ਸਾਂਝਾ ਮੁਲਾਜ਼ਮ ਮੰਚ ਨੇ ਕੀਤਾ ਸੰਘਰਸ਼ਾਂ ਦਾ ਐਲਾਨ ਸਾਂਝਾ ਮੁਲਾਜ਼ਮ ਮੰਚ ਨੇ ਕੀਤਾ ਸੰਘਰਸ਼ਾਂ ਦਾ ਐਲਾਨ
Publish Date: Fri, 04 Sep 2026 05:29 PM (IST)
Updated Date: Fri, 04 Sep 2026 05:31 PM (IST)
8 ਨੂੰ ਡੀਸੀ ਦਫ਼ਤਰ ਅੱਗੇ ਕੀਤਾ ਜਾਏਗਾ ਰੋਸ ਮੁਜ਼ਾਹਰਾ 12 ਨੂੰ ਈਟੀਓ ਹਰਭਜਨ ਸਿੰਘ ਦੀ ਕੋਠੀ ਦਾ ਹੋਵੇਗਾ ਘਿਰਾਓ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਜਿਵੇਂ 2.59 ਦਾ ਗੁਣਾਂਕ, ਕੈਸ਼ਲੈੱਸ ਸਕੀਮ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਦੇਣ, 15 ਜਨਵਰੀ 2015 ਅਤੇ 17 ਜੁਲਾਈ 2020 ਦਾ ਪੱਤਰ ਰੱਦ ਕਰਨ, 4, 9, 14 ਏਸੀਪੀ ਸਕੀਮ ਬਹਾਲ ਕਰਨ, ਮਿਡ ਡੇ ਮੀਲ ਤੇ ਆਸ਼ਾ ਵਰਕਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ। ਪਰ ਮੁੱਖ ਮੰਤਰੀ ਦੇ ਵੱਲੋਂ ਦਿੱਤੀ ਹੋਈ ਮੀਟਿੰਗ ਕਰਨ ਤੋਂ ਭੱਜਣ ਤੋਂ ਬਾਅਦ 30 ਅਗਸਤ ਨੂੰ ਲੁਧਿਆਣਾ ਵਿਖੇ ਅਹਿਮ ਮੀਟਿੰਗ ਕਰ ਕੇ ਤਿੱਖੇ ਸੰਘਰਸ਼ਾਂ ਦਾ ਐਲਾਨ ਕਰ ਦਿੱਤਾ ਗਿਆ। 3 ਸਤੰਬਰ ਨੂੰ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਤਰਨਤਾਰਨ ਦੇ ਕਨਵੀਨਰ ਸੁਖਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ 8 ਸਤੰਬਰ ਨੂੰ ਸਮੁੱਚਾ ਪੰਜਾਬ ਦਾ ਸੈਕਟ੍ਰੀਏਟ ਤੋਂ ਲੈ ਕੇ ਬਲਾਕ ਪੱਧਰ ਤਕ ਮਨਸਟੀਰੀਅਲ ਕਾਮਾਂ ਪੈਨ ਡਾਊਨ ਹੜਤਾਲ ’ਤੇ ਜਾਵੇਗਾ ਅਤੇ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਜ਼ਿਲ੍ਹਾ ਪੱਧਰ ’ਤੇ ਰੋਸ ਧਰਨਾ ਦੇਣਗੀਆਂ। 12 ਸਤੰਬਰ ਨੂੰ ਹਰਭਜਨ ਸਿੰਘ ਈਟੀਓ ਦੇ ਘਰ ਦਾ ਘਿਰਾਓ ਕੀਤਾ ਜਾਏਗਾ ਅਤੇ 19 ਤੇ 20 ਸਤੰਬਰ ਨੂੰ ਬਾਕੀ ਮੰਤਰੀਆਂ ਅਤੇ ਐੱਮਐੱਲਏ ਦਾ ਘਿਰਾਓ ਕੀਤਾ ਜਾਏਗਾ। 30 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਲਗਾਈ ਜਾਵੇਗੀ ਅਤੇ 10 ਅਕਤੂਬਰ ਨੂੰ ਸੰਗਰੂਰ ਦੀ ਧਰਤੀ ’ਤੇ ਵੱਡੀ ਗਿਣਤੀ ’ਚ ਮਹਾਰੈਲੀ ਕੀਤੀ ਜਾਏਗੀ। ਇਸ ਮੌਕੇ ਗੁਰਸੇਵਕ ਸਿੰਘ ਪ੍ਰਧਾਨ ਪੀਐੱਸਐੱਮਯੂ, ਅੰਗਰੇਜ਼ ਸਿੰਘ ਜਨਰਲ ਸਕੱਤਰ ਪੀਐੱਸਐੱਮਯੂ, ਜਸਪਾਲ ਸਿੰਘ ਵਿੱਤ ਸਕੱਤਰ, ਰਜਵੰਤ ਸਿੰਘ ਬਾਗੜੀਆਂ ਪ੍ਰਧਾਨ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਸੁਖਪਾਲ ਸਿੰਘ ਪ੍ਰਧਾਨ ਖੇਤੀਬਾੜੀ ਵਿਭਾਗ, ਅਜੀਤ ਸਿੰਘ ਫ਼ਤਿਹ ਚੱਕ ਪ੍ਰਧਾਨ ਪੈਨਸ਼ਨ ਯੂਨੀਅਨ, ਬਲਦੇਵ ਸਿੰਘ ਕੱਲ੍ਹਾ ਪ੍ਰਧਾਨ ਪੈਨਸ਼ਨ ਯੂਨੀਅਨ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਅਸ਼ਵਨੀ ਕੁਮਾਰ ਸੈਣੀ, ਤਰਸੇਮ ਸਿੰਘ ਮੀਤ ਪ੍ਰਧਾਨ ਪੀਐੱਮਐੱਸਯੂ, ਸਰਬਜੀਤ ਸਿੰਘ ਹੈਲਥ ਵਿਭਾਗ, ਇਕਬਾਲ ਸਿੰਘ ਸਿੱਖਿਆ ਵਿਭਾਗ, ਨਿਸ਼ਾਨ ਸਿੰਘ ਪ੍ਰਧਾਨ ਸਿੱਖਿਆ ਵਿਭਾਗ ਕਲੈਰੀਕਲ, ਪ੍ਰਧਾਨ ਰਮਨਦੀਪ ਸਿੰਘ ਕਾਨੂੰਗੋ ਐਸੋਸੀਏਸ਼ਨ, ਕੁਲਵਿੰਦਰ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ, ਜੋਗਾ ਸਿੰਘ ਪ੍ਰਧਾਨ ਆਈਟੀਆਈ ਪੱਟੀ, ਸ਼ਿੰਗਾਰਾ ਸਿੰਘ ਪ੍ਰਧਾਨ ਅਧਿਆਪਕ ਦਲ, ਸਰਬਜੀਤ ਸਿੰਘ ਵਰਿਆ ਟੀਚਰ ਯੂਨੀਅਨ, ਸੁਖਦੇਵ ਸਿੰਘ ਕੰਜ਼ਿਊਮਰ ਕੋਰਟ, ਅੰਗਰੇਜ਼ ਸਿੰਘ ਪ੍ਰਧਾਨ ਕੰਜ਼ਿਊਮਰ ਕੋਰਟ, ਗੁਰਜੀਤ ਸਿੰਘ ਪ੍ਰਧਾਨ ਸਹਿਕਾਰਤਾ ਵਿਭਾਗ, ਸੰਦੀਪ ਸਿੰਘ ਜਨਰਲ ਸਕੱਤਰ ਸਿੱਖਿਆ ਵਿਭਾਗ, ਪ੍ਰਦੇਸ਼ ਸਿੰਘ ਸਿੱਖਿਆ ਵਿਭਾਗ, ਜਗਦੀਪ ਸਿੰਘ ਸਿਹਤ ਵਿਭਾਗ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਮੌਜੂਦ ਸਨ।