ਖੰਡ ਮਿੱਲ ਮੋਰਚਾ 120ਵੇਂ ਦਿਨ ’ਚ ਦਾਖ਼ਲ
ਖੰਡ ਮਿੱਲ ਮੋਰਚਾ 120ਵੇਂ ਦਿਨ ਵਿਚ ਦਾਖਲ
Publish Date: Thu, 17 Sep 2026 06:23 PM (IST)
Updated Date: Thu, 17 Sep 2026 06:26 PM (IST)
ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ : ਆਗੂ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ੁਰੂ ਕੀਤਾ ਸ਼ੇਰੋਂ ਖੰਡ ਮਿੱਲ ਮੋਰਚਾ ਵੀਰਵਾਰ ਨੂੰ 120ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਦਲਜੀਤ ਸਿੰਘ ਦਿਆਲਪੁਰਾ, ਤਰਸੇਮ ਸਿੰਘ ਲੁਹਾਰ, ਇੰਦਰਜੀਤ ਸਿੰਘ ਮਰਹਾਣਾ, ਜੱਸਾ ਸਿੰਘ ਕੱਦਗਿੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਜਸਬੀਰ ਸਿੰਘ ਨਿੱਝਰ ਆਦਿ ਨੇ ਕਿਹਾ ਕਿ ਝੋਨੇ ਦੀ ਫ਼ਸਲ ਦੇ ਮੰਡੀਆਂ ਵਿਚ ਅੰਬਾਰ ਲੱਗ ਚੁੱਕੇ ਹਨ, ਪਰ ਪੰਜਾਬ ਸਰਕਾਰ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਕਰ ਰਹੀ। ਇਸ ਦੇ ਚਲਦਿਆਂ ਮੁਨਾਫ਼ਾਖੋਰ ਕਿਸਾਨਾਂ ਦੀ ਵੱਡੇ ਪੱਧਰ ’ਤੇ ਆਰਥਿਕ ਲੁੱਟ ਕਰ ਰਹੇ ਹਨ। ਇਸ ਲੁੱਟ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਤੁਰੰਤ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰੇ। ਆਗੂਆਂ ਨੇ ਕਿਹਾ ਕਿ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਬਦਲਣ ਦਾ ਲੋਕ ਵਿਰੋਧੀ ਫੈਸਲਾ ਵਾਪਸ ਲੈ ਕੇ ਖੰਡ ਮਿੱਲ ਮੁੜ ਤੋਂ ਚਾਲੂ ਕੀਤੀ ਜਾਵੇ। ਇਸ ਮੌਕੇ ਕਿਸਾਨ ਆਗੂਆਂ ਕੇਹਰ ਸਿੰਘ ਮੁਗਲਚੱਕ, ਮੰਗਲ ਸਿੰਘ ਮੁਗਲਚੱਕ, ਗੁਰਸਾਹਿਬ ਸਿੰਘ ਮੰਡ, ਪ੍ਰਤਾਪ ਸਿੰਘ ਕੰਡਿਆਲਾ, ਹਰਭਜਨ ਸਿੰਘ ਚੂਸਲੇਵੜ੍ਹ, ਮਨਜੀਤ ਸਿੰਘ ਬੱਗੂ, ਮਹੀਪਾਲ ਸਿੰਘ ਠੱਠੀਆਂ ਮਹੰਤਾਂ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਸਰਹਾਲੀ, ਰਤਨ ਸਿੰਘ ਢੰਡ, ਕਸ਼ਮੀਰ ਸਿੰਘ ਸ਼ੇਰੋਂ ਆਦਿ ਵੀ ਮੌਜੂਦ ਸਨ।