ਤਰਨਤਾਰਨ ’ਚ ‘ਰਾਸ਼ਟਰੀ ਮਹਿਲਾ ਆਯੋਗ ਆਪਕੇ ਦੁਆਰ-ਮਹਿਲਾ ਜਨ ਸੁਣਵਾਈ’ 23 ਨੂੰ
ਤਰਨਤਾਰਨ ’ਚ ‘ਰਾਸ਼ਟਰੀ ਮਹਿਲਾ ਆਯੋਗ ਆਪਕੇ ਦੁਆਰ-ਮਹਿਲਾ ਜਨ ਸੁਣਵਾਈ’ 23 ਨੂੰ
Publish Date: Fri, 18 Sep 2026 05:34 PM (IST)
Updated Date: Fri, 18 Sep 2026 05:35 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਚੇਅਰਪਰਸਨ ਵਿਜਯਾ ਰਾਹਤਕਰ ਦੀ ਅਗਵਾਈ ਹੇਠ ਔਰਤਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੀ ਸੁਣਵਾਈ ਲਈ ‘ਰਾਸ਼ਟਰੀ ਮਹਿਲਾ ਆਯੋਗ ਆਪਕੇ ਦੁਆਰ-ਮਹਿਲਾ ਜਨ ਸੁਣਵਾਈ’ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ 23 ਸਤੰਬਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤਕ ਮੀਟਿੰਗ ਹਾਲ, ਪੇਂਡੂ ਵਿਕਾਸ ਭਵਨ, ਨੇੜੇ ਪੁਲਿਸ ਲਾਈਨ, ਅੰਮ੍ਰਿਤਸਰ-ਤਰਨਤਾਰਨ ਰੋਡ, ਤਰਨਤਾਰਨ ਵਿਖੇ ਮਹਿਲਾ ਜਨ ਸੁਣਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਸ ਦੌਰਾਨ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਲੰਬਿਤ ਸ਼ਿਕਾਇਤਾਂ ਦੇ ਨਾਲ-ਨਾਲ ਮੌਕੇ ’ਤੇ ਪਹੁੰਚਣ ਵਾਲੀਆਂ ਵਾਕ-ਇੰਨ ਸ਼ਿਕਾਇਤਾਂ ਦੀ ਵੀ ਸੁਣਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਜਿਨ੍ਹਾਂ ਔਰਤਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ, ਸ਼ਿਕਾਇਤ ਜਾਂ ਮਹਿਲਾ ਅਧਿਕਾਰਾਂ ਨਾਲ ਸਬੰਧਤ ਮਾਮਲਾ ਹੈ, ਉਹ ਆਪਣੀ ਸ਼ਿਕਾਇਤ ਦੀ ਸੁਣਵਾਈ ਲਈ ਉਕਤ ਸਥਾਨ ’ਤੇ ਪਹੁੰਚ ਸਕਦੀਆਂ ਹਨ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸ਼ਿਕਾਇਤ/ਸਮੱਸਿਆ ਨਾਲ ਸਬੰਧਤ ਉਪਲੱਬਧ ਦਸਤਾਵੇਜ਼ ਨਾਲ ਲੈ ਕੇ ਆਉਣ ਅਤੇ ਇਸ ਮੌਕੇ ਦਾ ਲਾਭ ਉਠਾਉਣ।