸਕ ‘ਮੇਲਾ ਜੱਗ’ ਦੇ ਪਵਿੱਤਰ ਦਿਹਾੜੇ ਮੌਕੇ ਐਤਵਾਰ ਨੂੰ ਸਾਬਕਾ ਵਿਧਾਇਕ ਤੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਰਸਮੀ ਤੌਰ ’ਤੇ ਸ਼ਾਮਲ ਹੋਣ ਤੋਂ ਬਾਅਦ ਬ੍ਰਹਮਪੁਰਾ ਐਤਵਾਰ ਨੂੰ ਪਹਿਲੀ ਵਾਰ ਆਪਣੇ ਹਲਕੇ ਦੇ ਇਸ ਇਤਿਹਾਸਕ ਅਸਥਾਨ ’ਤੇ ਸ਼ੁਕਰਾਨਾ ਕਰਨ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਨਤਮਸਤਕ ਹੋਏ ਹਨ। ਇਸ ਪਵਿੱਤਰ ਮੌਕੇ ਉਨ੍ਹਾਂ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਿਸ਼ੇਸ਼ ਤੌਰ ’ਤੇ ਮੌਜੂਦ ਰਹੀ। ਬ੍ਰਹਮਪੁਰਾ ਤੇ ਵਿਧਾਇਕ ਲਾਲਪੁਰਾ ਨੇ ਗੁਰੂ ਚਰਨਾਂ ਵਿਚ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਸਮੁੱਚੇ ਪੰਜਾਬ ਦੀ ਸੁੱਖ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਨਸ਼ਾ-ਮੁਕਤ ‘ਰੰਗਲਾ ਪੰਜਾਬ’ ਬਣਾਉਣ ਲਈ ਅਰਦਾਸ ਕੀਤੀ। ਹਲਕਾ ਖਡੂਰ ਸਾਹਿਬ ਵਿਚ ਦੋਵਾਂ ਦਿੱਗਜ ਆਗੂਆਂ ਦੀ ਇਕੱਠਿਆਂ ਮੌਜੂਦਗੀ ਅਤੇ ਆਪਸੀ ਏਕਤਾ ਨੇ ਪਾਰਟੀ ਵਰਕਰਾਂ ਵਿਚ ਦੁੱਗਣਾ ਜੋਸ਼ ਭਰ ਦਿੱਤਾ ਹੈ, ਜਿਸ ਨਾਲ ਮਾਝੇ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਵੱਡਾ ਸਿਆਸੀ ਲਾਹਾ ਪਾਰਟੀ ਨੂੰ ਮਿਲਣਾ ਤੈਅ ਹੈ। ਇਸ ਮੌਕੇ ਸਰਪੰਚ ਨਿਰਮਲ ਸਿੰਘ ਢੋਟੀ, ਗੁਰਸ਼ਰਨ ਸਿੰਘ ਫਤਿਆਬਾਦ, ਕਰਨ ਪੀਏ, ਸਰਵਨ ਸਿੰਘ ਢੋਟੀ, ਜਗਰੂਪ ਸਿੰਘ ਢੋਟੀ, ਅਮਰੀਕ ਸਿੰਘ ਢੋਟੀ, ਦਲਬੀਰ ਸਿੰਘ ਢੋਟੀ, ਦਲਜੀਤ ਸਿੰਘ ਭੋਲਾ ਢੋਟੀ, ਰਾਣਾ ਢੋਟੀ, ਤੇਜਿੰਦਰ ਸਿੰਘ ਬਲਾਕ ਪ੍ਰਧਾਨ, ਗੁਰਦੀਪ ਸਿੰਘ ਬਲਾਕ ਪ੍ਰਧਾਨ, ਲਵ ਮੰਡਾਲਾ, ਮੱਖਣ ਸਿੰਘ ਢੋਟੀ, ਸੁਰਿੰਦਰ ਸਿੰਘ ਢੋਟੀ, ਨਿਸ਼ਾਨ ਸਿੰਘ ਖਵਾਸਪੁਰ, ਕੁਲਬੀਰ ਸਿੰਘ ਤੁੜ, ਹੈਪੀ ਕੰਗ ਬਲਾਕ ਪ੍ਰਧਾਨ, ਮਲਕੀਤ ਸਿੰਘ, ਪਰਤਾਪ ਸਿੰਘ ਸਰਪੰਚ ਖਡੂਰ ਸਾਹਿਬ, ਅੰਗਰੇਜ਼ ਸਿੰਘ, ਗੁਰਦਿਆਲ ਸਿੰਘ ਮੈਂਬਰ, ਜਸਵੰਤ ਸਿੰਘ ਸਰਪੰਚ ਧੂੰਦਾ, ਗੁਰਭੇਜ ਸਿੰਘ ਮੱਲ੍ਹੀ, ਰਣਜੀਤ ਸਿੰਘ ਸਰਪੰਚ ਹੰਸਾਵਾਲ, ਨਿਰਮਲ ਸਿੰਘ ਹੰਸਾਵਾਲ, ਗੁਰਦਿਆਲ ਸਿੰਘ ਭੈਲ ਸਰਪੰਚ, ਬਲਵਿੰਦਰ ਸਿੰਘ ਰੰਧਾਵਾ, ਵੱਸਣ ਸਿੰਘ ਖੱਖ, ਚਰਨ ਸਿੰਘ ਲਾਹੌਰੀਆ, ਸਤਨਾਮ ਸਿੰਘ ਮੈਂਬਰ, ਟਹਿਲ ਸਿੰਘ ਮੈਂਬਰ, ਗੁਰਸਾਹਿਬ ਸਿੰਘ ਮੈਂਬਰ, ਸੁਖਬੀਰ ਸਿੰਘ ਚੇਅਰਮੈਨ, ਘੁੱਕ ਸਿੰਘ ਬਲਾਕ ਸੰਮਤੀ ਮੈਂਬਰ, ਬਲਜਿੰਦਰ ਸਿੰਘ ਮੈਂਬਰ, ਹਰਜੀਤ ਸਿੰਘ ਮੈਂਬਰ, ਜਸਬੀਰ ਸਿੰਘ ਮੈਂਬਰ, ਸਰਵਨ ਸਿੰਘ ਲਾਲੀ, ਅਨੰਦ ਸਿੰਘ ਮੈਂਬਰ, ਸਤਨਾਮ ਸਿੰਘ ਰਾਜਾ, ਗਗਨਦੀਪ ਸਿੰਘ, ਪਵਨਦੀਪ ਸਿੰਘ ਅਤੇ ਰਾਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ-ਸਰਪੰਚ ਅਤੇ ਮੋਹਤਬਰ ਆਗੂ ਹਾਜ਼ਰ ਸਨ।