ਖਾਲੜਾ ਰੈਸਟ ਹਾਊਸ ’ਚ ਕੱਲ੍ਹ ਲੱਗੇਗਾ ਮੁਫ਼ਤ ਜਨਰਲ ਮੈਡੀਕਲ ਕੈਂਪ ਖਾਲੜਾ ਰੈਸਟ ਹਾਊਸ ’ਚ 22 ਅਗਸਤ ਨੂੰ ਲਗਾਇਆ ਜਾ ਰਿਹਾ ਹੈ ਮੁਫ਼ਤ ਜਨਰਲ ਮੈਡੀਕਲ ਕੈਂਪ
Publish Date: Thu, 20 Aug 2026 05:20 PM (IST)
Updated Date: Thu, 20 Aug 2026 05:21 PM (IST)
ਸਰਬਜੀਤ ਸਿੰਘ ਛੀਨਾ •ਪੰਜਾਬੀ ਜਾਗਰਣ ਖਾਲੜਾ : ਕਸਬਾ ਖਾਲੜਾ ਦੇ ਰੈਸਟ ਹਾਊਸ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਐੱਮਐੱਸਐੱਮ ਕੰਪਨੀ ਵੱਲੋਂ ਬਾਰਡਰ ਏਰੀਆ ਨਾਲ ਸਬੰਧਤ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦੇ ਹੋਏ ਮੁਫ਼ਤ ਜਨਰਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਕੌਂਸਲਰ ਭਗਵਾਨ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਐੱਮਐੱਸਐੱਮ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਮਿਸਟਰ ਮਹਿੰਦਰ ਸਿੰਘ ਮਲਿਕ ਤੇ ਸੀਈਓ ਮਿਸਟਰ ਪ੍ਰਭਜੋਤ ਸਿੰਘ ਮਲਿਕ ਦੀ ਯੋਗ ਅਗਵਾਈ ਹੇਠ ਸਮਾਜ ਭਲਾਈ ਹਿੱਤ ਇਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਕੰਪਨੀ ਦੇ ਗਰੁੱਪ ਕਨਸਰਨ ਪਰਫੈਕਟ ਹੈਂਡਲਿੰਗ ਐਂਡ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ ਵੱਲੋਂ ਸੀਐੱਸਆਰ ਪਹਿਲਕਦਮੀ ਦੇ ਤਹਿਤ ਆਉਣ ਵਾਲੀ 22 ਅਗਸਤ ਨੂੰ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਵਿਸ਼ਾਲ ਮੁਫ਼ਤ ਜਨਰਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਚੈਕਅੱਪ ਕਰਵਾਉਣ ਲਈ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਮਿਲਣ ਵਾਲੀਆ ਸਹੂਲਤਾਂ ਵਿਚ ਜਨਰਲ ਸਿਹਤ ਚੈਕਅੱਪ, ਮੁਫ਼ਤ ਦਵਾਈਆਂ, ਈਸੀਜੀ ਟੈਸਟ, ਬੀਪੀ, ਸ਼ੂਗਰ ਤੇ ਦਿਲ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਇਸ ਕੈਂਪ ਵਿਚ ਨੰਦਾ ਹਸਪਤਾਲ ਦੇ ਸਹਿਯੋਗ ਨਾਲ ਦੇਸ਼ ਦੇ ਮੰਨੇ-ਪ੍ਰਮੰਨੇ ਮਾਹਿਰ ਡਾਕਟਰਾਂ ਦੀ ਟੀਮ ਵਿਚ ਡਾ. ਰੰਜੂ ਨੰਦਾ ਐੱਮਡੀ ਇਸਤਰੀ ਰੋਗਾਂ ਦੇ ਮਾਹਿਰ ਗਾਇਨਾਕੋਲੋਜਿਸਟ, ਡਾ. ਪਰਮੋਦ ਸਰਨੋਟ ਐੱਮਬੀਬੀਐੱਸ, ਐੱਮਡੀ, ਡੀਐੱਮ ਦਿਲ ਦੇ ਰੋਗਾਂ ਦੇ ਮਾਹਿਰ /ਕਾਰਡੀਓਲੋਜਿਸਟ ਆਦਿ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਕੈਂਪ ਵਿਚ ਆਉਣ ਵਾਲੀ ਸੰਗਤ ਲਈ ਦਾਲ ਪ੍ਰਸ਼ਾਦੇ ਦੇ ਲੰਗਰ ਤੇ ਹੋਰ ਪ੍ਰਬੰਧ ਅਖਾੜਾ ਘਮੰਡਾ ਦਾਸ ਬੇਰੀ ਵਾਲਾ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਭਗਵਾਨ ਸਿੰਘ, ਹਰਜਿੰਦਰ ਸਿੰਘ ਫੌਜੀ, ਸੁਰਜੀਤ ਸਿੰਘ ਫੌਜੀ ਨੇ ਇਲਾਕੇ ਦੇ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਤੇ ਆਉਣ ਸਮੇਂ ਆਪਣੇ ਨਾਲ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 62383-652901 ਜਾਂ 89684-30496 ਤੇ ਸੰਪਰਕ ਕੀਤਾ ਜਾ ਸਕਦਾ ਹੈ।