ਦਿ ਵਿਜ਼ਡਮ ਸਕੂਲ ਦੇ ’ਚ ਕਰਵਾਇਆ ਧਾਰਮਿਕ ਸਮਾਗਮ
ਦਿ ਵਿਜ਼ਡਮ ਸਕੂਲ ਦੇ ਸੀਨੀਅਰ ਵਿੰਗ ਦਾ ਧਾਰਮਿਕ ਸਮਾਗਮ ਨਾਲ ਹੋਇਆ ਉਦਘਾਟਨ
Publish Date: Thu, 20 Aug 2026 07:13 PM (IST)
Updated Date: Thu, 20 Aug 2026 07:15 PM (IST)
ਪੱਤਰ ਪ੍ਰੇਰਕ• ਪੰਜਾਬੀ ਜਾਗਰਣ ਤਰਨਤਾਰਨ : ਦਿ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ, ਠਰੂ ਵਿਖੇ ਨਵੇਂ ਸਥਾਪਿਤ ਸੀਨੀਅਰ ਵਿੰਗ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਨਵੇਂ ਸੀਨੀਅਰ ਵਿੰਗ ਦੀ ਸਫ਼ਲਤਾ, ਖੁਸ਼ਹਾਲੀ ਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ ਗਈ। ਇਸ ਪਵਿੱਤਰ ਮੌਕੇ ਤੇ ਸਕੂਲ ਦੇ ਚੇਅਰਮੈਨ ਰਮਨੀਕ ਖੇੜਾ, ਡਾਇਰੈਕਟਰ ਅੰਮ੍ਰਿਤ ਖੇੜਾ, ਪ੍ਰਿੰਸੀਪਲ ਹਰਲੀਨ ਕੌਰ, ਪ੍ਰਸ਼ਾਸਕ ਸ਼ਵੇਤਾ ਸਹਿਗਲ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। ਨਵੀਂ ਇਮਾਰਤ ਵਿਦਿਆਰਥੀਆਂ ਨੂੰ ਸਕਾਰਾਤਮਕ, ਸੁਖਾਵਾਂ ਤੇ ਗਿਆਨਵਰਧਕ ਵਿੱਦਿਅਕ ਮਾਹੌਲ ਪ੍ਰਦਾਨ ਕਰਨ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਚੇਅਰਮੈਨ ਰਮਨੀਕ ਖੇੜਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਟਾਫ਼ ਦੀ ਲਗਨ, ਸਖ਼ਤ ਮਿਹਨਤ ਤੇ ਸਾਂਝੇ ਯਤਨਾਂ ਸਦਕਾ ਨਵਾਂ ਸੀਨੀਅਰ ਵਿੰਗ ਦਿ ਵਿਜ਼ਡਮ ਸਕੂਲ ਦੀ ਤਰੱਕੀ ਤੇ ਉੱਤਮਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਨਵੀਆਂ ਉਚਾਈਆਂ ਹਾਸਲ ਕਰੇਗਾ। ਸਮਾਗਮ ਦੀ ਸਮਾਪਤੀ ਗੁਰੂ ਕੇ ਲੰਗਰ ਨਾਲ ਹੋਈ, ਜਿਸ ਵਿਚ ਸਮੂਹ ਸਕੂਲ ਪਰਿਵਾਰ ਨੇ ਸ਼ਾਮਲ ਹੋ ਕੇ ਸਾਂਝ ਤੇ ਏਕਤਾ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ।