ਖਾਲਸਾ ਕਾਲਜ 'ਚ ਧਾਰਮਿਕ ਕੁਇਜ਼ ਕਰਵਾਈ ਗੁਰੂ ਅਰਜਨ ਦੇਵ ਖਾਲਸਾ ਕਾਲਜ 'ਚ ਧਾਰਮਿਕ ਕੁਇਜ਼ ਤੇ ਗੁਰਬਾਣੀ ਕੰਠ ਮੁਕਾਬਲੇ
Publish Date: Fri, 11 Sep 2026 07:12 PM (IST)
Updated Date: Fri, 11 Sep 2026 07:13 PM (IST)
ਵਿਦਿਆਰਥੀਆਂ ਦੇ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਗਏ ਗੁਰਬਾਣੀ ਨਾਲ ਜੁੜਣ ਲਈ ਕੀਤਾ ਗਿਆ ਪ੍ਰੇਰਿਤ ਰਾਕੇਸ਼ ਨਈਅਰ• ਪੰਜਾਬੀ ਜਾਗਰਣ ਚੋਹਲਾ ਸਾਹਿਬ : ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਦੀ ਅਗਵਾਈ ਹੇਠ ਧਰਮ ਅਧਿਐਨ ਤੇ ਇਤਿਹਾਸ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਕੁਇਜ਼ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਧਾਰਮਿਕ ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਬੀਏ ਭਾਗ ਤੀਜਾ ਦੀਆਂ ਵਿਦਿਆਰਥਣਾਂ ਦਲਜੀਤ ਕੌਰ, ਸੰਦੀਪ ਕੌਰ ਤੇ ਪ੍ਰਭਜੋਤ ਕੌਰ ਦੀ ਟੀਮ ਸੀ ਨੇ ਹਾਸਲ ਕੀਤਾ। ਦੂਜਾ ਸਥਾਨ ਕਵਲਜੀਤ ਕੌਰ, ਹਰਸੰਗੀਤ ਕੌਰ ਤੇ ਹਰਮਨਪ੍ਰੀਤ ਕੌਰ ਦੀ ਟੀਮ ਡੀ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਨਵਦੀਪ ਕੌਰ, ਅਰਸ਼ਦੀਪ ਕੌਰ ਤੇ ਮਰੀਨ ਕੌਰ ਦੀ ਟੀਮ ਏ ਤੇ ਜਸ਼ਨਦੀਪ ਕੌਰ, ਅਮਨਦੀਪ ਕੌਰ ਤੇ ਏਕਮਪ੍ਰੀਤ ਕੌਰ ਦੀ ਟੀਮ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ। ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲਾ ਸਥਾਨ ਬੀਐੱਸਸੀ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਗੁਰਸ਼ਰਨ ਸਿੰਘ ਨੇ ਹਾਸਲ ਕੀਤਾ। ਦੂਜੇ ਸਥਾਨ ’ਤੇ ਬੀਏ ਦੀ ਵਿਦਿਆਰਥਣ ਮਨਪ੍ਰੀਤ ਕੌਰ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਤਰਲੋਕ ਸਿੰਘ ਰਹੇ। ਤੀਜਾ ਸਥਾਨ ਬੀਕਾਮ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜਸਵਿੰਦਰ ਸਿੰਘ ਨੇ ਪ੍ਰਾਪਤ ਕੀਤਾ। ਗੁਰਬਾਣੀ ਕੰਠ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਪ੍ਰੋਫੈਸਰ ਸੰਦੀਪ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਧਰਮ ਅਧਿਐਨ ਵਿਭਾਗ ਦੀ ਅਧਿਆਪਕ ਕਿਰਨਜੀਤ ਕੌਰ ਨੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਤ੍ਰਿਪਤ ਕੌਰ, ਪ੍ਰੋਫੈਸਰ ਰਵਿੰਦਰ ਕੌਰ, ਪ੍ਰੋਫੈਸਰ ਬਲਜਿੰਦਰ ਸਿੰਘ, ਪ੍ਰੋਫੈਸਰ ਨਵਦੀਪ ਕੌਰ ਤੇ ਪ੍ਰੋਫੈਸਰ ਸੰਦੀਪ ਕੌਰ ਸਮੇਤ ਕਾਲਜ ਦਾ ਸਟਾਫ਼ ਹਾਜ਼ਰ ਸੀ।