13ਵੇਂ ਕਬੱਡੀ ਕੱਪ ’ਚ ਅੰਤਰਰਾਸ਼ਟਰੀ ਟੀਮਾਂ ਵਿਚਾਲੇ ਅੱਜ ਹੋਣਗੇ ਫਸਵੇਂ ਮੁਕਾਬਲੇ 13ਵੇਂ ਕਬੱਡੀ ਕੱਪ ’ਚ ਅੰਤਰਰਾਸ਼ਟਰੀ ਟੀਮਾਂ ਵਿਚਾਲੇ ਅੱਜ ਹੋਣਗੇ ਫਸਵੇਂ ਮੁਕਾਬਲੇ
Publish Date: Fri, 25 Sep 2026 06:05 PM (IST)
Updated Date: Fri, 25 Sep 2026 06:06 PM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੁਰੂ ਅਮਰਦਾਸ ਜੀ ਸਪੋਰਟਸ ਕਲੱਬ ਵੱਲੋਂ ਇਤਿਹਾਸਕ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ 26 ਸਤੰਬਰ ਨੂੰ ਕਰਵਾਏ ਜਾ ਰਹੇ 13ਵੇਂ ਕਬੱਡੀ ਕੱਪ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਪ੍ਰਧਾਨ ਫਤਿਹ ਸਿੰਘ, ਚੇਅਰਮੈਨ ਗੁਰਅਵਤਾਰ ਸਿੰਘ ਬੱਬੂ ਪਹਿਲਵਾਨ, ਵਾਈਸ ਚੇਅਰਮੈਨ ਦਿਲਬਾਗ ਸਿੰਘ ਤੁੜ, ਹਰਦਿਆਲ ਸਿੰਘ ਕੰਗ, ਇੰਸਪੈਕਟਰ ਹਰਭਜਨ ਸਿੰਘ ਸਰਾ, ਬਿੱਕਾ ਲਾਹੌਰੀਆ, ਗੋਵਨ ਸੰਧੂ, ਮਲਕੀਤ ਸਿੰਘ ਪ੍ਰਧਾਨ, ਕੈਪਟਨ ਅਨੋਖ ਸਿੰਘ, ਸਤਨਾਮ ਸਿੰਘ ਠੇਕੇਦਾਰ, ਹਰਪਾਲ ਸਿੰਘ ਭਾਲਾ, ਹਰਜਿੰਦਰ ਸਿੰਘ ਨਿਸ਼ਾਨ, ਢੋਟੀ ਸਿੰਘ, ਸਤਵਿੰਦਰ ਬੂੱਗਾ, ਹਰਪਾਲ ਸਿੰਘ, ਸਤਨਾਮ ਸਿੰਘ ਤੁੜ, ਅਗਰੇਜ਼ ਸਿੰਘ ਕੈਰੋਂ, ਗੁਰਵਿੰਦਰ ਪਟਿਆਲਾ, ਜਗਜੀਤ ਸਿੰਘ ਬਾਜਵਾ, ਪਿੱਤਾ ਲਹੌਰੀਆ ਤੇ ਦਿਆਲ ਸਿੰਘ ਢੋਟੀ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਦਰਸ਼ਕਾਂ ਨੂੰ ਕਬੱਡੀ ਦੇ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ। ਪ੍ਰਬੰਧਕਾਂ ਅਨੁਸਾਰ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਜਿਨ੍ਹਾਂ ਵਿਚ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ, ਪਰਉਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਅਤੇ ਮਾਝਾ ਕਬੱਡੀ ਕਲੱਬ ਵਿਚਾਲੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਬੱਡੀ ਦੇ ਉੱਭਰਦੇ ਨੌਜਵਾਨ ਖਿਡਾਰੀਆਂ ਅਤੇ ਬਜ਼ੁਰਗ ਖਿਡਾਰੀਆਂ ਦੇ ਵਿਸ਼ੇਸ਼ ਤੇ ਦਿਲਚਸਪ ਮੁਕਾਬਲੇ ਵੀ ਕਰਵਾਏ ਜਾਣਗੇ। ਕਲੱਬ ਆਗੂਆਂ ਨੇ ਦੱਸਿਆ ਕਿ ਜੇਤੂ ਟੀਮਾਂ ਨੂੰ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦਕਿ ਕਬੱਡੀ ਕੁਮੈਂਟੇਟਰ ਬਿੱਕਾ ਲਾਹੌਰੀਆ ਸਮੇਤ ਖੇਡਾਂ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਬੱਡੀ ਕੱਪ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਉਪਰਾਲਾ ਹੈ। ਕਲੱਬ ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ 26 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨ ਦੀ ਅਪੀਲ ਕੀਤੀ।