ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ
ਕਿਸਾਨ ਜਥੇਬੰਦੀਆਂ ਨੇ ਦਿੱਤਾ ਮੁਕੰਮਲ ਸਮਰਥਨ 12 ਨੂੰ ਈਟੀਓ ਦੀ ਕੋਠੀ ਦਾ ਕੀਤਾ ਜਾਏਗਾ ਘਿਰਾਓ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਜਿਵੇਂ 2.59 ਦਾ ਗੁਣਾਂਕ, ਕੈਸ਼ਲੈੱਸ ਸਕੀਮ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਦੇਣ, 4, 9, 14 ਏਸੀਪੀ ਸਕੀਮ ਬਹਾਲ ਕਰਨ, ਮਿਡ-ਡੇ ਮੀਲ ਤੇ ਆਸ਼ਾ ਵਰਕਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਸੀ। ਮੁੱਖ ਮੰਤਰੀ ਦੇ ਵੱਲੋਂ ਦਿੱਤੀ ਹੋਈ ਮੀਟਿੰਗ ਕਰਨ ਤੋਂ ਭੱਜਣ ਤੋਂ ਬਾਅਦ 30 ਅਗਸਤ ਨੂੰ ਲੁਧਿਆਣਾ ਵਿਖੇ ਅਹਿਮ ਮੀਟਿੰਗ ਕਰ ਕੇ ਤਿੱਖੇ ਸੰਘਰਸ਼ਾਂ ਦਾ ਐਲਾਨ ਕਰ ਦਿੱਤਾ ਗਿਆ। ਮੰਗਲਵਾਰ ਨੂੰ ਡੀਸੀ ਦਫ਼ਤਰ ਤਰਨਤਾਰਨ ਵਿਖੇ ਵਿਸ਼ਾਲ ਧਰਨਾ ਲਗਾਇਆ ਗਿਆ, ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੁਕੰਮਲ ਸਮਰਥਨ ਦਿੱਤਾ। ਇਸ ਮੌਕੇ ਜ਼ਿਲ੍ਹਾ ਤਰਨਤਰਨ ਦੇ ਕਨਵੀਨਰ ਸੁਖਪ੍ਰੀਤ ਸਿੰਘ ਪੰਨੂ, ਗੁਰਸੇਵਕ ਸਿੰਘ ਪ੍ਰਧਾਨ ਪੀਐੱਸਐੱਮਯੂ, ਅੰਗਰੇਜ਼ ਸਿੰਘ ਜਨਰਲ ਸਕੱਤਰ ਪੀਐੱਸਐੱਮਯੂ, ਜਸਪਾਲ ਸਿੰਘ ਵਿੱਤ ਸਕੱਤਰ, ਰਜਵੰਤ ਸਿੰਘ ਬਾਗੜੀਆਂ ਪ੍ਰਧਾਨ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਅਜੀਤ ਸਿੰਘ ਫਤਿਹਚੱਕ ਪ੍ਰਧਾਨ ਪੈਨਸ਼ਨ ਯੂਨੀਅਨ, ਬਲਦੇਵ ਸਿੰਘ ਕੱਲ੍ਹਾ ਪ੍ਰਧਾਨ ਪੈਨਸ਼ਨ ਯੂਨੀਅਨ, ਮਾਸਟਰ ਸਤਵਿੰਦਰ ਸਿੰਘ ਪ੍ਰਧਾਨ ਪੈਨਸ਼ਨ ਯੂਨੀਅਰ, ਅਜਮੇਰ ਸਿੰਘ ਕੱਲ੍ਹਾ ਪੈਨਸ਼ਨ ਯੂਨੀਅਨ, ਨਵਦੀਪ ਸਿੰਘ ਜਨਰਲ ਸਕੱਤਰ ਪੀਆਰਟੀਸੀ, ਬਿਕਰਮਜੀਤ ਸਿੰਘ ਪੰਜਾਬ ਰੋਡਵੇਜ਼, ਬਲਜੀਤ ਸਿੰਘ ਪ੍ਰਧਾਨ ਟੀਚਰ ਯੂਨੀਅਨ, ਗੁਰਮੀਤ ਸਿੰਘ ਪ੍ਰਧਾਨ, ਮਾਸਟਰ ਕੇਡਰ ਜਗਤਾਰ ਸਿੰਘ, ਸੁਖਚੈਨ ਸਿੰਘ ਪੰਨੂ, ਸਾਹਿਬਬੀਰ ਸਿੰਘ ਜਰਨਲ ਸਕੱਤਰ ਪਟਵਾਰ ਯੂਨੀਅਨ, ਸਤਨਾਮ ਸਿੰਘ ਵਰਾਣਾ ਪ੍ਰਧਾਨ ਖੇਤੀਬਾੜੀ ਯੂਨੀਅਨ, ਸੁਖਪਾਲ ਸਿੰਘ ਪ੍ਰਧਾਨ ਖੇਤੀਬਾੜੀ, ਪਲਵਿੰਦਰ ਸਿੰਘ, ਕੁਲਬੀਰ ਸਿੰਘ, ਰਜਨੀਸ਼ ਕੰਜੂਮਰ ਕੋਰਟ, ਅੰਗਰੇਜ਼ ਸਿੰਘ, ਗੁਰਮੇਲ ਸਿੰਘ ਅੰਕੜਾ ਵਿਭਾਗ, ਈਸ਼ਵਰ ਕੁਮਾਰ ਕੋਅਪਰੇਟ ਵਿਭਾਗ, ਗੁਰਜੀਤ ਸਿੰਘ ਸੁਪਰਡੈਂਟ ਸਹਿਕਾਰਤਾ ਵਿਭਾਗ, ਵਿਰਸਾ ਸਿੰਘ ਪੰਨੂ, ਹਰਪ੍ਰੀਤ ਸਿੰਘ, ਅਮਰਵੀਰ ਸਿੰਘ, ਪ੍ਰਧਾਨ ਸਰਬਜੀਤ ਸਿੰਘ ਪਟਵਾਰ ਯੂਨੀਅਨ, ਰਤਨ ਸਿੰਘ ਢੰਡ ਉਗਰਾਹਾਂ ਯੂਨੀਅਨ, ਸਿਮਰਨਜੀਤ ਸਿੰਘ ਜਰਨਲ ਸਕੱਤਰ ਪੰਜਾਬ ਰੋਡਵੇਜ਼, ਪ੍ਰਤਾਪ ਸਿੰਘ ਠੱਠਗੜ੍ਹ ਡੀਟੀਐੱਫ ਅਮਰਦੀਪ ਸਿੰਘ, ਹਰਜੀਤ ਸਿੰਘ ਪਹੁਵਿੰਡ, ਅਮਨਦੀਪ ਧਾਰੜ ਸਿਹਤ ਵਿਭਾਗ, ਤਰਸੇਮ ਸਿੰਘ, ਆਦੇਸ਼ ਬੀਰ ਸਿੰਘ ਸਿੱਖਿਆ ਵਿਭਾਗ, ਨਰਿੰਦਰ ਸਿੰਘ ਪ੍ਰਧਾਨ ਕਲੈਰੀਕਲ ਯੂਨੀਅਨ, ਨਵਤੇਜ ਸਿੰਘ ਜਨਰਲ ਸਕੱਤਰ, ਸਰਬਜੀਤ ਸਿੰਘ, ਸਵਰਨ ਸਿੰਘ ਸੈਕਟਰੀ, ਅਮਰਜੀਤ ਸਿੰਘ, ਅਜੀਤ ਸਿੰਘ ਢੋਟੀਆਂ, ਜੱਸਾ ਸਿੰਘ ਕੱਦ ਗਿੱਲ, ਜਤਿੰਦਰ ਸਿੰਘ ਡੀਸੀ ਦਫਤਰ, ਹਰਦਰਸ਼ਨ ਸਿੰਘ ਸੁਪਰਡੈਂਟ, ਗੁਰਬਾਗ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸੁਲੱਖਨ ਸਿੰਘ, ਗੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ ਸੈਣੀ, ਪ੍ਰਧਾਨ ਕਾਰਜ ਸਿੰਘ ਕੈਰੋਂ, ਕੁਲਵਿੰਦਰ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ, ਗਗਨਦੀਪ ਕੌਰ, ਜਸਬੀਰ ਕੌਰ, ਰਮਨਦੀਪ ਕੌਰ, ਦਲਜੀਤ ਕੌਰ, ਹਰਮੀਤ ਕੌਰ, ਸੁਮਨ ਬਾਲਾ, ਸ਼ਸ਼ੀ ਬਾਲਾ, ਪਰਮਿੰਦਰ ਕੌਰ, ਮਾਸਟਰ ਅੰਮ੍ਰਿਤਪਾਲ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਮੌਜੂਦ ਸਨ।