ਪੱਟੀ ਹਲਕੇ ’ਚ ਜੱਸਾ ਪੱਟੀ ਦਾ ਸ਼ਕਤੀ ਪ੍ਰਦਰਸ਼ਨ, 2027 ਦੀ ਹੁੰਕਾਰ ਨਾਲ ਗੂੰਜਿਆ ਹਲਕਾ ਪੱਟੀ ਹਲਕੇ ’ਚ ਜੱਸਾ ਪੱਟੀ ਦਾ ਸ਼ਕਤੀ ਪ੍ਰਦਰਸ਼ਨ, 2027 ਦੀ ਹੁੰਕਾਰ ਨਾਲ ਗੂੰਜਿਆ ਹਲਕਾ
Publish Date: Thu, 03 Sep 2026 08:22 PM (IST)
Updated Date: Thu, 03 Sep 2026 08:25 PM (IST)
ਨਿਸ਼ਾਨ ਬੁੱਟਰ ਦੇ ਘਰ ਵੱਡਾ ਸਿਆਸੀ ਇਕੱਠ ਸਮਰਥਕਾਂ ਦੇ ਜੋਸ਼ ਤੋਂ ਗਦਗਦ ਹੋਏ ਜੱਸਾ ਪੱਟੀ ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ : ਵਿਧਾਨ ਸਭਾ ਹਲਕਾ ਪੱਟੀ ਤੋਂ ਹਲਕਾ ਇੰਚਾਰਜ ਜੱਸਾ ਪੱਟੀ ਵੱਲੋਂ ਇਲਾਕੇ ਅੰਦਰ ਕੀਤੇ ਜਾ ਰਹੇ ਤੂਫ਼ਾਨੀ ਦੌਰਿਆਂ ਨੇ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਇਸੇ ਲੜੀ ਤਹਿਤ ਬਲਾਕ ਪ੍ਰਧਾਨ ਨਿਸ਼ਾਨ ਬੁੱਟਰ ਦੇ ਗ੍ਰਹਿ ਹਰੀਕੇ ਪੱਤਣ ਵਿਖੇ ਇਕ ਵੱਡੀ ਸਿਆਸੀ ਇਕੱਤਰਤਾ ਕਰਵਾਈ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅੰਗਦਦੀਪ ਸਿੰਘ ਸੋਹਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਨ੍ਹਾਂ ਦੇ ਨਾਲ ਵੱਡੀ ਗਿਣਤੀ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਦੌਰਾਨ ਮਾਹੌਲ ਉਸ ਸਮੇਂ ਜੋਸ਼ੀਲਾ ਹੋ ਗਿਆ, ਜਦੋਂ ਹਾਜ਼ਰੀਨ ਵੱਲੋਂ ਜੱਸਾ ਪੱਟੀ ਦੇ ਹੱਕ ਵਿਚ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਵਰਕਰਾਂ ਦੇ ਉਤਸ਼ਾਹ ਅਤੇ ਇਕੱਠ ਨੇ ਹਲਕਾ ਇੰਚਾਰਜ ਦਾ ਧਿਆਨ ਖਿੱਚਿਆ। ਵੱਡੀ ਗਿਣਤੀ ’ਚ ਲੋਕਾਂ ਦੀ ਮੌਜੂਦਗੀ ਦੇਖ ਕੇ ਜੱਸਾ ਪੱਟੀ ਵੀ ਗਦਗਦ ਨਜ਼ਰ ਆਏ ਅਤੇ ਉਨ੍ਹਾਂ ਨੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਪਿਆਰ ਅਤੇ ਸਾਥ ਉਨ੍ਹਾਂ ਲਈ ਵੱਡੀ ਤਾਕਤ ਹੈ। ਇਸ ਮੌਕੇ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦਾ ਰਿਸ਼ਤਾ ਸਿਰਫ਼ ਸਿਆਸੀ ਨਹੀਂ, ਸਗੋਂ ਪਰਿਵਾਰਕ ਹੈ। ਉਹ ਲਗਾਤਾਰ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਨਾਲ ਸਿੱਧਾ ਸੰਪਰਕ ਹੋਰ ਮਜ਼ਬੂਤ ਕੀਤਾ ਜਾਵੇਗਾ। ਇਕੱਤਰਤਾ ਵਿਚ ਹੋਈ ਵੱਡੀ ਹਾਜ਼ਰੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ। ਸਮੱਰਥਕਾਂ ਵਿਚ ਨਜ਼ਰ ਆਇਆ ਉਤਸ਼ਾਹ ਅਤੇ ਜੱਸਾ ਪੱਟੀ ਦੇ ਹੱਕ ਵਿਚ ਲੱਗੇ ਨਾਅਰਿਆਂ ਨੇ ਸਥਾਨਕ ਸਿਆਸੀ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ। ਹਲਕਾ ਇੰਚਾਰਜ ਦੇ ਤੂਫ਼ਾਨੀ ਦੌਰਿਆਂ ਅਤੇ ਵਰਕਰਾਂ ਨਾਲ ਵਧ ਰਹੇ ਸੰਪਰਕ ਨੂੰ 2027 ਲਈ ਇਕ ਸ਼ੁਭ ਸੰਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸਰਪੰਚ ਇਕਬਾਲ ਸਿੰਘ ਸਿੱਧੂ, ਬਲਵੀਰ ਸਿੰਘ ਸ਼ਾਹ, ਅੰਗਰੇਜ਼ ਸਿੰਘ ਗਿੱਲ, ਪਰਮਜੀਤ ਸਿੰਘ ਕਰੀਰ, ਪ੍ਰਗਟ ਸਿੰਘ ਹਰੀਕੇ, ਲਖਵਿੰਦਰ ਸਿੰਘ ਰਾਜਾ, ਨਿੰਦਰ ਸਿੰਘ ਠੱਟਾ ਸੰਗਠਨ ਇੰਚਾਰਜ ਹਲਕਾ ਪੱਟੀ, ਸੰਦੀਪ ਸਿੰਘ ਬੁਰਜ਼, ਦੇਵਾ ਸਿੰਘ, ਡਾਕਟਰ ਬਲਵੀਰ ਸਿੰਘ ਜਿਉਣੇਕੇ, ਹਰਜੀਤ ਸਿੰਘ ਅਲੀਪੁਰ, ਖਜਾਨ ਸਿੰਘ ਹਰੀਕੇ, ਹਰਖੁਸ਼ਦੀਪ ਸਿੰਘ ਬੁਰਜ, ਦੇਵਾ ਸਿੰਘ, ਬਗੀਚਾ ਸਿੰਘ ਸਪੇਅਰ ਪਾਰਟਸ ਵਾਲੇ ਹਰੀਕੇ, ਮੋਨੂੰ ਬਾਵਾ ਫਰੂਟ ਵਾਲੇ, ਜੈਮਸ ਸੰਧੂ ਦੇ ਨਾਲ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।