ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਲਾਇਆ ਮੁਫ਼ਤ ਕੈਂਪ ਆਯੂਸ਼ ਵਿਭਾਗ ਨੇ ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਲਗਾਇਆ ਮੁਫ਼ਤ ਕੈਂਪ
Publish Date: Sun, 13 Sep 2026 07:07 PM (IST)
Updated Date: Mon, 14 Sep 2026 04:05 AM (IST)
682 ਮਰੀਜ਼ਾਂ ਨੂੰ ਜਾਂਚ ਉਪਰੰਤ ਮੁਫ਼ਤ ਦਵਾਈਆਂ ਵੀ ਦਿੱਤੀਆਂ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਆਯੁਰਵੈਦਿਕ ਤੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਬਾਰੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਭਰ ’ਚ ਮੁਫ਼ਤ ਆਯੂਸ਼ ਕੈਂਪ ਲਾਏ ਜਾ ਰਹੇ ਹਨ, ਉਥੇ ਹੀ ਤਰਨਤਾਰਨ ’ਚ ਵੱਖ-ਵੱਖ ਥਾਵਾਂ ’ਤੇ 10 ਆਯੂਸ਼ ਕੈਂਪ ਲਾਏ ਜਾ ਰਹੇ ਹਨ। ਇਸੇ ਲੜੀ ’ਚ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਤਰਨਤਾਰਨ ਡਾ. ਸੰਦੀਪ ਸ਼੍ਰੀਧਰ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਤਰਨਤਾਰਨ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਫ਼ਤਿਹਚੱਕ ਤਰਨਤਾਰਨ ਵਿਖੇ ਮੁਫ਼ਤ ਆਯੂਸ਼ ਕੈਂਪ ਲਾਇਆ ਗਿਆ। ਇਸ ਸਬੰਧੀ ਵਿਭਾਗ ਦੇ ਡਾ. ਮਨਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਆਯੂਸ਼ ਕੈਂਪਾਂ ਦੀ ਲੜੀ ਦੇ ਇਸ 6ਵੇਂ ਕੈਂਪ ਨੂੰ ਆਯੁਰਵੈਦਿਕ ਤੇ ਹੋਮਿਓਪੈਥਿਕ ਵਿਭਾਗਾਂ ਵੱਲੋਂ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋਵਾਂ ਵਿਭਾਗਾਂ ਤੋਂ 2-2 ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਕੁੱਲ 682 ਮਰੀਜ਼ਾਂ ਨੂੰ ਜਾਂਚ ਉਪਰੰਤ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਨ੍ਹਾਂ ਵਿਚ 379 ਮਰੀਜ਼ਾਂ ਦੀ ਆਯੁਰਵੈਦਿਕ ਤੇ 303 ਮਰੀਜ਼ਾਂ ਦੀ ਹੋਮਿਓਪੈਥਿਕ ਵਿਧੀ ਰਾਹੀਂ ਜਾਂਚ ਕੀਤੀ ਗਈ। ਇਸ ਕੈਂਪ ’ਚ ਆਯੁਰਵੈਦਿਕ ਵਿਭਾਗ ਵੱਲੋਂ ਡਾ. ਮਨਿੰਦਰ ਸਿੰਘ, ਡਾ. ਸੰਦੀਪ ਕੁਮਾਰ, ਪੰਕਜ ਸ਼ਰਮਾ, ਅਨੀਤਾ ਕੌਸ਼ਲ ਉਪਵੈਦ ਤੇ ਵਿਕਰਮਜੀਤ ਸਿੰਘ ਤੇ ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਹਰਿੰਦਰਪਾਲ ਸਿੰਘ ਵੇਗਲ, ਡਾ. ਮਾਨਵਪ੍ਰੀਤ ਕੌਰ, ਰੇਸ਼ਮ ਸਿੰਘ ਤੇ ਬਲਜੀਤ ਕੌਰ ਡਿਸਪੈਂਸਰ ਹਾਜ਼ਰ ਰਹੇ। ਇਸ ਮੌਕੇ ਨਗਰ ਫ਼ਤਹਿਚੱਕ ਤੋਂ ਡਾ. ਸਵਿੰਦਰ ਸਿੰਘ ਵੇਗਲ, ਜਗਦੀਸ਼ ਸਿੰਘ, ਰਣਧੀਰ ਸਿੰਘ, ਕੰਵਲਜੀਤ ਸਿੰਘ ਮੌਜੂਦ ਰਹੇ ਤੇ ਇਸ ਕੈਂਪ ਨੂੰ ਸਫ਼ਲ ਬਣਾਉਣ ’ਚ ਅਹਿਮ ਯੋਗਦਾਨ ਪਾਇਆ। ਕੈਪਸ਼ਨ : ਕੈਂਪ ਆਯੋਜਕਾਂ ਦਾ ਸਵਾਗਤ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਸੇਵਾਦਾਰ।