ਐਡਵੋਕੇਟ ਢਿੱਲੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਢਿੱਲੋਂ ਸਾਥੀਆਂ ਸਮੇਤ ਹੋਏ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਨਤਮਸਤਕ
Publish Date: Sun, 13 Sep 2026 07:25 PM (IST)
Updated Date: Mon, 14 Sep 2026 04:05 AM (IST)
ਦਿਲਬਾਗ ਸਿੰਘ ਝਬਾਲ, •ਪੰਜਾਬੀ ਜਾਗਰਣ, ਬੀੜ ਸਾਹਿਬ : ਜ਼ਿਲ੍ਹਾ ਬਾਰ ਐਸੋਸੀਏਸ਼ਨ ਤਰਨਤਾਰਨ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਜੇਐੱਸ ਢਿੱਲੋਂ ਐਤਵਾਰ ਨੂੰ ਨਵੇਂ ਚੁਣੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ, ਸਾਥੀ ਵਕੀਲਾਂ ਅਤੇ ਹੋਰ ਇਲਾਕੇ ਦੇ ਪਤਵੰਤੇ ਵਿਅਕਤੀਆਂ ਸਮੇਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਮਾਝੇ ਦੇ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਏ। ਜਿਥੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਨਵੇਂ ਬਣੇ ਪ੍ਰਧਾਨ ਐਡਵੋਕੇਟ ਢਿੱਲੋਂ ਨੇ ਕਿਹਾ ਕਿ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਇਹ ਮਾਣ ਮਿਲਿਆ ਹੈ। ਇਸ ਮੌਕੇ ਮੀਤ ਮੈਨੇਜਰ ਦਿਲਬਾਗ ਸਿੰਘ ਝਬਾਲ, ਚੇਅਰਮੈਨ ਗੁਰਬੀਰ ਸਿੰਘ ਝਬਾਲ, ਵਾਈਸ ਪ੍ਰਧਾਨ ਕਰਮਬੀਰ ਸਿੰਘ ਪੰਨੂ, ਸਰਪੰਚ ਅਜਮੇਰ ਸਿੰਘ ਛਾਪਾ, ਸਰਪੰਚ ਵਰਿੰਦਰ ਸਿੰਘ ਹੀਰਾਪੁਰ, ਗੁਰਰਾਜ ਸਿੰਘ ਢਿੱਲੋਂ ਝਬਾਲ, ਚੇਅਰਮੈਨ ਨਰਿੰਦਰ ਸਿੰਘ ਛਾਪਾ, ਡਾਕਟਰ ਹੈਪਲਰਾਜ ਸਿੰਘ ਢਿੱਲੋਂ, ਅਮਨ ਝਬਾਲ, ਨਾਨਕ ਸਿੰਘ ਝਬਾਲ, ਪ੍ਰਧਾਨ ਅਸ਼ੋਕ ਕੁਮਾਰ, ਨਿੰਪੀ ਸੂਦ, ਸਰਬਜੀਤ ਸਿੰਘ ਪੱਪੂ ਝਬਾਲ, ਪਿੰਦਾ ਹਵੇਲੀਆਂ, ਐਡਵੋਕੇਟ ਰਾਜਕਰਨ ਸਿੰਘ ਭੋਜੀਆ, ਐਡਵੋਕੇਟ ਸਿਮਰਤ ਮੂਸਾ, ਐਡਵੋਕੇਟ ਅਮਰਿੰਦਰ ਸਿੰਘ, ਐਡਵੋਕੇਟ ਦਿਲਰਾਜ ਸਿੰਘ, ਐਡਵੋਕੇਟ ਮਨਜਿੰਦਰ ਸਿੰਘ, ਐਡਵੋਕੇਟ ਜਸਕਰਨ ਸਿੰਘ, ਕੰਵਲਜੀਤ ਕੌਰ, ਰਾਬੀਆ, ਸਤਿੰਦਰ ਡਾਇਮੰਡ, ਐਡਵੋਕੇਟ ਸਾਹਿਲ, ਐਡਵੋਕੇਟ ਰੋਹਿਤ ਭੰਡਾਰੀ, ਐਡਵੋਕੇਟ ਗੁਰਪ੍ਰੀਤ ਸਿੰਘ ਝਬਾਲ, ਐਡਵੋਕੇਟ ਰਸ਼ਪਾਲ ਸਿੰਘ ਝਬਾਲ, ਕਰਮਵੀਰ ਸਿੰਘ ਪੰਨੂ, ਐਡਵੋਕੇਟ ਕਰਮਬੀਰ ਸਿੰਘ ਪੰਨੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਕੀਲ ਸਾਹਿਬਾਨ ਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।