ਰੋਲ ਪਲੇਅ, ਲੋਕ ਨਾਚ ਤੇ ਰੈੱਡ ਰਿਬਨ ਕੁਇਜ਼ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਰੋਲ ਪਲੇਅ, ਲੋਕ ਨਾਚ ਅਤੇ ਰੈੱਡ ਰਿਬਨ ਕੁਇਜ਼ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ
Publish Date: Wed, 26 Aug 2026 07:01 PM (IST)
Updated Date: Thu, 27 Aug 2026 04:02 AM (IST)
ਕੈਪਸ਼ਨ: ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਆਂ ਵਿਦਿਆਰਥਣਾਂ। ਕੈਪਸ਼ਨ: ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਕੈਪਸ਼ਨ: ਸਮਾਗਮ ਵਿਚ ਹਾਜ਼ਰ ਵੱਖ-ਵੱਖ ਸ਼ਖ਼ਸੀਅਤਾਂ। * ਜ਼ਿਲ੍ਹਾ ਪੱਧਰ ‘ਤੇ ਲੋਕ ਨਾਚ ’ਚ 15, ਰੋਲ ਪਲੇਅ ’ਚ 7 ਅਤੇ ਰੈੱਡ ਰਿਬਨ ਕੁਇਜ਼ ’ਚ 13 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ * ਵਿਦਿਆਰਥੀਆਂ ਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਨਿਰਧਾਰਿਤ ਪ੍ਰੋਗਰਾਮਾਂ ਦੀ ਲੜੀ ਅਧੀਨ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਰੋਲ ਪਲੇਅ ਤੇ ਲੋਕ ਨਾਚ ਅਤੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਰੈੱਡ ਰਿਬਨ ਕੁਇਜ਼ ਜ਼ਿਲ੍ਹਾ ਪੱਧਰੀ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਕੁਮਾਰ ਛਾਬੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਦੀ ਅਗਵਾਈ ਹੇਠ ਬੁੱਧਵਾਰ ਨੂੰ ਪੰਡੋਰੀ ਗੋਲਾ ਦੇ ਸਰਕਾਰੀ ਸਕੂਲ ਵਿਖੇ ਕਰਵਾਏ ਗਏ। ਇਸ ਮੁਕਾਬਲੇ ਵਿਚ ਜ਼ਿਲ੍ਹਾ ਪੱਧਰ ‘ਤੇ ਲੋਕ ਨਾਚ ਵਿਚ 15, ਰੋਲ ਪਲੇਅ ਵਿਚ 7 ਅਤੇ ਰੈੱਡ ਰਿਬਨ ਕੁਇਜ਼ ਵਿਚ 13 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਦੀ ਚੋਣ ਸਕੂਲ ਪੱਧਰੀ ਮੁਕਾਬਲੇ ਰਾਹੀਂ ਕੀਤੀ ਗਈ ਸੀ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਜਨਸੰਖਿਆ ਦੀ ਅਸਲ ਸਿੱਖਿਆ ’ਤੇ ਜ਼ੋਰ ਦੇਣਾ, ਕਿਸ਼ੋਰ ਉਮਰ ਦੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ, ਸਹੀ ਭੋਜਨ, ਰਾਸ਼ਟਰੀ ਅਤੇ ਰਾਜ ਪੱਧਰੀ ਹੈਲਥ ਪ੍ਰੋਗਰਾਮਾਂ ਦੀ ਜਾਗਰੂਕਤਾ, ਐੱਚਆਈਵੀ/ਏਡਜ਼ ਸਬੰਧੀ ਅਤੇ ਹੋਰ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਹਰੇਕ ਮੁਕਾਬਲੇ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜੇਤੂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ ਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਇਹ ਵਿਦਿਆਰਥੀ ਹੀ ਜਾਗਰੂਕਤਾ ਦਾ ਅਸਲ ਸੰਦੇਸ਼ ਘਰ ਘਰ ਪਹੁੰਚਾਉਣ ਵਾਲੀ ਕੜੀ ਹਨ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਨੇ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਨੇ ਜੇਤੂਆਂ ਨੂੰ ਹੋਰ ਮਿਹਨਤ ਕਰਕੇ ਰਾਜ ਪੱਧਰੀ ਮੁਕਾਬਲੇ ਲਈ ਤਿਆਰੀ ਕਰਨ ਲਈ ਕਿਹਾ ਅਤੇ ਜ਼ਿਲ੍ਹੇ ਦਾ ਨਾਮ ਚਮਕਾਉਣ ਦੀ ਗੱਲ ਕੀਤੀ। ਇਸ ਮੌਕੇ ਸਕੂਲ ਮੁਖੀ ਗੀਤਾਂਜਲੀ ਅਤੇ ਲੈਕਚਰਾਰ ਪ੍ਰਭਜੋਤ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਵਿਖੇ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਹੈੱਡਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਪਹਿਲੀ ਪੁਜੀਸ਼ਨ ਜੇਤੂ ਹੁਣ 1 ਸਤੰਬਰ ਨੂੰ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿਚ ਭਾਗ ਲੈਣਗੇ। ਜੱਜਮੈਂਟ ਪੈਨਲ ਡਿਊਟੀ ਰੈੱਡ ਰਿੱਬਨ ਕੁਇਜ਼ ਵਿਚ ਦਰਸ਼ਨ ਸਿੰਘ ਸਕੂਲ ਆਫ਼ ਐਮੀਨੈਂਸ ਪੱਟੀ, ਪਰਵੀਨ ਹਾਂਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਆਬਾਦ ਅਤੇ ਮਨਦੀਪ ਕੌਰ ਸਰਕਾਰੀ ਹਾਈ ਸਕੂਲ ਬਾਗੜੀਆਂ ਨੇ, ਰੋਲ ਪਲੇਅ ਵਿਚ ਲਕਸ਼ਮਣ ਕੁਮਾਰ ਤੁੜ, ਰਜਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਨੇ ਅਤੇ ਲੋਕ ਨਾਚ ਵਿਚ ਜਸਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਮਕੇ ਖੁਰਦ ਅਤੇ ਅਮਨਦੀਪ ਸਿੰਘ ਸੇਂਟ ਸੋਲਜ਼ਰ ਕਾਨਵੈਂਟ ਸਕੂਲ ਘਰਿਆਲਾ ਨੇ ਬਾਖੂਬੀ ਨਿਭਾਈ। ਹੈੱਡਮਾਸਟਰ ਸੁਭਿੰਦਰਜੀਤ ਸਿੰਘ ਅਲਗੋਂ ਕੋਠੀ ਨੇ ਸਹਾਇਕ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਇਸ ਮੌਕੇ ਆਦੇਸ਼ ਸਿੰਘ ਡੀਈਓ ਦਫ਼ਤਰ, ਇਕਬਾਲ ਸਿੰਘ ਡੀਈਓ ਦਫਤਰ, ਜੁਗਰਾਜ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਸੁਖਬੀਰ ਸਿੰਘ ਕੰਗ ਜ਼ਿਲ੍ਹਾ ਕੈਰੀਅਰ ਗਾਈਡੇਂਸ ਨੋਡਲ, ਰਜਿੰਦਰ ਸਿੰਘ, ਮਨਦੀਪ ਸਿੰਘ ਬੱਡੀ ਨੋਡਲ, ਕਰਨਜੀਤ ਸਿੰਘ ਕੱਦਗਿੱਲ, ਵਨੀਤ ਕੁਮਾਰ ਅਲਗੋਂ ਕੋਠੀ ਅਤੇ ਵੱਖ-ਵੱਖ ਸਕੂਲਾਂ ਦੇ ਗਾਈਡ ਅਧਿਆਪਕ ਅਤੇ ਸਮੂਹ ਸਟਾਫ ਹਾਜ਼ਰ ਸਨ।