ਕਰਨਬੀਰ ਬੁਰਜ ਨੇ ਸ਼ਹਿਰ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ ਗਾਂਧੀ ਪਾਰਕ ਦੀਆਂ ਮੁਸ਼ਕਲਾਂ ਸਬੰਧੀ ਕਰਨ ਬੁਰਜ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਮੁਲਾਕਾਤ
Publish Date: Tue, 01 Sep 2026 08:17 PM (IST)
Updated Date: Tue, 01 Sep 2026 08:19 PM (IST)
ਸਵੇਰ ਸਮੇਂ ਗਾਂਧੀ ਪਾਰਕ ’ਚ ਪਹੁੰਚ ਕੇ ਸੈਰ ਕਰਨ ਆਏ ਲੋਕਾਂ ਨਾਲ ਕੀਤੀ ਵਿਚਾਰ-ਚਰਚਾ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਗਾਂਧੀ ਪਾਰਕ ਵਿਚ ਸਵੇਰ ਦੀ ਸੈਰ ਕਰਨ ਵਾਲੇ ਸ਼ਹਿਰ ਵਾਸੀਆਂ ਨਾਲ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਾਰਕ ਵਿਚ ਸੈਰ ਕਰਨ ਲਈ ਆਉਂਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਪਾਰਕ ਨਾਲ ਸਬੰਧਤ ਸਮੱਸਿਆਵਾਂ ਅਤੇ ਮੁੱਢਲੀਆਂ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸ਼ਹਿਰ ਵਾਸੀਆਂ ਨੇ ਹਲਕਾ ਇੰਚਾਰਜ ਨੂੰ ਦੱਸਿਆ ਕਿ ਗਾਂਧੀ ਪਾਰਕ ਸ਼ਹਿਰ ਵਾਸੀਆਂ ਲਈ ਸਵੇਰ ਦੀ ਸੈਰ ਅਤੇ ਸਿਹਤਮੰਦ ਗਤੀਵਿਧੀਆਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਵੱਡੀ ਗਿਣਤੀ ਵਿਚ ਬਜ਼ੁਰਗ, ਨੌਜਵਾਨ ਅਤੇ ਔਰਤਾਂ ਰੋਜ਼ਾਨਾ ਇੱਥੇ ਸੈਰ ਕਰਨ ਲਈ ਪਹੁੰਚਦੇ ਹਨ। ਲੋਕਾਂ ਨੇ ਪਾਰਕ ਦੀ ਸਫ਼ਾਈ, ਬੈਠਣ ਲਈ ਬੈਂਚਾਂ, ਸੈਰ ਕਰਨ ਵਾਲੇ ਟਰੈਕ, ਰੌਸ਼ਨੀ, ਹਰਿਆਵਲ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ। ਕਰਨਬੀਰ ਸਿੰਘ ਬੁਰਜ ਨੇ ਸ਼ਹਿਰ ਵਾਸੀਆਂ ਦੀਆਂ ਗੱਲਾਂ ਧਿਆਨ ਨਾਲ ਸੁਣਦਿਆਂ ਕਿਹਾ ਕਿ ਜਨਤਕ ਸਥਾਨਾਂ ਦੀ ਸਾਂਭ-ਸੰਭਾਲ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਾਰਕ ਸ਼ਹਿਰ ਦੀ ਇੱਕ ਅਹਿਮ ਥਾਂ ਹੈ ਅਤੇ ਇਸ ਨੂੰ ਹੋਰ ਸੁੰਦਰ, ਸਾਫ਼-ਸੁਥਰਾ ਅਤੇ ਲੋਕਾਂ ਲਈ ਸੁਵਿਧਾਜਨਕ ਬਣਾਉਣ ਵਾਸਤੇ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਮੌਕੇ ਮੌਜੂਦ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪਾਰਕ ਨਾਲ ਸਬੰਧਤ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰ ਵਾਸੀਆਂ ਨੇ ਹਲਕਾ ਇੰਚਾਰਜ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਖ਼ੁਦ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਦਾ ਸਵਾਗਤ ਕੀਤਾ। ਇਸ ਮੌਕੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸੇਵਾਮੁਕਤ ਲੈਕਚਰਾਰ-ਗਣਿਤ ਸ਼ਕਤੀ ਸ਼ਰਮਾ, ਸਕੱਤਰ ਟੇਕ ਚੰਦ ਪੁੰਜ ਨੂਰਪੁਰ ਵਾਲੇ, ਜਨਰਲ ਸਕੱਤਰ ਅਕਾਸ਼ ਜੋਸ਼ੀ, ਸਰਪ੍ਰਸਤ ਸਵਤੰਤਰ ਸ਼ਰਮਾ ਪੀਐੱਨਬੀ ਵਾਲੇ, ਸਰਪ੍ਰਸਤ ਰਾਮ ਗੋਪਾਲ ਜੋਸ਼ੀ, ਮੈਂਬਰ ਸੁਨੀਲ ਕੁਮਾਰ ਦਵੇਸਰ ਹੈਪੀ, ਸਰਪ੍ਰਸਤ ਅਸ਼ੋਕ ਕੁਮਾਰ ਮੰਨਨ ਪ੍ਰਕਾਸ਼ ਫੋਟੋ ਸਟੂਡੀਓ ਵਾਲੇ, ਮੁੱਖ ਸਲਾਹਕਾਰ ਰਾਕੇਸ਼ ਅਗਨੀਹੋਤਰੀ, ਰਾਮ ਸਰੂਪ ਗੁਪਤਾ, ਜ਼ਿਲ੍ਹਾ ਸਤਿਸੰਗ ਪ੍ਰਮੁੱਖ ਤਰਨਤਾਰਨ ਸੁਰਜੀਤ ਅਹੁਜਾ, ਮੰਗਤ ਰਾਮ ਭਾਰਦਵਾਜ, ਵਸੀਕਾ ਨਵੀਸ ਨੰਦ ਕਿਸ਼ੋਰ ਸ਼ਰਮਾ, ਪਰਵਿੰਦਰ ਸਿੰਘ, ਅਰਵਿੰਦਰ ਸਿੰਘ, ਅਮਨ ਕੁਮਾਰ ਮੁਰਾਦਪੁਰਾ, ਅਮਰਿੰਦਰ ਸਿੰਘ ਅੱਪੂ, ਸੰਜੀਵ ਢੀਂਗਰਾ ਅਤੇ ਰਵਿੰਦਰ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ। ਕੈਪਸ਼ਨ- ਤਰਨਤਾਰਨ ਦੇ ਗਾਂਧੀ ਪਾਰਕ ਵਿਚ ਖਰਾਬ ਪਿਆ ਫੁਆਰਾ। ਕੈਪਸ਼ਨ- ਸੈਰ ਕਰਨ ਲਈ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨਾਲ ਹਨ ਹੋਰ ਸ਼ਖਸੀਅਤਾਂ।