ਪਟਵਾਰ ਯੂਨੀਅਨ ਨੇ ਤਹਿਸੀਲ ਦਫ਼ਤਰ ਭਿੱਖੀਵਿੰਡ ਅੱਗੇ ਲਗਾਇਆ ਧਰਨਾ
ਪਟਵਾਰ ਯੂਨੀਅਨ ਭਿੱਖੀਵਿੰਡ ਨੇ ਤਹਿਸੀਲ ਦਫ਼ਤਰ ਭਿੱਖੀਵਿੰਡ ਅੱਗੇ ਲਗਾਇਆ ਧਰਨਾ
Publish Date: Thu, 17 Sep 2026 08:27 PM (IST)
Updated Date: Thu, 17 Sep 2026 08:29 PM (IST)
ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਅਦੇਸ਼ਾਂ ਮੁਤਾਬਿਕ ਤਹਿਸੀਲ ਪੱਧਰ ’ਤੇ ਇਕ ਦਿਨ ਦਾ ਧਰਨਾ ਲਗਾਇਆ ਗਿਆ। ਇਸ ਵਿਚ ਮੁੱਖ ਮੰਗਾਂ ਨਵੇਂ ਪਟਵਾਰੀਆਂ ਦੀ ਗ੍ਰੇਡ ਵਧਾਉਣਾ, ਪਟਵਾਰੀਆਂ ਦਾ ਸਟੇਟ ਕਾਰਡ ਰੱਦ ਕਰਨ, ਪਟਵਾਰੀ ਦੀ 4 ਹਜ਼ਾਰ 716 ਪੋਸਟਾਂ ਵਧਾਉਣ, ਪੁਰਾਣੀ ਪੈਨਸ਼ਨ ਬਹਾਲੀ, 17 ਜੁਲਾਈ 2020 ਦੇ ਪੱਤਰ ਰੱਦ, 15 ਜਨਵਰੀ 2015 ਦਾ ਪੱਤਰ ਰੱਦ, ਪਟਵਾਰੀਆਂ ਨੂੰ ਟੈਕਨੀਕਲ ਗ੍ਰੇਡ ਜਾਰੀ ਕਰਨਾ, ਡੀਏ ਦੀਆ ਕਿਸ਼ਤਾਂ ਜਾਰੀ ਕਰਨਾ ਸ਼ਾਮਿਲ ਹਨ। ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਜਦੋਂ ਤਕ ਉਪਰੋਕਤ ਮੰਗਾਂ ਦੀ ਪੂਰਤੀ ਨਹੀ ਹੁੰਦੀ, ਉਸ ਸਮੇਂ ਤਕ ਪੰਜਾਬ ਦੇ ਸਮੂਹ ਪਟਵਾਰੀਆਂ ਵਲੋਂ ਲਾਲ ਲਕੀਰ ਦੇ ਕੰਮ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਧਰਨੇ ਵਿਚ ਜਸਵਿੰਦਰ ਸਿੰਘ ਤਹਿਸੀਲ ਪ੍ਰਧਾਨ, ਜਰਮਨਦੀਪ ਸਿੰਘ ਤਹਿਸੀਲ ਜਨਰਲ ਸਕੱਤਰ, ਰਾਜਬੀਰ ਸਿੰਘ ਤਹਿਸੀਲ ਖਜ਼ਾਨਚੀ, ਗੁਰਜੰਟ ਸਿੰਘ, ਅੰਮ੍ਰਿਤਪਾਲ ਸਿੰਘ, ਗਗਨਦੀਪ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੋਗਾ ਸਿੰਘ, ਜਗਜੀਤ ਸਿੰਘ, ਸੁਨੀਲ ਦੱਤ, ਸਵਿੰਦਰ ਸਿੰਘ, ਕੰਵਲਜੀਤ ਸਿੰਘ, ਵਰਿੰਦਰਜੀਤ ਸਿੰਘ ਸਾਰੇ ਪਟਵਾਰੀ, ਸ਼੍ਰੀ ਜਗਦੀਸ਼ ਚੰਦਰ ਦਫ਼ਤਰ ਕਾਨੂੰਗੋ ਆਦਿ ਹਾਜ਼ਰ ਸਨ।