ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਕਿਸਾਨ ਆਗੂ ਰਣਜੀਤ ਸਿੰਘ ਚੀਮਾ ਅਤੇ ਬਲਜੀਤ ਸਿੰਘ ਚੀਮਾ ਦੇ ਮਾਤਾ ਗਿਆਨ ਕੌਰ, ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਦੇ ਨਮਿੱਤ ਅੰਤਿਮ ਅਰਦਾਸ ਪਿੰਡ ਚੀਮਾ ਖੁਰਦ ਦੇ ਗੁਰਦੁਆਰਾ ਧੰਨ-ਧੰਨ ਬਾਬਾ ਭਾਈ ਨਾਗਾਂ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਕਿਸਾਨ ਆਗੂਆਂ, ਸਿਆਸੀ ਆਗੂਆਂ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰਕੇ ਸਵਰਗੀ ਮਾਤਾ ਗਿਆਨ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਤਰਨਤਾਰਨ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਜ਼ਿਲ੍ਹਾ ਆਗੂ ਰੇਸ਼ਮ ਸਿੰਘ ਘੁਰਕਵਿੰਡ, ਭਿੱਖੀਵਿੰਡ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਤਲਵੰਡੀ ਜ਼ੋਨ ਪ੍ਰਧਾਨ ਮੇਹਰ ਸਿੰਘ ਅਤੇ ਵਲਟੋਹਾ ਜ਼ੋਨ ਪ੍ਰਧਾਨ ਦਲਬੀਰ ਸਿੰਘ ਭੂਰਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ, ਗੌਰਵਦੀਪ ਸਿੰਘ ਵਲਟੋਹਾ, ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਧੁੰਨ, ਚੇਅਰਮੈਨ ਬਲਜੀਤ ਸਿੰਘ ਖਹਿਰਾ, ਕਾਂਗਰਸ ਪਾਰਟੀ ਨਾਲ ਸਬੰਧਤ ਚੇਅਰਮੈਨ ਸਾਹਿਬ ਸਿੰਘ ਭੂੰਦੜ, ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ, ਚੇਅਰਮੈਨ ਸੁਰਿੰਦਰ ਸਿੰਘ ਆਸਲ, ਅੰਮ੍ਰਿਤਬਰ ਸਿੰਘ ਬਿੱਟੂ ਆਸਲ, ‘ਵਾਰਿਸ ਪੰਜਾਬ’ ਜਥੇਬੰਦੀ ਦੇ ਮਾਸਟਰ ਸਤਨਾਮ ਸਿੰਘ ਮਨਾਵਾ, ਸੁਖਵੰਤ ਸਿੰਘ ਫੌਜੀ ਅਬੋਹਰ, ਪੰਜਾਬ ਸਿੰਘ ਆਸਲ, ਸੁਖਵੰਤ ਸਿੰਘ ਦੁਬਲੀ ਅਤੇ ਕੋਟਬੁੱਢਾ ਜਥੇਬੰਦੀ ਨਾਲ ਸਬੰਧਤ ਆਗੂਆਂ ਸਮੇਤ ਵੱਖ-ਵੱਖ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਮਾਤਾ ਗਿਆਨ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਾਤਾ ਗਿਆਨ ਕੌਰ ਜੀ ਦੇ ਵਿਛੋੜੇ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਾਕ-ਸਬੰਧੀਆਂ, ਸਨੇਹੀਆਂ, ਕਿਸਾਨ ਜਥੇਬੰਦੀ ਤੇ ਸਮੁੱਚੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਦੀ ਨਿੱਘੀ ਸ਼ਖ਼ਸੀਅਤ, ਮਿੱਠਾ ਸੁਭਾਅ ਤੇ ਉਨ੍ਹਾਂ ਵੱਲੋਂ ਪਰਿਵਾਰ ਨੂੰ ਦਿੱਤੇ ਸੰਸਕਾਰ ਸਦਾ ਯਾਦ ਰਹਿਣਗੇ। ਅੰਤਿਮ ਅਰਦਾਸ ਮੌਕੇ ਗੁਰਲਾਲ ਸਿੰਘ ਬੱਲਿਆਵਾਲਾ, ਅਮਰਦੀਪ ਸਿੰਘ ਭੂਰਾ ਕੋਹਨਾ, ਹਰਜਿੰਦਰ ਸਿੰਘ ਰੱਤੋਕੇ, ਯਾਦਵਿੰਦਰ ਸਿੰਘ ਮਹਿਮਾ, ਹਰਜੀਤ ਸਿੰਘ ਢੋਲਣ, ਸੁੱਖ ਮਨਾਵਾ, ਸੁਰਿੰਦਰ ਸਿੰਘ ਮਨਾਵਾ, ਸੁਰਜੀਤ ਸਿੰਘ ਮਨਾਵਾ, ਮੇਜਰ ਸਿੰਘ ਮਨਾਵਾ, ਨਿਸ਼ਾਨ ਸਿੰਘ ਮਾੜੀਮੇਘਾ, ਪੂਰਨ ਸਿੰਘ ਮੱਦਰ, ਸਤਨਾਮ ਸਿੰਘ ਮਨਿਹਾਲਾ, ਹਰਪਾਲ ਸਿੰਘ ਕਲਸੀਆ, ਅਜਮੇਰ ਸਿੰਘ ਅਮੀਸਾਹ, ਸੁਖਦੇਵ ਸਿੰਘ ਮੱਲੀ, ਰਣਜੀਤ ਸਿੰਘ ਲਾਲੀ ਛਿਛਰੇਵਾਲ, ਸੰਦੀਪ ਸਿੰਘ ਚੀਮਾ, ਸੁਖਮਨ ਸਿੰਘ ਚੀਮਾ, ਬਲਵੀਰ ਸਿੰਘ ਜਥੇਦਾਰ ਚੀਮਾ, ਜਸਬੀਰ ਸਿੰਘ ਚੀਮਾ, ਬਲਵਿੰਦਰ ਸਿੰਘ ਵਾੜਾ ਠੱਠੀ, ਸੁਖਦੇਵ ਸਿੰਘ ਚੀਮਾ, ਨਿਸ਼ਾਨ ਸਿੰਘ ਅਮੀਰਕੇ, ਸੁਬੇਗ ਸਿੰਘ ਮੱਖੀ ਕਲ੍ਹਾ, ਮਾਨ ਸਿੰਘ ਮਾੜੀਮੇਘਾ, ਬਲਿਹਾਰ ਸਿੰਘ ਮਨਿਹਾਲਾ, ਹੀਰਾ ਸਿੰਘ ਮੱਦਰ, ਬਘੇਲ ਸਿੰਘ ਖਾਲੜਾ, ਗੁਰਮੀਤ ਸਿੰਘ ਤੁੰਗ, ਸੁਖਵਿੰਦਰ ਸਿੰਘ ਕਿਰਤੋਵਾਲ ਅਤੇ ਹਰਪ੍ਰੀਤ ਸਿੰਘ ਭੂਰਾ ਸਮੇਤ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।