ਪਤੀ ਨੇ ਭਰਾ ਤੇ ਸਾਥੀਆਂ ਸਣੇ ਪਤਨੀ ਕੋਲੋਂ ਖੋਹੀ ਢਾਈ ਸਾਲਾ ਬੱਚੀ, ਸਹੁਰੇ ਨੂੰ ਕੀਤਾ ਜ਼ਖ਼ਮੀ ਪਤੀ ਨੇ ਭਰਾ ਤੇ ਸਾਥੀਆਂ ਸਣੇ ਪਤਨੀ ਕੋਲੋਂ ਖੋਹੀ ਢਾਈ ਸਾਲਾ ਬੱਚੀ, ਸਹੁਰੇ ਨੂੰ ਕੀਤਾ ਜਖ਼ਮੀ
Publish Date: Wed, 16 Sep 2026 05:26 PM (IST)
Updated Date: Wed, 16 Sep 2026 05:29 PM (IST)
ਸਿਰ ’ਚ ਦਾਤਰ ਮਾਰ ਕੇ 50 ਹਜ਼ਾਰ ਦੀ ਨਕਦੀ ਵੀ ਲੁੱਟੀ, ਪੁਲਿਸ ਨੇ ਦਰਜ ਕੀਤਾ ਕੇਸ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪੱਟੀ : ਪੱਟੀ ਨੇੜਲੇ ਅੱਡਾ ਸੰਗਵਾਂ ਨਜ਼ਦੀਕ ਆਪਣੇ ਪਿਤਾ ਤੇ ਢਾਈ ਸਾਲਾ ਬੱਚੀ ਸਣੇ ਜਾ ਰਹੀ ਔਰਤ ਕੋਲੋਂ ਉਸ ਦੇ ਪਤੀ ਨੇ ਆਪਣੇ ਭਰਾ ਤੇ ਹੋਰ ਸਾਥੀਆਂ ਸਮੇਤ ਕਥਿਤ ਤੌਰ ’ਤੇ ਭਰੇ ਬਾਜ਼ਾਰ ਵਿਚ ਬੱਚੀ ਖੋਹ ਲਈ। ਜਦੋਂਕਿ ਆਪਣੇ ਸਹੁਰੇ ਦੇ ਸਿਰ ਵਿਚ ਦਾਤਰ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਨਾਲ-ਨਾਲ ਉਸ ਦੀ ਜੇਬ ਵਿੱਚੋਂ 50 ਹਜ਼ਾਰ ਦੀ ਨਕਦੀ ਵੀ ਲੁੱਟ ਕੇ ਲੈ ਗਏ। ਜ਼ਖ਼ਮੀ ਵਿਅਕਤੀ ਦਰਸ਼ਨ ਕੁਮਾਰ ਪੁੱਤਰ ਕਸ਼ਮੀਰ ਸਿੰਘ ਵਾਸੀ ਪੱਟੀ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ। ਸੁਖਪ੍ਰੀਤ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਪੱਟੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਪਿਤਾ ਦਰਸ਼ਨ ਕੁਮਾਰ ਅਤੇ 2 ਸਾਲਾ ਦੋਹਤੀ ਖੁਸ਼ੀ ਨਾਲ ਮੋਟਰਸਾਈਕਲ ’ਤੇ ਹਰੀਕੇ ਪੱਤਣ ਤੋਂ ਪੱਟੀ ਵੱਲ ਆ ਰਿਹਾ ਸੀ। ਜਦੋਂ ਉਹ ਅੱਡਾ ਸੰਗਵਾਂ ਨੇੜੇ ਪਹੁੰਚੇ ਤਾਂ ਉਸ ਦੇ ਪਤੀ ਸੁਖਜੀਤ ਸਿੰਘ, ਪਤੀ ਦੇ ਭਰਾ ਸੁਖਬੀਰ ਸਿੰਘ ਤੋਂ ਇਲਾਵਾ ਸਾਹਿਲਪ੍ਰੀਤ ਸਿੰਘ ਸ਼ੈਲੀ ਪੁੱਤਰ ਜੱਸਾ ਸਿੰਘ ਵਾਸੀ ਪੱਟੀ ਅਣਪਛਾਤੇ ਵਿਅਕਤੀਆਂ ਸਮੇਤ ਉਨ੍ਹਾਂ ਨੂੰ ਰਸਤੇ ਵਿਚ ਘੇਰ ਲਿਆ। ਉਸ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਦਾਤਰ ਮਾਰ ਕੇ ਉਸ ਦੇ ਪਿਤਾ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਦੀ ਜੇਬ ਵਿੱਚੋਂ 50 ਹਜ਼ਾਰ ਦੀ ਨਕਦੀ ਕੱਢ ਲਈ ਤੇ ਭਰੇ ਬਾਜ਼ਾਰ ਵਿੱਚੋਂ ਉਸ ਦੀ ਢਾਈ ਸਾਲਾ ਲੜਕੀ ਨੂੰ ਖੋਹ ਕੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਤੇ ਸੁਖਬੀਰ ਸਿੰਘ ਪੁੱਤਰ ਕਿਸ਼ਨ ਸਿੰਘ ਤੋਂ ਇਲਾਵਾ ਸਾਹਿਲਪ੍ਰੀਤ ਸਿੰਘ ਸ਼ੈਲੀ ਪੁੱਤਰ ਜੱਸਾ ਸਿੰਘ ਵਾਸੀ ਧਾਰੂ ਸਿੰਘ ਬਸਤੀ ਪੱਟੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।