ਏਐੱਸਆਈ ਦੀ ਹਵੇਲੀ ’ਚੋਂ ਲੋਹੇ ਦਾ ਗੇਟ ਚੋਰੀ, ਥਾਣੇਦਾਰ ਦੀ ਹਵੇਲੀ ਨੂੰ ਚੋਰਾਂ ਬਣਾਇਆ ਨਿਸ਼ਾਨਾ, ਲੋਹੇ ਦਾ ਗੇਟ ਚੋਰੀ ਕਰਕੇ ਫਰਾਰ
Publish Date: Wed, 26 Aug 2026 07:13 PM (IST)
Updated Date: Thu, 27 Aug 2026 04:04 AM (IST)
ਕੈਪਸ਼ਨ : ਪੱਟੀ ਦੇ ਵਾਰਡ ਨੰਬਰ 7 ਵਿਖੇ ਹਵੇਲੀ ਵਿੱਚੋਂ ਚੋਰੀ ਕੀਤੇ ਗਏ ਲੋਹੇ ਦਾ ਗੇਟ ਬਾਰੇ ਜਾਣਕਾਰੀ ਦਿੰਦੀ ਹੋਈ ਪਰਮਜੀਤ ਕੌਰ। ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਪੱਟੀ ਦੀ ਵਾਰਡ ਨੰਬਰ 7 ਵਿਖੇ ਪੰਜਾਬ ਪੁਲਿਸ ’ਚ ਬਤੌਰ ਏਐੱਸਆਈ ਡਿਊਟੀ ਨਿਭਾਅ ਰਹੇ ਬਲਰਾਜ ਸਿੰਘ ਦੀ ਹਵੇਲੀ ’ਚੋਂ ਬੀਤੀ ਰਾਤ ਅਣਪਛਾਤੇ ਚੋਰ ਲੋਹੇ ਦਾ ਗੇਟ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਸਬੰਧੀ ਏਐੱਸਆਈ ਬਲਰਾਜ ਸਿੰਘ ਦੀ ਮਾਤਾ ਪਰਮਜੀਤ ਕੌਰ ਨੇ ਥਾਣਾ ਪੱਟੀ ਵਿਖੇ ਲਿਖਤੀ ਸ਼ਿਕਾਇਤ ਦੇ ਕੇ ਅਣਪਛਾਤਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਪਰਮਜੀਤ ਕੌਰ ਨੇ ਦੱਸਿਆ ਕਿ ਵਾਰਡ ਨੰਬਰ 7, ਪੱਟੀ ਵਿਖੇ ਉਨ੍ਹਾਂ ਦੀ ਕਰੀਬ ਸੱਤ ਮਰਲੇ ਜਗ੍ਹਾ ਹੈ, ਜਿਸ ਦੀ ਚਾਰਦੀਵਾਰੀ ਕੀਤੀ ਹੋਈ ਹੈ। ਇਸ ਜਗ੍ਹਾ ਦੇ ਮੁੱਖ ਦਰਵਾਜ਼ੇ ’ਤੇ ਕਰੀਬ ਸਾਢੇ ਤਿੰਨ ਫੁੱਟ ਉੱਚਾ ਲੋਹੇ ਦਾ ਗੇਟ ਲੱਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਉਕਤ ਲੋਹੇ ਦਾ ਗੇਟ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸਵੇਰੇ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਗੇਟ ਗਾਇਬ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਥਾਣਾ ਪੱਟੀ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ। ਪਰਮਜੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰ ਕੇ ਚੋਰਾਂ ਦੀ ਪਛਾਣ ਕੀਤੀ ਜਾਵੇ ਤੇ ਚੋਰੀ ਕੀਤਾ ਲੋਹੇ ਦਾ ਗੇਟ ਬਰਾਮਦ ਕਰਵਾਉਂਦਿਆਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।