- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਸਪਲਾਈ ਬੰਦ ਰਹਿਣ ਤੋਂ ਔਖੇ ਮੁਹੱਲਾ ਗੋਕਲਪੁਰ ਵਾਸੀਆਂ ਕੀਤਾ ਵਿਰੋਧ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੀ 11 ਨੰਬਰ ਵਾਰਡ ’ਚ ਪੈਂਦੇ ਮੁਹੱਲਾ ਗੋਕਲਪੁਰ ਵਿਚ ਬਿਜਲੀ ਦੇ ਟਰਾਂਸਫਾਰਮਰ ਦੇ ਵਾਰ-ਵਾਰ ਸੜਨ ਕਾਰਨ ਬਿਜਲੀ ਸਪਲਾਈ ਠੱਪ ਹੋਣ ਦੇ ਚੱਲਦਿਆਂ ਮੁਹੱਲਾ ਵਾਸੀਆਂ ਨੇ ਵਿਰੋਧ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਰ ਗਰਮੀ ਵਿਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ, ਮਨਦੀਪ ਸਿੰਘ, ਮੰਗਾ ਸਿੰਘ, ਰਵੀਕਾਂਤ, ਮਿੰਟੂ ਸਿੰਘ, ਚੰਦਾ ਰਾਮ, ਵਿਸ਼ਾਲ ਸਿੰਘ, ਬਿੱਟੂ ਸਿੰਘ, ਸੁੱਖਾ ਸਿੰਘ, ਰਾਮ ਸਿੰਘ, ਬੀਰੋ, ਜੋਤੀ, ਸ਼ਿੰਦੋ, ਸਿਮਰਨਜੀਤ ਕੌਰ, ਪੂਜਾ ਆਦਿ ਨੇ ਦੱਸਿਆ ਕਿ ਮੁਹੱਲੇ ਵਿਚ ਲੱਗਿਆ ਟਰਾਂਸਫਾਰਮਰ ਜਲਦ ਹੀ ਸੜ ਜਾਂਦਾ ਹੈ, ਜਿਸ ਕਾਰਨ ਬਿਜਲੀ ਸਪਲਾਈ ਨਾ ਹੋਣ ਕਾਰਨ ਗਰਮੀ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।