ਕਸਬਾ ਫਤਿਆਬਾਦ ’ਚ ਰਮਨਦੀਪ ਸ਼ੇਰੋਂ ਤੇ ਬਿੱਲਾ ਸ਼ੇਰੋਂ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵਿਸ਼ਾਲ ਇਕੱਠ
ਕਿਹਾ, ਹਲਕਾ ਖਡੂਰ ਸਾਹਿਬ 13 ਸਤੰਬਰ ਵਾਲੀ ‘ਪੰਜਾਬ ਬਚਾਓ’ ਰੈਲੀ ਹੋਵੇਗੀ ਇਤਿਹਾਸਕ ਰੈਲੀ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕਸਬਾ ਫਤਿਆਬਾਦ ਵਿਖੇ ਇਕ ਵਿਸ਼ਾਲ ਇਕੱਤਰਤਾ ਕੀਤੀ ਗਈ। ਇਹ ਇਕੱਠ ਸ਼੍ਰੋਮਣੀ ਅਕਾਲੀ ਦਲ ਦੇ ਕਸਬਾ ਫਤਿਆਬਾਦ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਵਿਸ਼ੇਸ ਤੌਰ ’ਤੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ, ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ, ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ, ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਤੇ ਪੀਏਸੀ ਮੈਂਬਰ ਸਿਕੰਦਰ ਸਿੰਘ ਵਰਾਣਾ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਬੀਸੀ ਵਿੰਗ, ਕਸ਼ਮੀਰ ਸਿੰਘ ਸਹੋਤਾ ਪ੍ਰਧਾਨ ਐੱਸਸੀ ਵਿੰਗ, ਤੇਜਿੰਦਰ ਸਿੰਘ ਪ੍ਰਿੰਸ, ਮੋਹਣ ਸਿੰਘ ਭੈਲ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ। ਇਸ ਮੌਕੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਰਮਨਦੀਪ ਸ਼ੇਰੋਂ ਅਤੇ ਸਰਪੰਚ ਬਿੱਲਾ ਸ਼ੇਰੋਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਪਿੰਡ ਅਤੇ ਹਰ ਬੂਥ ਪੱਧਰ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਵਿਧਾਨ ਸਭਾ ਵਿਚ ਮਜ਼ਬੂਤ ਆਵਾਜ਼ ਨਾਲ ਉਠਾਉਣ ਲਈ ਅਕਾਲੀ ਦਲ ਦੀ ਮਜ਼ਬੂਤੀ ਜ਼ਰੂਰੀ ਹੈ। ਇਸ ਮੌਕੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਹਲਕਾ ਸ੍ਰੀ ਖਡੂਰ ਸਾਹਿਬ ਵਿਖੇ ਹੋਣ ਜਾ ਰਹੀ ਵਿਸ਼ਾਲ ‘ਪੰਜਾਬ ਬਚਾਓ ਰੈਲੀ’ ਸਬੰਧੀ ਵੀ ਵਰਕਰਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਮੂਹ ਅਕਾਲੀ ਵਰਕਰਾਂ ਅਤੇ ਹਲਕਾ ਵਾਸੀਆਂ ਨੂੰ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ’ਚ ਸ਼ਮੂਲੀਅਤ ਕਰਕੇ ਇਸ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸੀਨੀਅਰ ਅਕਾਲੀ ਆਗੂ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ, ਪੀਏਸੀ ਮੈਂਬਰ ਸਿਕੰਦਰ ਸਿੰਘ ਵਰਾਣਾ, ਐੱਸਸੀ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ, ਬੀਸੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ, ਤੇਜਿੰਦਰ ਸਿੰਘ ਪ੍ਰਿੰਸ, ਮਲਕੀਅਤ ਸਿੰਘ ਮੁਤੀ, ਬਲਦੇਵ ਸਿੰਘ ਟੈਂਟ ਵਾਲੇ, ਨਿੰਦਰ ਸਿੰਘ ਭੈਲ, ਬੀਬੀ ਸੁਖਵਿੰਦਰ ਕੌਰ ਪ੍ਰਧਾਨ, ਬਲਜੀਤ ਕੌਰ ਸਾਬਕਾ ਮੈਂਬਰ, ਬਨਵੀਰ ਸਿੰਘ ਬੱਬਲੂ, ਡਾ. ਮਨਜੀਤ ਸਿੰਘ, ਹਰਜਿੰਦਰ ਸਿੰਘ ਕਾਲੀ, ਕੁਲਦੀਪ ਸਿੰਘ ਕੰਬੋਜ਼, ਸਰਪੰਚ ਜੰਗਸ਼ੇਰ ਸਿੰਘ ਟੋਨੀ, ਸਰਪੰਚ ਰਣਜੀਤ ਸਿੰਘ ਬੱਬੀ, ਜਸਬੀਰ ਸਿੰਘ ਸਾਬੀ ਮੈਂਬਰ, ਬਲਵਿੰਦਰ ਸਿੰਘ ਸਾਬੀ ਮੈਂਬਰ, ਸੰਦੀਪ ਸਿੰਘ ਸ਼ਿੰਪੀ ਸਰਪੰਚ, ਰਾਜਪਾਲ ਸਿੰਘ ਸ਼ੇਰੋਂ, ਸਕੱਤਰ ਸਿੰਘ ਸ਼ੇਰੋਂ, ਬੇਅੰਤ ਸਿੰਘ ਪੰਪ ਵਾਲੇ, ਇਕਬਾਲ ਸਿੰਘ ਅਫਰੀਦੀ, ਪ੍ਰਧਾਨ ਰਤਨ ਸਿੰਘ ਦਿਉਲ, ਬਲਦੇਵ ਸਿੰਘ ਸ਼ੈਲਰ ਵਾਲੇ, ਸੰਤੋਖ ਸਿੰਘ ਨੰਬਰਦਾਰ, ਇੰਸਪੈਕਟਰ ਕਸ਼ਮੀਰ ਸਿੰਘ, ਰਵਿੰਦਰ ਸਿੰਘ ਹੈਪੀ, ਸਤਨਾਮ ਸਿੰਘ ਠਾਣੇਦਾਰ, ਜਗਜੀਤ ਸਿੰਘ ਕਾਲੂ ਸਾਬਕਾ ਮੈਂਬਰ, ਚਰਨਜੀਤ ਸਿੰਘ ਦਿਉਲ, ਬਲਪ੍ਰੀਤ ਸਿੰਘ ਵਿਰਕ, ਪਰਮਿੰਦਰ ਸਿੰਘ ਸੋਨੂੰ, ਸੁਖਪਾਲ ਸਿੰਘ ਆੜ੍ਹਤੀ, ਰਣਜੀਤ ਸਿੰਘ ਭੱਟਾ, ਮਲਿਕ ਦਿਉਲ, ਨਵ ਕੰਬੋਜ਼, ਕੁਲਦੀਪ ਸਿੰਘ ਖਿੰਡਾ, ਹਰਜੀਤ ਸਿੰਘ ਪੈਲਸ ਵਾਲੇ, ਚਰਨਜੀਤ ਸਿੰਘ ਬਿੱਟੂ ਦਿਉਲ, ਮਹਿੰਦਰ ਸਿੰਘ ਨਿਰਾਲਾ, ਗੁਰਭੇਜ ਸਿੰਘ ਭੇਜੀ, ਕੁਲਦੀਪ ਸਿੰਘ ਮੈਂਬਰ, ਅਵਤਾਰ ਸਿੰਘ ਭੰਗੂ, ਮਾਸਟਰ ਮਹਿੰਦਰ ਸਿੰਘ, ਰਜਿੰਦਰ ਸਿੰਘ ਰਾਜੂ ਅਟਵਾਲ, ਸ਼ਿਵ ਸਿੰਘ ਅਟਵਾਲ, ਸੁਖਪਾਲ ਸਿੰਘ ਕਾਨੂੰਗੋ, ਯਾਦਵਿੰਦਰ ਸਿੰਘ ਭੰਗੂ, ਕੁਲਜੀਤ ਸਿੰਘ ਚਾਵਲਾ, ਭੋਲਾ ਚਾਵਲਾ, ਕੁਲਵਿੰਦਰ ਸਿੰਘ ਸੱਬੂ, ਪ੍ਰਮਜੀਤ ਸਿੰਘ ਬੱਬੂ ਪ੍ਰਧਾਨ, ਗੁਰਮੇਜ਼ ਸਿੰਘ ਠੇਕੇਦਾਰ, ਬਲਦੇਵ ਸਿੰਘ ਸ਼ੈਲਰ ਵਾਲੇ, ਜਸਬੀਰ ਸਿੰਘ ਬਿੱਲਾ ਪ੍ਰਧਾਨ, ਗੁਰਚਰਨ ਸਿੰਘ ਪ੍ਰਿੰਸ, ਪਾਲ ਸਿੰਘ ਠੇਕੇਦਾਰ, ਪ੍ਰਿੰਸੀਪਲ ਨਿਰਮਲ ਸਿੰਘ, ਮਾਸਟਰ ਹਰਦੀਪ ਸਿੰਘ, ਸੁਖਵਿੰਦਰ ਸਿੰਘ ਸ਼ੂਕਾ, ਨਵਨੀਤ ਸਿੰਘ ਮੋਨੂੰ ਆਦਿ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ।