
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਝਬਾਲ ’ਚ ਕਰਿਆਨਾ ਸਟੋਰ ’ਚ ਹੋਈ ਦਸ ਲੱਖ ਦੇ ਸਮਾਨ ਦੀ ਚੋਰੀ ਦਾ ਮਾਮਲਾ

ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਦਰਜ ਕੀਤਾ ਕੇਸ
ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ
ਝਬਾਲ : ਕਸਬਾ ਝਬਾਲ ਵਿਖੇ ਕਰਿਆਨਾ ਵਪਾਰੀ ਦੇ ਗੁਦਾਮ ਵਿੱਚੋਂ 10 ਲੱਖ ਦੇ ਕਰੀਬ ਸeਮਾਨ ਦੀ ਚੋਰੀ ਸਬੰਧੀ ਥਾਣਾ ਝਬਾਲ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਚੋਰੀ ਦੀ ਇਹ ਘਟਨਾ 23 ਅਗਸਤ ਦੀ ਰਾਤ ਨੂੰ ਵਾਪਰੀ ਸੀ। ਵਿਕਾਸ ਅਰੋੜਾ ਪੁੱਤਰ ਮਹਿੰਦਰ ਸਿੰਘ ਵਾਸੀ ਅੱਡਾ ਝਬਾਲ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਬਜਾਜ ਕਰਿਆਨਾ ਸਟੋਰ ਅਟਾਰੀ ਰੋਡ ’ਤੇ ਸਥਿਤ ਹੈ ਤੇ ਉਸ ਨੇ ਕਰਿਆਨੇ ਦਾ ਸਾਮਾਨ ਰੱਖਣ ਲਈ ਵੱਖਰਾ ਸਟੋਰ ਵੀ ਬਣਾਇਆ ਹੋਇਆ ਹੈ। 23 ਅਗਸਤ ਦੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਸਟੋਰ ਦਾ ਸ਼ਟਰ ਤੋੜ ਕੇ ਅੰਦਰੋਂ 100 ਟੀਨ ਘਿਓ, 100 ਤੋੜੇ ਖੰਡ ਅਤੇ ਹੋਰ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ, ਜਿਸ ਦੀ ਕੁੱਲ ਕੀਮਤ ਕਰੀਬ 10 ਲੱਖ ਰੁਪਏ ਦੇ ਕਰੀਬ ਬਣਦੀ ਹੈ ਜਿਸ ਦੀ ਕੀਮਤ 10 ਲੱਖ ਦੇ ਕਰੀਬ ਬਣਦੀ ਹੈ।
ਦੱਸ ਦਈਏ ਕਿ ਇਹ ਗੁਦਾਮ ਅੱਡਾ ਝਬਾਲ ਦੇ ਚੌਕ ਤੋਂ 500 ਮੀਟਰ ਦੀ ਦੂਰੀ ’ਤੇ ਸਥਿਤ ਹੈ, ਜਿੱਥੇ ਹਰ ਵੇਲੇ ਪੁਲਿਸ ਦਾ ਨਾਕਾ ਰਹਿੰਦਾ ਹੈ। ਫਿਰ ਵੀ ਚੋਰ ਇੰਨੀ ਵੱਡੀ ਮਾਤਰਾ ਵਿਚ ਸਮਾਨ ਚੋਰੀ ਕਰਨ ਵਿਚ ਸਫਲ ਹੋ ਗਏ। ਉਕਤ ਘਟਨਾ ਤੋਂ ਬਾਅਦ ਕਸਬੇ ਦੇ ਦੁਕਾਨਦਾਰਾਂ ਅੰਦਰ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਚੋਰਾਂ ਨੇ ਉਕਤ ਘਟਨਾ ਨੂੰ ਬੇਖੌਫ ਹੋ ਕੇ ਅੰਜ਼ਾਮ ਦਿੱਤਾ। ਉੱਧਰ ਮਾਮਲੇ ਦੀ ਜਾਂਚ ਕਰ ਰਹੇ ਏਅੇੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਕਾਸ ਅਰੋੜਾ ਦੇ ਬਿਆਨ ਕਲਮਬੰਦ ਕਰ ਕੇ ਅਣਪਛਾਤੇ ਚੋਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਚੋਰਾਂ ਦੀ ਪਛਾਣ ਵਾਸਤੇ ਵੱਖ-ਵੱਖ ਥਿਊਰੀਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਰਾਂ ਦਾ ਪਤਾ ਲਗਾ ਕੇ ਜਲਦ ਕਾਬੂ ਕਰ ਲਿਆ ਜਾਵੇਗਾ।