ਚੰਡੀਗੜ੍ਹ ’ਚ ਮੋਰਚੇ ਦੀਆਂ ਤਿਆਰੀਆਂ ਸਬੰਧੀ ਪਿੰਡ ਨਾਗੋਕੇ ’ਚ ਮੀਟਿੰਗ 1 ਸਤੰਬਰ ਦੇ ਚੰਡੀਗੜ੍ਹ ’ਚ ਮੋਰਚੇ ਦੀਆਂ ਤਿਆਰੀਆਂ ਸਬੰਧੀ ਪਿੰਡ ਨਾਗੋਕੇ ਵਿਚ ਮੀਟਿੰਗ- ਟਾਂਡਾ
Publish Date: Wed, 26 Aug 2026 07:57 PM (IST)
Updated Date: Thu, 27 Aug 2026 04:04 AM (IST)
ਕੈਪਸਨ - ਮੀਟਿੰਗ ਵਿਚ ਸ਼ਾਮਿਲ ਹਰਜਿੰਦਰ ਸਿੰਘ ਟਾਂਡਾ ਅਤੇ ਕੌਰ ਕਮੇਟੀ ਆਗੂ ਤੇ ਹੋਰ ਕਿਸਾਨ। * ਵਿਚਾਰ-ਚਰਚਾ ਕਰਦਿਆਂ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਕੁਲਦੀਪ ਸਿੰਘ ਮਾਨ, •ਪੰਜਾਬੀ ਜਾਗਰਣ ਖਡੂਰ ਸਾਹਿਬ : ਬੁੱਧਵਾਰ ਨੂੰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪਿੰਡ ਨਾਗੋਕੇ ਵਿਖੇ ਸ਼ਹੀਦ ਬਾਬਾ ਡੱਲਾ ਜੀ ਦੇ ਯਾਦਗਾਰ ’ਤੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਬਾਣੀਆਂ ਅਤੇ ਸੂਬਾ ਖ਼ਜ਼ਾਨਚੀ ਪਰਮਜੀਤ ਸਿੰਘ ਖਡੂਰ ਸਾਹਿਬ ਦੀ ਅਗਵਾਈ ਹੇਠ ਅਤੇ ਜ਼ੋਨ ਕੋਰ ਕਮੇਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਹੋਈ। ਇਸ ਮੀਟਿੰਗ ਵਿਚ ਹਰਜਿੰਦਰ ਸਿੰਘ ਟਾਂਡਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ 1 ਸਤੰਬਰ ਦੇ ਚੰਡੀਗੜ੍ਹ ਮੋਰਚੇ ਦੀਆਂ ਤਿਆਰੀਆਂ ਸਬੰਧੀ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਗਾਉਦਿਆਂ ਕਿਹਾ ਕਿ 1 ਸਤੰਬਰ ਨੂੰ ਪਿੰਡਾਂ ਵਿੱਚੋਂ ਟਰੈਕਟਰ-ਟਰਾਲੀਆਂ ਸਮੇਤ ਧਰਨੇ ਵਿਚ ਲੋਕਾਂ ਦੇ ਵੱਡੇ ਇਕੱਠਾਂ ਨਾਲ ਕਾਨਫਰੰਸ ’ਚ ਹਾਜ਼ਰ ਹੋਇਆ ਜਾਵੇ ਅਤੇ ਲੰਗਰ ਲਈ ਰਾਸ਼ਨ ਆਦਿ ਦੀਆਂ ਵਸਤਾਂ ਲੈ ਕੇ ਸਮੇ ਸਿਰ ਕਾਨਫਰੰਸ ਵਿਚ ਪਹੁੰਚਿਆ ਜਾਵੇ। ਤਾਂ ਜੋ ਕਾਨਫਰੰਸ ਨੂੰ ਇਕੱਠ ਪੱਖੋ ਇਤਿਹਾਸਕ ਬਣਾਇਆ ਜਾਵੇ। ਇਸ ਮੌਕੇ ਹਰਜਿੰਦਰ ਸਿੰਘ ਟਾਂਡਾ ਨੇ ਕਿਹਾ ਕਿ ਇਹ ਮੋਰਚਾ ਪਾਣੀਆਂ ਦੇ ਮੁੱਦੇ ’ਤੇ ਲਗਾਇਆ ਜਾ ਰਿਹਾ ਹੈ, ਜਿਸ ਵਿਚ ਪਾਣੀਆਂ ਨਾਲ ਸਬੰਧਤ ਪੁਰਾਣੇ ਸਮਝੌਤੇ, ਜਿਹੜੇ ਗੈਰ-ਕਾਨੂੰਨੀ ਅਤੇ ਸੰਵਿਧਾਨਕ ਤੌਰ ’ਤੇ ਗਲਤ ਹਨ, ਉਨ੍ਹਾਂ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਅਤੇ ਐੱਮਐੱਸਪੀ ਦੀ ਗਾਰੰਟੀ ਲਾਗੂ ਕਰਵਾਉਣ ਸਮੇਤ ਇਨ੍ਹਾਂ ਸਾਰੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੋਰਚੇ ਵਿਚ ਸ਼ਾਮਿਲ ਹੋ ਕੇ ਆਪਣਾ ਸਮਰਥਨ ਦਿੱਤਾ ਜਾਵੇ। ਇਸ ਮੌਕੇ ਜਸਬੀਰ ਸਿੰਘ ਕੋਟਲੀ, ਪੰਚ ਰਣਜੀਤ ਸਿੰਘ ਕੋਟਲੀ, ਮਨਜਿੰਦਰ ਸਿੰਘ ਨਾਗੋਕੇ, ਮਹਿੰਦਰ ਸਿੰਘ ਨਾਗੋਕੇ, ਗੁਰਜੀਤ ਸਿੰਘ ਬਾਣੀਆਂ, ਸੁੱਧ ਸਿੰਘ ਬਾਣੀਆਂ, ਜਗੀਰ ਸਿੰਘ ਸੰਘਰ ਕੋਟ, ਗੁਰਵਿੰਦਰ ਸਿੰਘ ਮੱਲਾ, ਕੁਲਦੀਪ ਸਿੰਘ ਵੈਰੋਵਾਲ, ਬਲਕਾਰ ਸਿੰਘ ਕੰਗ, ਗੁਰਨਾਮ ਸਿੰਘ, ਮਨਜੀਤ ਸਿੰਘ, ਝਿਲਮਲ ਸਿੰਘ ਕੋਟਲੀ, ਅਵਤਾਰ ਸਿੰਘ, ਮੁਖਤਾਰ ਸਿੰਘ, ਜਗਦੇਵ ਸਿੰਘ, ਕਸ਼ਮੀਰ ਸਿੰਘ ਨਾਗੋਕੇ ਆਦਿ ਹਾਜ਼ਰ ਸਨ।