ਮਾਨ ਸਰਕਾਰ ਨੇ ਪੰਜਾਬ ਦੇ 6.31 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ : ਔਲਖ ਮਾਨ ਸਰਕਾਰ ਨੇ ਪੰਜਾਬ ਦੇ 6.31 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ - ਔਲਖ
Publish Date: Sun, 27 Sep 2026 05:44 PM (IST)
Updated Date: Sun, 27 Sep 2026 05:45 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਤੇਜ਼ੀ ਨਾਲ ਪ੍ਰਮੁੱਖ ਉਦਯੋਗਿਕ ਇਕ ਕੇਂਦਰ ਅਤੇ ਨਿਵੇਸ਼ ਲਈ ਮਨਪਸੰਦ ਸਥਾਨ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ 1.89 ਲੱਖ ਕਰੋੜ ਦਾ ਵੱਡਾ ਨਿਵੇਸ਼ ਆਰਥਿਕ ਕੀਤਾ ਹੈ ਜਿਸ ਨਾਲ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਸੇਵਕ ਸਿੰਘ ਔਲਖ ਡਾਇਰੈਕਟਰ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਕਰਦਿਆਂ ਕਿਹਾ, ਕਿ ਇਹ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋ ਸਿਸਟਮ ਵਿਚ ਸਥਾਨਿਕ ਅਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵੱਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ। ਮਾਨ ਸਰਕਾਰ ਨੇ ਬਿਹਤਰ ਬੁਨਿਆਦੀ ਢਾਂਚੇ ਜਵਾਬ ਦੇ ਅਧਾਰਿਤ ਪ੍ਰਸ਼ਾਸਨ ਅਤੇ ਅਸਾਨ ਮਨਜ਼ੂਰੀ ਪ੍ਰਕਿਰਿਆਵਾਂ ਰਾਹੀਂ ਇਕ ਅਨੁਕੂਲ ਪ੍ਰਦਰਸ਼ਨੀ ਅਤੇ ਨਿਵੇਸ਼ਕ ਪੱਖੀ ਕਾਰੋਬਾਰੀ ਮਾਹੌਲ ਸਿਰਜਣ ਲਈ ਲਗਾਤਾਰ ਕੰਮ ਕੀਤਾ ਹੈ। ਔਲਖ ਨੇ ਕਿਹਾ ਕਿ ਟਾਟਾ ਸਟੀਲ, ਜੇਐੱਸ ਡਬਲਿਊ ਸਟੀਲ, ਆਈਚੀ ਸਟੀਲਜ਼, ਵਰਧਮਾਨ, ਨੈਸਲੇ, ਹਿੰਦੁਸਤਾਨ ਲੀਵਰ, ਕਾਰਗਿੱਲ, ਡੀਹਿਊ, ਐੱਚਐੱਮਈਐੱਲ, ਸਥਾਨ ਟੈਕਸਟਾਈਲ ਅਤੇ ਫਰੂਡਨ ਬਰਗ ਸਮੇਤ ਕਈ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਪੰਜਾਬ ਵਿਚ ਨਿਵੇਸ਼ ਕੀਤਾ ਹੈ। ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਤਕਨਾਲੋਜੀ ਅਧਾਰਿਤ ਕੰਪਨੀਆਂ ਸਟਾਰਟ ਐਪਸ ਗਿਆਨ ਅਧਾਰਿਤ ਉਦਯੋਗ ਅਤੇ ਨਵੇਂ ਉਦਮਾ ਲਈ ਲੋੜੀਂਦਾ ਈਕੋ ਸਿਸਟਮ ਪ੍ਰਧਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਪੜੇ ਲਿਖੇ ਤੇ ਹੁਨਰਮੰਦ ਨੌਜਵਾਨ ਸੂਬੇ ਵਿਚ ਹੀ ਸਨਮਾਨਜਨਕ ਰੁਜ਼ਗਾਰ ਲੱਭ ਸਕਣ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਸਨਅਤੀ ਨੀਤੀ ਸਿਰਫ ਨਿਵੇਸ਼ ਦੇ ਅੰਕੜਿਆਂ ਨੂੰ ਅਕਰਸ਼ਿਤ ਕਰਨ ਲਈ ਸੀਮਤ ਨਹੀਂ ਹੈ। ਇਸ ਦਾ ਅਸਲ ਮਕਸਦ ਨਿਵੇਸ਼ਣ ਨੌਕਰੀਆਂ, ਉਦਮਤਾ, ਆਮਦਨ ਵਾਧੇ ਅਤੇ ਪੰਜਾਬ ਦੇ ਨੌਜਵਾਨਾਂ ਲਈ ਬਿਹਤਰ ਮੌਕਿਆਂ ਵਿਚ ਤਬਦੀਲ ਕਰਨਾ ਹੈ। ਔਲਖ ਨੇ ਕਿਹਾ ਕਿ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਅਤੇ ਲਗਭਗ 6.31 ਨੌਜਵਾਨਾਂ ਲਈ ਰੁਜ਼ਗਾਰ ਦੀ ਸੰਭਾਵਨਾ ਪੰਜਾਬ ਦੇ ਸਨੀਤੀ ਖੇਤਰ ਵਿਚ ਆ ਰਹੇ ਬਦਲਾਅ ਦੇ ਅਹਿਮ ਸੰਕੇਤ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਜਿਹਾ ਸਾਜਗਾਰ ਮਾਹੌਲ ਸਿਰਜ ਰਹੇ ਹਨ ਕਿ ਵੱਡੇ-ਵੱਡੇ ਉਦੋਗਿਕ ਘਰਾਣੇ ਪੰਜਾਬ ਵਿਚ ਆ ਕੇ ਵੱਧ ਤੋਂ ਵੱਧ ਨਿਵੇਸ਼ ਕਰਨ ਤਾਂ ਕਿ ਹਜ਼ਾਰਾਂ ਹੋਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।