ਵਿਧਾਇਕ ਨੇ ਪਹਿਲਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਹਿਲਵਾਨ ਲਖਵਿੰਦਰ ਸਿੰਘ ਭੂਸੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Publish Date: Thu, 24 Sep 2026 04:57 PM (IST)
Updated Date: Thu, 24 Sep 2026 05:00 PM (IST)
ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ: ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਹਿਲਵਾਨ ਲਖਵਿੰਦਰ ਸਿੰਘ ਭੂਸੇ ਦੇ ਬੇਟੇ ਗੁਰਵਿੰਦਰ ਸਿੰਘ ਬਾਊ ਤੇ ਜਗਮੋਹਣ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਤੇ’ ਪਹੁੰਚੇ। ਇਸ ਸਮੇਂ ਸੰਧੂ ਨੇ ਕਿਹਾ ਕਿ ਪਹਿਲਵਾਨ ਲਖਵਿੰਦਰ ਸਿੰਘ ਭੂਸੇ ਦੇ ਸਦੀਵੀ ਵਿਛੋੜੇ ਨਾਲ ਪਰਿਵਾਰਿਕ ਮੈਂਬਰਾਂ ਤੇ ਇਲਾਕੇ ਭਰ ਦੀਆਂ ਸੰਗਤਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਕਿਹਾ ਕਿ ਪਹਿਲਵਾਨ ਬਹੁਤ ਹੀ ਨਰਮ ਸੁਭਾਅ ਤੇ ਅਗਾਂਹ ਵਧੂ ਸੋਚ ਦੇ ਧਾਰਨੀ ਸਨ ਤੇ ਗਰੀਬਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇਸ ਸਮੇਂ ਚੇਅਰਮੈਨ ਕੁਲਵਿੰਦਰ ਸਿੰਘ ਕਿੰਦਾ ਚਾਹਲ, ਹੈਰੀ ਬੁਰਜ, ਸਮਾਜ ਸੇਵੀ ਕੁਲਦੀਪ ਸਿੰਘ ਗੰਡੀਵਿੰਡ, ਬਲਾਕ ਪ੍ਰਧਾਨ ਗੁਰਵੇਲ ਸਿੰਘ ਲਹੀਆ, ਗੁਰਜੀਤ ਸਿੰਘ ਰੱਖ ਵਾਲਾ ਸਰਾਂ, ਮੈਂਬਰ ਨਿਰਵੈਲ ਸਿੰਘ ਸਰਾਂ, ਅਮਨ ਢਿੱਲੋਂ ਗੰਡੀਵਿੰਡ, ਰਣਜੀਤ ਸਿੰਘ ਰਾਣਾ ਭੂਸੇ, ਜਥੇਦਾਰ ਬਲਬੀਰ ਸਿੰਘ ਲਹੀਆ, ਰਵਿੰਦਰ ਸਿੰਘ ਚੀਮਾ, ਸਰਪੰਚ ਸੁਰਜੀਤ ਸਿੰਘ ਸ਼ਾਹ ਢੰਡ, ਭੁਪਿੰਦਰ ਸਿੰਘ, ਸਰਪੰਚ ਬਲਦੇਵ ਸਿੰਘ ਛਾਪਾ, ਹਰਪ੍ਰੀਤ ਸਿੰਘ, ਸੈਕਟਰੀ ਹਰਪ੍ਰੀਤ ਸਿੰਘ ਭੂਸੇ, ਹਰਜਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੇ ਮੋਹਤਬਾਰ ਵਿਅਕਤੀ ਹਾਜ਼ਰ ਸਨ।