ਮੋਦੀ ਲੋਕਾਂ ਦੀ ਨਹੀਂ ਕਾਰਪੋਰੇਟਾਂ ਦੀ ਸਰਕਾਰ : ਸੋਹਲ ਤਰਨਤਾਰਨ ‘ਚ ਦਿੱਲੀ ਰੈਲੀ ਦਾ ਕੀਤਾ ਪ੍ਰਚਾਰ, ਕਿਹਾ ਮੋਦੀ ਲੋਕਾਂ ਦੀ ਨਹੀਂ ਕਾਰਪੋਰੇਟਾਂ ਦੀ ਸਰਕਾਰ - ਦਵਿੰਦਰ ਸੋਹਲ
Publish Date: Thu, 20 Aug 2026 05:48 PM (IST)
Updated Date: Thu, 20 Aug 2026 05:51 PM (IST)
ਤਰਨਤਾਰਨ ‘ਚ ਦਿੱਲੀ ਰੈਲੀ ਦਾ ਕੀਤਾ ਪ੍ਰਚਾਰ ਪੱਤਰ ਪ੍ਰੇਰਕ •ਪੰਜਾਬੀ ਜਾਗਰਣ ਤਰਨਤਾਰਨ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪਹਿਲੀ ਸਤੰਬਰ ਦੀ ਦਿੱਲੀ ਰੈਲੀ ਸਬੰਧੀ ਤਰਨਤਾਰਨ ਦੇ ਬੋਹੜੀ ਚੌਂਕ ਵਿਚ ਇਕੱਠ ਕਰਕੇ ਬਜ਼ਾਰਾਂ ਚ ਪੈਂਫਲੇਟ ਵੰਡਿਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਕਾਮਰੇਡ ਤਾਰਾ ਸਿੰਘ ਖਹਿਰਾ, ਐਡਵੋਕੇਟ ਸਟਾਲਿਨਜੀਤ ਸਿੰਘ ਸੰਧੂ, ਅਵਤਾਰ ਸਿੰਘ ਪਲਾਸੌਰ, ਗੁਰਦਿਆਲ ਸਿੰਘ ਤਰਨਤਾਰਨ ਨੇ ਕੀਤੀ। ਇਸ ਮੌਕੇ ਜਨਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਦੇਵੀ ਕੁਮਾਰੀ ਤੇ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਦੀ ਮੋਦੀ ਸਰਕਾਰ ਆਮ ਜਨਤਾ ਲਈ ਕੋਈ ਕੰਮ ਨਹੀਂ ਕਰ ਰਹੇ, ਉਹ ਸਿਰਫ਼ ਅਡਾਨੀ, ਅੰਬਾਨੀ ਤੇ ਹੋਰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰ ਰਹੀ ਹੈ। ਇਸ ਕਰਕੇ ਹੀ ਉਹ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ, ਜਿਸ ਨਾਲ ਸਾਡੀ ਖੇਤੀ, ਡੇਅਰੀ ਫਾਰਮਿੰਗ, ਮੱਛੀ ਪਾਲਣ ਅਤੇ ਸਾਡੇ ਹੋਰ ਕਾਰੋਬਾਰ ਜਿਵੇਂ ਆਮ ਦੁਕਾਨਦਾਰੀਆਂ, ਨਿੱਕੀਆਂ ਫੈਕਟਰੀਆਂ ਤੇ ਵਪਾਰ ਸਾਰੇ ਤਬਾਹ ਹੋ ਕੇ ਰਹਿ ਜਾਣਗੇ। ਅੱਜ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਬੇਰੁਜ਼ਗਾਰੀ ਕਾਰਨ ਹੀ ਦੇਸ਼ ਦਾ ਨੌਜਵਾਨ ਨਸ਼ਿਆਂ, ਲੁੱਟਾਂ ਖੋਹਾਂ, ਗੈਂਗਸਟਰਪੁਣੇ ਵੱਲ ਜਾ ਰਿਹਾ ਹੈ। ਜਵਾਨੀ ਵਿਚ ਬੇਚੈਨੀ ਕਾਰਨ ਹੀ ਪਿਛਲੇ ਦਿਨੀਂ ਜੈੱਨ ਦਾ ਵੱਡਾ ਅੰਦੋਲਨ ਦਿੱਲੀ ਵਿਚ ਹੋਇਆ। ਮਜ਼ਦੂਰ ਜਮਾਤ ਦਾ ਸਭ ਤੋਂ ਵੱਡਾ ਘਾਣ ਮੋਦੀ ਸਰਕਾਰ ਸਮੇਂ ਹੋ ਰਿਹਾ ਹੈ। ਕਿਸਾਨਾਂ ਨਾਲ ਵਾਅਦਾ ਕਰਕੇ ਵੀ ਐੱਮਐੱਸਪੀ ਨਹੀਂ ਦਿੱਤੀ ਗਈ। ਮਹਿੰਗਾਈ ਸਿਖਰਾਂ ਛੂਹ ਰਹੀ ਹੈ। ਖੰਡ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਕਾਰਪੋਰੇਟ ਘਰਾਣਿਆਂ ਵੱਡੀ ਲੁੱਟ ਮਚਾ ਰੱਖੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਹਿਲੀ ਸਤੰਬਰ ਦਿੱਲੀ ਰੈਲੀ ਵਿਚ ਹੁੰਮਹੁਮਾ ਕੇ ਪਹੁੰਚੋ। ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਵਿਸ਼ਾਲ ਦੀਪ ਵਲਟੋਹਾ, ਰਛਪਾਲ ਸਿੰਘ ਬਾਠ, ਰੁਪਿੰਦਰ ਕੌਰ, ਘੁੱਕ ਸਿੰਘ ਸਮੇਤ ਕਈ ਕਾਮਰੇਡ ਹਾਜ਼ਰ ਸਨ। ਕੈਪਸ਼ਨ : ਤਰਨਤਾਰਨ ਵਿਖੇ ਦਿੱਲੀ ਰੈਲੀ ਦਾ ਪ੍ਰਚਾਰ ਕਰਦੇ ਹੋਏ ਕਮਿਊਨਿਸਟ ਆਗੂ।