ਪੀਰਾਂ ਸਾਹਿਬ ਦਾ ਦੋ ਰੋਜ਼ਾ ਸਾਲਾਨਾ ਮੇਲਾ ਸ਼ੁਰੂ ਧੰਨ ਧੰਨ ਪੀਰ ਬਾਬਾ ਪੀਰਾਂ ਸਾਹਿਬ ਦੇ ਦੋ ਰੋਜ਼ਾ ਸਾਲਾਨਾ ਮੇਲੇ ਦੀ ਸ਼ੁਰੂਆਤ
Publish Date: Thu, 20 Aug 2026 05:15 PM (IST)
Updated Date: Thu, 20 Aug 2026 05:18 PM (IST)
ਪ੍ਰਬੰਧਕ ਕਮੇਟੀ ਨੇ ਦਰਬਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਬੱਲੂ ਮਹਿਤਾ •ਪੰਜਾਬੀ ਜਾਗਰਣ ਪੱਟੀ : ਧੰਨ ਧੰਨ ਪੀਰ ਬਾਬਾ ਪੀਰਾਂ ਸਾਹਿਬ ਦੇ ਦੋ ਰੋਜ਼ਾ ਸਾਲਾਨਾ ਮੇਲੇ ਦੀ ਸ਼ੁਰੂਆਤ ਬੜੀ ਸ਼ਰਧਾ ਤੇ ਭਾਵਨਾ ਨਾਲ ਹੋਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਧਨੋਆ ਤੇ ਸਮੂਹ ਮੈਂਬਰਾਂ ਵੱਲੋਂ ਦਰਬਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਦਰਬਾਰ ’ਤੇ ਨਤਮਸਤਕ ਹੋ ਕੇ ਪੀਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਹੀ ਸਵੇਰੇ ਤੜਕੇ ਚਾਰ ਵਜੇ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਦਰਬਾਰ ’ਤੇ ਨਤਮਸਤਕ ਹੋਣ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਸਾਲਾਨਾ ਮੇਲਾ ਹਰ ਸਾਲ ਪੱਟੀ ਸ਼ਹਿਰ ਵਾਸੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਮੇਲੇ ਦੌਰਾਨ ਪੰਜਾਬ ਦੀ ਪ੍ਰਸਿੱਧ ਪੰਜਾਬੀ ਗਾਇਕਾ ਮੈਂਡੀ ਕਾਲਰਾ ਤੇ ਰਾਜਬੀਰ ਰਾਜਾ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ ਤੇ ਸੰਗਤਾਂ ਦਾ ਮਨੋਰੰਜਨ ਕੀਤਾ। ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਪੰਮਾ ਡੂਮੇਵਾਲ ਤੇ ਅਮਨ ਰੋਜ਼ੀ ਆਪਣੇ ਗੀਤਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕਰਨਗੇ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਬਾਬਾ ਬਿਸ਼ਨ ਦਾਸ ਕਬੱਡੀ ਕਲੱਬ ਦੁਆਬਾ ਤੇ ਐੱਮਡੀ ਲਾਇਨਜ਼ ਕਲੱਬ ਦਰਮਿਆਨ ਲੜਕਿਆਂ ਦੀ ਕਬੱਡੀ ਦਾ ਫਸਵਾਂ ਮੁਕਾਬਲਾ ਵੀ ਕਰਵਾਇਆ ਜਾਵੇਗਾ। ਪ੍ਰਬੰਧਕਾਂ ਵੱਲੋਂ ਮੇਲੇ ਵਿਚ ਪਹੁੰਚਣ ਵਾਲੀਆਂ ਸੰਗਤਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਚੇਅਰਮੈਨ ਕਸ਼ਮੀਰ ਸਿੰਘ ਕਲਸੀ, ਪ੍ਰਧਾਨ ਲਖਵਿੰਦਰ ਸਿੰਘ ਧਨੋਆ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਬੱਬੀ ਪੁਰੀ, ਡਾ. ਜਗਤਾਰ ਸਿੰਘ ਬੱਬੀ, ਪ੍ਰਸ਼ੋਤਮ ਲਾਲ ਵਪਾਰੀ, ਵਿਜੇ ਸ਼ਰਮਾ ਵਪਾਰੀ, ਲਖਵਿੰਦਰ ਸਿੰਘ ਖਹਿਰਾ, ਸੁਖਦੇਵ ਸਿੰਘ ਰਾੜੀਆ, ਹਰਜੀਤ ਸਿੰਘ ਢਿੱਲੋਂ, ਬਲਬੀਰ ਸਿੰਘ ਕਹੀਆਂ ਵਾਲੇ, ਭੁਪਿੰਦਰ ਸਿੰਘ ਭਿੰਦਾ, ਬਚਿੰਤ ਸਿੰਘ, ਰੂਪ ਸਿੰਘ ਢਿੱਲੋਂ, ਗੁਰਜੀਤ ਸਿੰਘ ਖਹਿਰਾ, ਗਿਆਨੀ ਸੰਤੋਖ ਸਿੰਘ, ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।