ਤਰਨਤਾਰਨ ਬਲਾਕ ’ਚ ਹੋਏ ਦਿਲਚਸਪ ਮੁਕਾਬਲੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਤਰਨਤਾਰਨ ਬਲਾਕ ’ਚ ਹੋਏ ਦਿਲਚਸਪ ਮੁਕਾਬਲੇ
Publish Date: Fri, 11 Sep 2026 08:16 PM (IST)
Updated Date: Fri, 11 Sep 2026 08:19 PM (IST)
ਖੇਡਾਂ ਵਤਨ ਪੰਜਾਬ ਦੀਆਂ ’ਚ ਖਿਡਾਰੀਆਂ ਨੇ ਦਿਖਾਇਆ ਜੋਸ਼ ਸਾਰੇ ਖਿਡਾਰੀਆਂ ਨੇ ਆਪਣੇ ਖੇਡ ਹੁਨਰ ਦਾ ਕੀਤਾ ਪ੍ਰਗਟਾਵਾ ਸਟਾਫ ਰਿਪੋਰਟਰ• ਪੰਜਾਬੀ ਜਾਗਰਣ ਤਰਨਤਾਰਨ : ਜ਼ਿਲ੍ਹੇ ਵਿਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਸ਼ੁੱਕਰਵਾਰ ਨੂੰ ਬਲਾਕ ਤਰਨਤਾਰਨ ਵਿਖੇ ਵੱਖ-ਵੱਖ ਖੇਡਾਂ ਦੇ ਦਿਲਚਸਪ ਮੁਕਾਬਲੇ ਹੋਏ। ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ, ਤਰਨਤਾਰਨ ਵਿਖੇ ਹੋਏ ਇਨ੍ਹਾਂ ਬਲਾਕ ਪੱਧਰੀ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਪੂਰੇ ਜੋਸ਼ ਤੇ ਜਜ਼ਬੇ ਨਾਲ ਆਪਣੇ ਖੇਡ ਹੁਨਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੁੱਖ ਮਹਿਮਾਨ ਹਰਜਿੰਦਰ ਸਿੰਘ ਸੰਧੂ ਤੇ ਸੇਵਾਮੁਕਤ ਇੰਸਪੈਕਟਰ ਰਾਜਵਿੰਦਰ ਕੌਰ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ 14 ਲੜਕੀਆਂ 600 ਮੀਟਰ ਵਿਚ ਸ਼ੁਭਦੀਪ ਕੌਰ ਨੂੰ ਪਹਿਲਾ, ਸੰਦੀਪ ਕੌਰ ਨੂੰ ਦੂਜਾ ਤੇ ਮਨਸੀਰਤ ਕੌਰ ਨੂੰ ਤੀਜਾ ਸਥਾਨ ਮਿਲਿਆ। ਇਸੇ ਤਰ੍ਹਾਂ 60 ਮੀਟਰ ਲੜਕੀਆਂ ਅੰਡਰ 14 ਵਿਚ ਸ਼ੁਭਦੀਪ ਨੇ ਪਹਿਲਾ, ਸੰਦੀਪ ਨੇ ਦੂਜਾ ਅਤੇ ਨਵਰੂਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰਡਰ 14 ਲੜਕਿਆਂ ਦੇ 60 ਮੀਟਰ ਵਿਚ ਆਕਾਸ਼ਦੀਪ ਸਿੰਘ ਨੇ ਪਹਿਲਾ, ਉਪਕਾਰ ਸਿੰਘ ਨੇ ਦੂਸਰਾ ਅਤੇ ਸੁਖਮਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 17 ਦੇ 3000 ਮੀਟਰ ਵਿਚ ਥੌਮਸ ਨੇ ਪਹਿਲਾ, ਜੁਗਰਾਜ ਸਿੰਘ ਨੇ ਦੂਜਾ ਤੇ ਰਵਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀਟਰ ਵਿਚ ਗੁਰਸ਼ਾਂਤ ਸਿੰਘ ਪਹਿਲੇ, ਰਾਹੁਲ ਕੁਮਾਰ ਦੂਜੇ ਅਤੇ ਸਹਿਜਪ੍ਰੀਤ ਸਿੰਘ ਤੀਜੇ ਸਥਾਨ ਤੇ ਰਿਹਾ। ਅੰਡਰ 14 ਵਾਲੀਬਾਲ ਵਿਚ ਲਿਟਲ ਫਲਾਵਰ ਖਹਿਰਾ ਨੂੰ ਪਹਿਲਾ ਸਥਾਨ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਝਬਾਲ ਨੂੰ ਦੂਜਾ ਮਿਲਿਆ। ਅੰਡਰ 17 ਵਾਲੀਵਾਲ ਵਿਚ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਸਕੂਲ ਤਰਨਤਾਰਨ ਨੇ ਪਹਿਲਾ ਤੇ ਬਾਬਾ ਬੀਰ ਸਿੰਘ ਨੌਰੰਗਾਬਾਦ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ 14 ਲੜਕੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਝਬਾਲ ਨੂੰ ਪਹਿਲਾ ਤੇ ਸਰਕਾਰੀ ਹਾਈ ਸਕੂਲ ਗੋਹਲਵੜ ਨੂੰ ਦੂਜਾ ਸਥਾਨ ਮਿਲਿਆ। ਅੰਡਰ 17 ਲੜਕੀਆਂ ਵਿਚ ਲਿਟਲ ਫਲਾਵਰ ਸਕੂਲ ਨੇ ਪਹਿਲਾ ਤੇ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਝਬਾਲ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਨੂੰ ਪਹਿਲਾ ਤੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਅਲਾਦੀਨਪੁਰ ਨੂੰ ਦੂਜਾ ਸਥਾਨ ਹਾਸਲ ਹੋਇਆ। ਕੈਪਸ਼ਨ : ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਲਾਕ ਤਰਨਤਾਰਨ ਦੇ ਖੇਡ ਮੁਕਾਬਲਿਆਂ ਦੌਰਾਨ ਫੁੱਟਬਾਲ ਖੇਡਦੇ ਖਿਡਾਰੀ। ਕੈਪਸ਼ਨ : ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਨਾਲ ਪ੍ਰਬੰਧਕ। ਕੈਪਸ਼ਨ : ਦੌੜ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਅਧਿਕਾਰੀ।