ਪ੍ਰਧਾਨ ਮਿਲਖਾ ਸਿੰਘ ਬਹਿਲਾ ਦੇ ਭਰਾ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਪ੍ਰਧਾਨ ਮਿਲਖਾ ਸਿੰਘ ਬਹਿਲਾ ਦੇ ਭਰਾ ਦੀ ਅੰਤਿਮ ਅਰਦਾਸ ਮੌਕੇ ਕਿਸਾਨ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ
Publish Date: Mon, 14 Sep 2026 05:17 PM (IST)
Updated Date: Tue, 15 Sep 2026 04:05 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਜੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਬਹਿਲਾ ਤੋਂ ਜਥੇਬੰਦੀ ਵਿਚ ਸਰਗਰਮ ਪ੍ਰਧਾਨ ਮਿਲਖਾ ਸਿੰਘ ਬਹਿਲਾ ਦੇ ਭਰਾ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਹੋਈ ਅੰਤਿਮ ਅਰਦਾਸ ਵਿਚ ਵੱਖ-ਵੱਖ ਪਿੰਡਾਂ ਤੋਂ ਕਿਸਾਨ, ਮਜ਼ਦੂਰ ਅਤੇ ਜਥੇਬੰਦੀ ਦੇ ਆਗੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਅੰਤਿਮ ਅਰਦਾਸ ਮੌਕੇ ਜੋਨ ਆਗੂ ਬਲਜੀਤ ਸਿੰਘ ਰਟੌਲ ਅਤੇ ਜੋਨ ਆਗੂ ਨਵਜੀਤ ਸਿੰਘ ਗੋਹਲਵੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਭੋਗ ਉਪਰੰਤ ਕਿਸਾਨ ਆਗੂਆਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵੱਲੋਂ ਪ੍ਰਧਾਨ ਮਿਲਖਾ ਸਿੰਘ ਬਹਿਲਾ ਨੂੰ ਸਿਰੋਪਾਓ ਭੇਟ ਕਰ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਮਿਲਖਾ ਸਿੰਘ ਬਹਿਲਾ ਦੇ ਭਰਾ ਬਹੁਤ ਹੀ ਚੰਗੇ ਸੁਭਾਅ ਅਤੇ ਉਸਾਰੂ ਸੋਚ ਦੇ ਮਾਲਕ ਸਨ। ਉਹ ਜਥੇਬੰਦੀ ਦੇ ਸੰਘਰਸ਼ਾਂ ਵਿਚ ਹਮੇਸ਼ਾ ਵੱਧ-ਚੜ੍ਹ ਕੇ ਸਹਿਯੋਗ ਦਿੰਦੇ ਰਹੇ ਅਤੇ ਹਰ ਧਰਨੇ ’ਤੇ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਂਦੇ ਸਨ। ਉਨ੍ਹਾਂ ਕਿਹਾ ਕਿ ਜਥੇਬੰਦੀ ਲਈ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਹੋਰਨਾਂ ਲਈ ਮਿਸਾਲ ਵਜੋਂ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ, ਬੇਅੰਤ ਸਿੰਘ, ਗੁਰਵੇਲ ਸਿੰਘ, ਮੁਖਤਾਰ ਸਿੰਘ, ਜਗਤਾਰ ਸਿੰਘ, ਸੋਹਣ ਸਿੰਘ, ਅਮਨ ਸਿੰਘ, ਹਰਚੰਦ ਸਿੰਘ, ਬਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਜਗਦੇਵ ਸਿੰਘ, ਪ੍ਰਗਟ ਸਿੰਘ, ਗੁਰਭੇਜ ਸਿੰਘ, ਅਮਰੀਕ ਸਿੰਘ, ਰਘਬੀਰ ਸਿੰਘ, ਦਲਬੀਰ ਸਿੰਘ, ਪਾਲ ਸਿੰਘ ਤੋਂ ਇਲਾਵਾ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਹੋਰ ਸੰਗਤ ਹਾਜ਼ਰ ਸੀ।