ਖਾਲੜਾ ਰੈਸਟ ਹਾਊਸ ’ਚ ਕੱਲ੍ਹ ਲਗਾਇਆ ਜਾਵੇਗਾ ਮੁਫ਼ਤ ਮੈਡੀਕਲ ਕੈਂਪ
ਖਾਲੜਾ ਰੈਸਟ ਹਾਊਸ ’ਚ ਭਲਕੇ ਲਗਾਇਆ ਜਾਵੇਗਾ ਮੁਫ਼ਤ ਮੈਡੀਕਲ ਕੈਂਪ
Publish Date: Thu, 20 Aug 2026 06:36 PM (IST)
Updated Date: Thu, 20 Aug 2026 06:39 PM (IST)
ਸਰਬਜੀਤ ਸਿੰਘ ਛੀਨਾ• ਪੰਜਾਬੀ ਜਾਗਰਣ ਖਾਲੜਾ : ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਐੱਮਐੱਸਐੱਮ ਗਰੁੱਪ ਆਫ਼ ਕੰਪਨੀਜ਼ ਵੱਲੋਂ ਬਾਰਡਰ ਏਰੀਏ ਦੇ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ 22 ਅਗਸਤ ਨੂੰ ਖਾਲੜਾ ਰੈਸਟ ਹਾਊਸ ਵਿਖੇ ਮੁਫ਼ਤ ਜਨਰਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਕੌਂਸਲਰ ਭਗਵਾਨ ਸਿੰਘ ਨੇ ਦੱਸਿਆ ਕਿ ਕੈਂਪ ਸਵੇਰੇ ਸਾਢੇ 10 ਤੋਂ ਦੁਪਹਿਰ 3 ਵਜੇ ਤਕ ਲਗਾਇਆ ਜਾਵੇਗਾ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਸਿਹਤ ਜਾਂਚ ਤੋਂ ਇਲਾਵਾ ਬੀਪੀ, ਸ਼ੂਗਰ, ਈਸੀਜੀ ਅਤੇ ਦਿਲ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨੰਦਾ ਹਸਪਤਾਲ ਦੇ ਸਹਿਯੋਗ ਨਾਲ ਡਾ. ਰੰਜੂ ਨੰਦਾ ਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਪਰਮੋਦ ਸਰਨੋਟ ਸਮੇਤ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ। ਕੈਂਪ ਵਿਚ ਆਉਣ ਵਾਲਿਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕੌਂਸਲਰ ਭਗਵਾਨ ਸਿੰਘ, ਹਰਜਿੰਦਰ ਸਿੰਘ ਫੌਜੀ ਅਤੇ ਸੁਰਜੀਤ ਸਿੰਘ ਫੌਜੀ ਨੇ ਇਲਾਕਾ ਵਾਸੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਸਮੇਂ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ।