ਟਰੇਡ ਕਮਿਸ਼ਨ ਦੇ ਮੈਂਬਰਾਂ ਨੇ ਕੀਤੀ ਮਹੱਤਵਪੂਰਨ ਮੀਟਿੰਗ ਐੱਸਡੀਐੱਮ ਦਫ਼ਤਰ ਪੱਟੀ ’ਚ ਟਰੇਡ ਕਮਿਸ਼ਨ ਦੇ ਮੈਂਬਰਾਂ ਨੇ ਕੀਤੀ ਮਹੱਤਵਪੂਰਨ ਮੀਟਿੰਗ
Publish Date: Thu, 20 Aug 2026 08:25 PM (IST)
Updated Date: Thu, 20 Aug 2026 08:27 PM (IST)
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਚਨਬੱਧ: ਚੇਅਰਮੈਨ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਬੱਲੂ ਮਹਿਤਾ/ਕੇਪੀ ਗਿੱਲ• ਪੰਜਾਬੀ ਜਾਗਰਣ ਪੱਟੀ/ਕੈਰੋਂ : ਪੰਜਾਬ ਵਪਾਰ ਕਮਿਸ਼ਨ ਹਲਕਾ ਪੱਟੀ ਦੇ ਚੇਅਰਮੈਨ ਰਮਨ ਸਹਿਗਲ ਤੇ ਐੱਸਡੀਐੱਮ ਪੱਟੀ ਅਮਨਦੀਪ ਵੱਲੋਂ ਅੱਜ ਸਥਾਨਕ ਐੱਸਡੀਐੱਮ ਦਫ਼ਤਰ ਪੱਟੀ ਵਿਖੇ ਟਰੇਡ ਕਮਿਸ਼ਨ ਦੇ ਮੈਂਬਰਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ। ਬੈਠਕ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਸਹਿਗਲ ਤੇ ਐੱਸਡੀਐੱਮ ਪੱਟੀ ਅਮਨਦੀਪ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਤੌਰ ਤੇ ਹੱਲ ਕਰਨ ਲਈ ਵਚਨਬੱਧ ਹੈ। ਵਪਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਵੱਖ-ਵੱਖ ਵਿਭਾਗਾਂ ਨਾਲ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਵੱਲੋਂ ਹਰ ਇਕ ਜ਼ਿਲ੍ਹੇ ਤੇ ਹਲਕੇ ਵਿਚ ਵਪਾਰੀ ਵਿੰਗ ਸਥਾਪਤ ਕੀਤੇ ਗਏ ਹਨ। ਪੱਟੀ ਹਲਕੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵਪਾਰੀਆਂ ਨਾਲ ਬੈਠਕ ਕੀਤੀ ਜਾਂਦੀ ਹੈ ਤੇ ਆਪਸੀ ਤਾਲਮੇਲ ਨਾਲ ਮੁੱਦੇ ਹੱਲ ਕੀਤੇ ਜਾਂਦੇ ਹਨ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਦੇਸ਼ ਦਿੱਤੇ ਕਿ ਵਪਾਰੀਆਂ ਸਬੰਧੀ ਮਸਲਿਆਂ ਦੇ ਹੱਲ ਸਮ੍ਹਾਂ ਬੱਧ ਤਰੀਕੇ ਨਾਲ ਕੀਤੇ ਜਾਣ, ਤਾਂ ਜੋ ਉਨ੍ਹਾਂ ਨੂੰ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਲਾਕੇ ਦੀ ਕਾਨੂੰਨੀ ਵਿਵਸਥਾ ਸੁਚਾਰੂ ਢੰਗ ਨਾਲ ਚੱਲੇ। ਇਸ ਤੋਂ ਇਲਾਵਾ ਦੁਕਾਨਦਾਰਾਂ ਦੇ ਬਿਜਲੀ ਵਿਭਾਗ, ਨਗਰ ਕੌਂਸਲਾਂ, ਜੀਐੱਸਟੀ ਵਿਭਾਗ ਅਤੇ ਸ਼ਹਿਰ ਵਿਚ ਕੈਮਰੇ ਤੇ ਲਾਈਟਾਂ ਲਗਾਉਣ ਸਬੰਧੀ, ਸਿਵਰੇਜ ਸਿਸਟਮ ਤੇ ਹੋਰਨਾਂ ਵਿਭਾਗਾਂ ਨਾਲ ਜੁੜੇ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਬਾਕੀ ਰਹਿੰਦੇ ਮੁੱਦੇ ਵੀ ਜਲਦ ਹਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੌਂਸਲਰ ਰਾਜਨਪ੍ਰੀਤ ਸਿੰਘ ਸੱਗੂ ਬਲਾਕ ਪ੍ਰਧਾਨ, ਟਰੇਡ ਕਮਿਸ਼ਨ ਮੈਂਬਰ ਮੋਹਿਤ ਅਰੋੜਾ ਪੱਟੀ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।