ਸ਼ੈਲਰਾਂ ’ਚ ਪਈ ਕਣਕ ਪੈਡੀ ਸੀਜ਼ਨ ਵਾਸਤੇ ਬਣੀ ਵੱਡਾ ਅੜਿੱਕਾ ਸ਼ੈਲਰਾਂ ’ਚ ਪਈ ਕਣਕ ਪੈਡੀ ਸੀਜ਼ਨ ਵਾਸਤੇ ਬਣੀ ਵੱਡਾ ਅੜਿੱਕਾ
Publish Date: Thu, 17 Sep 2026 08:41 PM (IST)
Updated Date: Thu, 17 Sep 2026 08:44 PM (IST)
ਚੌਲਾਂ ਵਾਸਤੇ ਨਹੀਂ ਬਚੀ ਗੁਦਾਮਾਂ ’ਚ ਜਗ੍ਹਾ : ਹਰੂਵਾਲ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਨਿਊ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪੰਜ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਵੀਰਵਾਰ ਨੂੰ ਤਰਨਤਾਰਨ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਹਰੂਵਾਲ ਪ੍ਰਧਾਨ ਨੇ ਕੀਤੀ। ਐਸੋਸੀਏਸ਼ਨ ਦੇ ਚੇਅਰਮੈਨ ਅਵਤਾਰ ਸਿੰਘ ਤਨੇਜ਼ਾ ਅਤੇ ਮੀਤ ਪ੍ਰਧਾਨ ਨਵੀਨ ਗੁਪਤਾ ਸਮੇਤ ਤਰਨਤਾਰਨ ਜ਼ਿਲ੍ਹੇ ਦੇ ਸਮੁੱਚੇ ਮੈਂਬਰਾਂ ਦੇ ਸਹਿਯੋਗ ਨਾਲ ਹੋਈ ਇਸ ਮੀਟਿੰਗ ਵਿਚ ਵੱਡੀ ਗਿਣਤੀ ਸ਼ੈਲਰ ਮਾਲਕਾਂ ਨੇ ਹਿੱਸਾ ਲਿਆ। ਇਸ ਮੌਕੇ ਸਰਪ੍ਰਸਤ ਨਰਾਂਗ, ਵਿਨੋਦ ਚੱਢਾ, ਰਜਿੰਦਰ ਸਲਵਾਨ ਪ੍ਰਧਾਨ ਅੰਮ੍ਰਿਤਸਰ, ਸੰਜੀਵ ਅਨੰਦ ਜਨਰਲ ਸਕੱਤਰ, ਅਨਿਲ ਧਵਨ ਮੀਤ ਪ੍ਰਧਾਨ, ਨਵੀਨ ਗੁਪਤਾ ਮੀਤ ਪ੍ਰਧਾਨ, ਦਲਜੀਤ ਸਿੰਘ ਮੀਤ ਪ੍ਰਧਾਨ ਤੋਂ ਇਲਾਵਾ ਸੁਰਜੀਤ ਸਿੰਘ ਕੰਗ ਆਦਿ ਨੇ ਚਿੰਤਾ ਜਾਹਿਰ ਕੀਤੀ ਕਿ ਲਗਭਗ ਸਾਰੇ ਸ਼ੈਲਰਾਂ ’ਚ ਸਰਕਾਰੀ ਕਣਕ ਦਾ ਸਟਾਕ ਮੌਜੂਦ ਹੈ। ਸਰਕਾਰ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਣਕ ਅਗਸਤ ਮਹੀਨੇ ਤਕ ਚੁੱਕ ਲਈ ਜਾਵੇਗੀ, ਪਰ ਉਹ ਜਿਉਂ ਦੀ ਤਿਉਂ ਪਈ ਹੈ। ਲੱਕੜ ਦੇ ਕਰੇਟ ਵੀ ਸ਼ੈਲਰਾਂ ਦੇ ਲੱਗੇ ਹੋਏ ਹਨ। ਉਸੇ ਜਗ੍ਹਾ ’ਤੇ ਪੈਡੀ ਸਟੋਰੀ ਹਣੀ ਹੈ ਤੇ ਨਵੇਂ ਸੀਜ਼ਨ ਦਾ ਚਾਵਲ ਲਗਾਉਣ ਵਾਸਤੇ ਸਰਕਾਰੀ ਗੁਦਾਮਾਂ ਵਿਚ ਜਗ੍ਹਾ ਵੀ ਨਹੀਂ ਹੈ। ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਹਾਈਬ੍ਰਿੱਡ ਝੋਨੇ ਦੀ ਬਿਜਾਈ ਬਹੁਤ ਵੱਡੇ ਪੱਧਰ ’ਤੇ ਹੋਈ ਹੈ ਜਿਸ ਦਾ ਬਰੋਕਨ 40 ਫੀਸਦੀ ਹੈ ਤੇ ਚਾਵਲ ਵੀ 5 ਤੋਂ 6 ਕਿੱਲੋ ਕੱਟ ਨਿਕਲਦੇ ਹਨ। 10 ਫੀਸਦੀ ਬਰੋਕਨ ਜੇਕਰ ਸਰਕਾਰ ਨੇ ਲਗਾਉਣਾ ਹੈ ਤਾਂ 15 ਫੀਸਦੀ ਬਚੇ ਬਰੋਕਨ ਦਾ ਨਿਕਾਸ ਤੁਰੰਤ ਕੀਤਾ ਜਾਵੇ। ਇੰਪਰੂਵਡ ਰਾਈਸ ਦੀ ਕਸਟਮ ਮਿਲਿੰਗ 50 ਰੁਪਏ ਕੁਵਿੰਟਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਵੇਂ ਸੀਜ਼ਨ ’ਚ ਪੌਡੀ ਸਟੋਰ ਕਰਨ ਲਈ ਸਾਰੇ ਸ਼ੈਲਰ ਮਾਲਕ ਮੁਸ਼ਕਿਲ ਮਹਿਸੂਸ ਕਰ ਰਹੇ ਹਨ ਤੇ ਆਉਣ ਵਾਲੇ ਹਲਾਤਾਂ ਮੁਤਾਬਿਕ ਅਗਲਾ ਫੈਸਲਾ ਲਿਆ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ, ਕਮਲ ਗੁਪਤਾ, ਕੇਸ਼ਵ ਅਗਰਵਾਲ, ਵੈਸ਼ਨੋ ਦਾਸ ਅਗਰਵਾਲ, ਪਾਰਸ ਜੋਸ਼ੀ, ਅਨਿਲ ਧਵਨ, ਕਪਿਲ ਗਰਗ, ਰਜੇਸ਼ ਜਿੰਦਲ, ਰਤਨ ਗਰਗ, ਅਨਿਲ ਜੈਨ, ਚੰਦਨ ਅਹੁਜਾ, ਗੁਰਜੀਤ ਸਿੰਘ, ਰਾਕੇਸ਼ ਕੁਮਾਰ, ਰਵੀ ਬਾਂਸਲ, ਸੁਰਿੰਦਰ ਕੁਮਾਰ ਕੱਕੜ, ਵਿਨੋਦ ਗੁਜਰਾਲ, ਸੁਰਜੀਤ ਸਿੰਘ ਕੰਗ, ਪਵਨ ਜੈਨ, ਕੁਲਦੀਪ ਸਿੰਘ, ਬਿੱਟੂ ਅਰੋੜਾ, ਬਲਵਿੰਦਰਜੀਤ ਸਿੰਘ ਸਾਬੀ, ਅਮੋਲਕ ਸਿੰਘ, ਸੁਖਵਿੰਦਰ ਸਿੰਘ, ਹੀਰਾ ਲਾਲ, ਰਵੀਕਰਨ ਸਿੰਘ, ਵਿਕਰਮ ਸਿੰਘ, ਗੁਰਦੀਪ ਸਿੰਘ ਸੈਣੀ, ਜਰਨੈਲ ਸਿੰਘ, ਜੰਗ ਬਹਾਦਰ ਸਿੰਘ, ਸੰਜੀਵ ਕੁਮਾਰ ਅਗਰਵਾਲ, ਮਲਕੀਤ ਸਿੰਘ, ਪ੍ਰੀਤ ਰਾਈਸ ਮਿਲ, ਰਣਗਪਤੀ ਰਾਈਸ ਮਿੱਲ, ਰਾਮੋ ਰਾਈਸ ਮਿੱਲ, ਰਾਮ ਲਾਲ ਅਰਜੁਨ ਨਾਰੰਬ ਰਾਈਸ ਮਿੱਲ, ਨਾਰੰਗ ਰਾਈਸ ਮਿੱਲ, ਸ੍ਰੀ ਸ਼ਾਮ ਐਗਰੋ, ਬਾਬਾ ਸ੍ਰੀ ਚੰਦ ਰਾਈਸ ਮਿੱਲ, ਗੁਰੂ ਰਾਮਦਾਸ ਰਾਈਸ ਮਿੱਲ, ਰਾਇਲ ਐਗਰੋ, ਠਾਕੁਰ ਰਾਈਸ ਮਿੱਲ, ਐੱਸਐੱਸ ਰਾਈਸ ਲੈਂਡ ਆਦਿ ਦੇ ਸੰਚਾਲਕ ਵੀ ਮੌਜੂਦ ਸਨ।