ਜ਼ਿਲ੍ਹਾ ਪੱਧਰੀ ਖੇਡਾਂ ’ਚ ਸੇਂਟ ਸੋਲਜਰ ਦਾ ਦਬਦਬਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸੇਂਟ ਸੋਲਜਰ ਕਾਨਵੈਂਟ ਸਕੂਲ ਦਾ ਦਬਦਬਾ
Publish Date: Fri, 11 Sep 2026 05:07 PM (IST)
Updated Date: Fri, 11 Sep 2026 05:10 PM (IST)
ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕਰਕੇ ਖਿਡਾਰੀਆਂ ਖੱਟਿਆ ਨਾਮਣਾ ਰਾਜ ਪੱਧਰੀ ਮੁਕਾਬਲਿਆਂ ਲਈ ਬਣਾਈ ਜਗ੍ਹਾ ਰਾਜਵਿੰਦਰ ਸਿੰਘ ਰਾਜੂ• ਪੰਜਾਬੀ ਜਾਗਰਣ ਵਲਟੋਹਾ : ਸਿੱਖਿਆ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਸੇਂਟ ਸੋਲਜਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ਨੇ ਖੇਡਾਂ ਦੇ ਮੈਦਾਨ ਵਿਚ ਵੀ ਆਪਣਾ ਦਬਦਬਾ ਕਾਇਮ ਕਰਦਿਆਂ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ, ਖੋ-ਖੋ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕਰਕੇ ਸਟੇਟ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਨ੍ਹਾਂ ਪ੍ਰਾਪਤੀਆਂ ਨੇ ਸਕੂਲ, ਮਾਪਿਆਂ ਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸਕੂਲ ਦੀਆਂ ਅੰਡਰ-17 ਲੜਕੀਆਂ ਨੇ ਕ੍ਰਾਸ ਕੰਟਰੀ ਵਿਚ ਪਹਿਲਾ ਤੇ ਦੂਜਾ ਸਥਾਨ, ਸ਼ਾਟ ਪੁੱਟ ਵਿਚ ਪਹਿਲਾ, ਲਾਂਗ ਜੰਪ ਵਿਚ ਦੂਜਾ, ਖੋ-ਖੋ ਵਿਚ ਦੂਜਾ, 1500 ਮੀਟਰ ਦੌੜ ਵਿਚ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 200 ਮੀਟਰ ਦੌੜ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਖੇਡ ਸਮੱਰਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਲੜਕੀਆਂ ਨੇ ਵੀ ਜ਼ਿਲ੍ਹਾ ਪੱਧਰ ’ਤੇ ਆਪਣੀ ਧਾਕ ਜਮਾਈ। ਇਨ੍ਹਾਂ ਵਿਦਿਆਰਥਣਾਂ ਨੇ 400 ਮੀਟਰ ਵਿਚ ਪਹਿਲਾ ਤੇ ਦੂਜਾ ਸਥਾਨ, 200 ਮੀਟਰ ਵਿਚ ਪਹਿਲਾ, ਕ੍ਰਾਸ ਕੰਟਰੀ ਵਿਚ ਪਹਿਲਾ ਤੇ ਦੂਜਾ, ਸ਼ਾਟ ਪੁੱਟ ਵਿਚ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਖੋ-ਖੋ ਵਿਚ ਦੂਜਾ ਤੇ 1500 ਮੀਟਰ ਵਿਚ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਲੜਕਿਆਂ ਦੇ ਵਰਗ ਵਿਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਵਰਗ ਵਿਚ 1500 ਮੀਟਰ ਤੇ 400 ਮੀਟਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਗਿਆ। ਅੰਡਰ-19 ਵਰਗ ਵਿਚ 400 ਮੀਟਰ ਦੌੜ ਵਿਚ ਪਹਿਲਾ ਸਥਾਨ ਤੇ ਅੰਡਰ-14 ਵਰਗ ਵਿਚ ਸ਼ਾਟ ਪੁੱਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨਾਲ ਸਕੂਲ ਦੇ ਕਈ ਹੋਣਹਾਰ ਖਿਡਾਰੀਆਂ ਨੇ ਸਟੇਟ ਪੱਧਰੀ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ, ਮੈਨੇਜਮੈਂਟ ਤੇ ਸਮੂਹ ਸਟਾਫ਼ ਨੂੰ ਵੀ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਵਧਾਈਆਂ ਦਿੱਤੀਆਂ ਗਈਆਂ। ਸਕੂਲ ਦੀ ਪ੍ਰਿੰਸੀਪਲ ਡਾ. ਪ੍ਰਿਤਪਾਲ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲਬਧੀ ਉਨ੍ਹਾਂ ਦੀ ਸਖ਼ਤ ਮਿਹਨਤ, ਮਾਪਿਆਂ ਦੇ ਵਿਸ਼ਵਾਸ, ਅਧਿਆਪਕਾਂ ਤੇ ਕੋਚਾਂ ਦੀ ਤਨਦੇਹੀ ਤੇ ਸਕੂਲ ਮੈਨੇਜਮੈਂਟ ਦੀ ਦੂਰਦਰਸ਼ੀ ਸੋਚ ਦੀ ਸਾਂਝੀ ਜਿੱਤ ਹੈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕੋਹਿਨੂਰ ਸਿੰਘ ਭੁੱਲਰ, ਚੇਅਰਮੈਨ ਇੰਸਪੈਕਟਰ ਰਣਧੀਰ ਸਿੰਘ ਭੁੱਲਰ, ਕੈਪਟਨ ਗੁਰਮੀਤ ਸਿੰਘ, ਕੋਆਰਡੀਨੇਟਰ ਸਰਪ੍ਰੀਤ ਸਿੰਘ, ਖੁਸ਼ਨੂਰ ਕੌਰ ਭੁੱਲਰ, ਮੈਨੇਜਰ ਚਰਨਜੀਤ ਸਿੰਘ, ਸੁਖਪ੍ਰੀਤ ਸਿੰਘ, ਵੈਭਵ ਕੁਮਾਰ, ਰਜਿੰਦਰ ਮੋਹਨ, ਕੁਲਦੀਪ ਸਿੰਘ, ਰਮੇਸ਼ ਸਿੰਘ, ਗੁਰਿੰਦਰ ਸਿੰਘ ਤੇ ਕੋਚ ਅਮਨਦੀਪ ਸਿੰਘ ਸਮੇਤ ਸਮੂਹ ਸਟਾਫ਼ ਤੇ ਕੋਚਿੰਗ ਟੀਮ ਨੇ ਹੋਣਹਾਰ ਖਿਡਾਰੀਆਂ ਨੂੰ ਵਧਾਈ ਦਿੱਤੀ।