ਬੱਚਿਆਂ ਵਿਚ ਪੇਟ ਦਰਦ ਹੋਣ ’ਤੇ ਲਾਪ੍ਰਵਾਹੀ ਨਾ ਵਰਤੋਂ : ਡਾ. ਸੁਪ੍ਰਿਯਾ
ਬੱਚਿਆਂ ਵਿਚ ਪੇਟ ਦਰਦ ਹੋਣ ’ਤੇ ਲਾਪ੍ਰਵਾਹੀ ਨਾ ਵਰਤੋਂ : ਡਾ. ਸੁਪ੍ਰਿਯਾ
Publish Date: Mon, 14 Sep 2026 05:05 PM (IST)
Updated Date: Tue, 15 Sep 2026 04:03 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬੱਚਿਆਂ ਵਿਚ ਪੇਟ ਦੀ ਦਰਦ ਇਕ ਆਮ ਬਿਮਾਰੀ ਹੈ ਲੇਕਿਨ ਅਗਰ ਦਰਦ 24 ਘੰਟੇ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਮਾਪਿਆਂ ਲਈ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ, ਕਿਉਂਕਿ ਇਹ ਅਪੈਡਿਕਸ ਦੀ ਦਰਦ ਵੀ ਹੋ ਸਕਦੀ ਹੈ। ਇਸ ਲਈ ਬੱਚੇ ਦਾ ਸਮੇਂ ਸਿਰ ਚੈੱਕਅੱਪ ਕਰਵਾਉਣਾ ਜ਼ਰੂਰੀ ਹੈ। ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪ੍ਰਿਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਅਪੈਡਿਕਸ ਦੇ ਲੱਛਣ ਜਿਵੇਂ ਪੇਟ ਦਰਦ ਦੇ ਨਾਲ 102 ਡਿਗਰੀ ਤੋਂ ਜ਼ਿਆਦਾ ਬੁਖਾਰ, ਭੁੱਖ ਘੱਟ ਲੱਗਣਾ, ਵਾਰ-ਵਾਰ ਉਲਟੀ ਆਉਣਾ, ਪੇਸ਼ਾਬ ਕਰਨ ’ਚ ਪ੍ਰੇਸ਼ਾਨੀ, ਲਗਾਤਾਰ ਪੇਟ ਦੇ ਥੱਲ ਵਾਲੇ ਹਿੱਸੇ ਵਿਚ ਦਰਦ, ਪੇਟ ਵਿਚ ਸੋਜ, ਪਿੱਠ ਵਿਚ ਦਰਦ ਜਾਣਾ ਆਦਿ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਤੁਹਾਡੇ ਬੱਚੇ ਨੂੰ ਇਨ੍ਹਾਂ ਵਿਚੋਂ ਕੋਈ ਲੱਛਣ ਲੱਗਦੇ ਹਨ, ਤਾਂ ਤਰੁੰਤ ਬੱਚਿਆਂ ਦੇ ਮਾਹਿਰ ਡਾਕਟਰ ਪਾਸੋਂ ਬੱਚੇ ਦਾ ਚੈੱਕਅੱਪ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ।