- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਸਿਵਲ ਸਰਜਨ ਡਾ. ਸੰਦੀਪ ਧਵਨ ਨੂੰ ਰਾਸ਼ਨ ਕਾਰਡ ਵੈਰੀਫਿਕੇਸ਼ਨ ਡਿਊਟੀਆਂ ਦੇ ਸਬੰਧ ਵਿਚ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਗਭਗ 80-90 ਫੀਸਦੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ’ਤੇ ਬਲੱਡ ਬੈਂਕ, ਜਰਨਲ ਲੈਬ, ਮਲੇਰੀਆ ਡੇਂਗੂ ਚਿਕਨਗੁਣੀਆ ਦਾ ਸਰਵੇਲੈਂਸ, ਜਨਮ ਮੌਤ ਦੀ ਰਜਿਸਟਰੇਸ਼ਨ ਅਤੇ ਸਰਟੀਫਿਕੇਟ ਜਾਰੀ ਕਰਨਾ, ਟੀਕਾਕਰਨ ਕਰਨਾ, ਇਨਡੋਰ ਮਰੀਜ਼ਾਂ ਦੀ ਦੇਖਭਾਲ ਕਰਨਾ ਆਦਿ ਦਾ ਕੰਮ ਬਿਲਕੁਲ ਠੱਪ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਗਈਆਂ ਹਨ। ਪਰ ਸਿਰਫ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲੱਗੀਆਂ, ਜਦਕਿ ਪੰਜਾਬ ਭਰ ਦੇ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਇਸ ਤਰ੍ਹਾਂ ਦੇ ਕੰਮ ਵਿਚ ਨਹੀਂ ਲੱਗਦੀਆਂ। ਇਉਂ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਸਿਹਤ ਵਿਭਾਗ ਦੀ ਕੋਈ ਲੋੜ ਨਹੀਂ ਜਾਪਦੀ।
ਯੂਨੀਅਨ ਆਗੂਆਂ ਮੰਗ ਕੀਤੀ ਕਿ ਵਿਭਾਗ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਜਾਣ, ਨਹੀਂ ਤਾਂ ਮੁਲਾਜ਼ਮ ਜ਼ੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸਿਵਲ ਸਰਜਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਮਸਲੇ ਨੂੰ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇਕ ਦੋ ਦਿਨਾਂ ਵਿਚ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।
ਇਸ ਮੌਕੇ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਜਵੰਤ ਸਿੰਘ ਬਾਗੜੀਆਂ, ਹੈਲਥ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ, ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੁਵਿੰਡ, ਰੇਡੀਓਗਰਾਫਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਸਟੇਟ ਆਗੂ ਗੁਰਜਿੰਦਰ ਸਿੰਘ ਢਿੱਲੋ, ਫਾਰਮੇਸੀ ਯੂਨੀਅਰ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਐੱਲਐੱਚਵੀ ਯੂਨੀਅਨ ਦੀ ਪ੍ਰਧਾਨ ਦਵਿੰਦਰ ਕੌਰ, ਏਐੱਨਐੱਮ ਯੂਨੀਅਨ ਤੋਂ ਸੰਦੀਪ ਕੌਰ, ਰਮਨਦੀਪ ਕੌਰ, ਨਰਸਿੰਗ ਸਿਸਟਰ ਸ਼ੀਲਾ, ਸਟਾਫ਼ ਨਰਸ ਯੂਨੀਅਨ ਤੋਂ ਪ੍ਰਭਦੀਪ ਸਿੰਘ, ਐੱਮਐੱਲਟੀ ਯੂਨੀਅਨ ਤੋਂ ਅਮਨਦੀਪ ਸ਼ਰਮਾ, ਮਲਟੀਪਰਪਜ਼ ਯੂਨੀਅਨ ਤੋਂ ਜਸਪਿੰਦਰ ਸਿੰਘ, ਭੁਪਿੰਦਰ ਸਿੰਘ ਤਰਨਤਾਰਨ, ਨਵਜੋਤ ਸਿੰਘ ਘਰਿਆਲਾ, ਦਿਲਬਾਗ ਸਿੰਘ ਭੁੱਲਰ, ਦੀਨ ਦਿਆਲ ਸਰਹਾਲੀ, ਜਸਪ੍ਰੀਤ ਸਿੰਘ ਸਰਹਾਲੀ, ਗੁਰਵਿੰਦਰਜੀਤ ਸਿੰਘ ਕੈਰੋਂ, ਪ੍ਰਦੀਪ ਸਿੰਘ ਤਰਨਤਾਰਨ, ਪ੍ਰਿਥੀਪਾਲ ਸਿੰਘ, ਫੁਲਬੀਰ ਸਿੰਘ, ਗੁਰਬਿੰਦਰ ਸਿੰਘ ਕਸੇਲ, ਜਗਰੂਪ ਸਿੰਘ, ਤੇਜਿੰਦਰ ਸਿੰਘ, ਰਮਨ ਕੁਮਾਰ, ਨਾਨਕ ਸਿੰਘ ਸੁਰ ਸਿੰਘ, ਮਨਜਿੰਦਰ ਸਿੰਘ ਝਬਾਲ, ਅਮਨਦੀਪ ਸਿੰਘ ਫਤਿਆਬਾਦ, ਸੰਤੋਖ ਸਿੰਘ, ਪ੍ਰਦੀਪ ਸਿੰਘ ਢੋਟੀਆਂ, ਅਰਦੀਪ ਕੌਰ ਪੱਟੀ, ਕਵਲਜੀਤ ਸਿੰਘ, ਗੁਰਦਿਆਲ ਸਿੰਘ ਸਰਹਾਲੀ, ਅਮਨਦੀਪ ਕੌਰ, ਸੀਐੱਚਓ ਯੂਨੀਅਨ ਤੋਂ ਜੈਸਮੀਨ ਕੌਰ, ਰਵਿੰਦਰ ਕੌਰ ਬਾਗੜੀਆਂ, ਸੁਖਵਿੰਦਰ ਸਿੰਘ ਰਸੂਲਪੁਰ, ਮਨਜਿੰਦਰ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਮੁਲਾਜ਼ਮ ਮੌਜੂਦ ਸਨ।