ਪੱਟੀ ’ਚ ਮਨਾਇਆ ‘ਮਾਤਾ ਚਿੰਤਪੁਰਨੀ ਦਾ ਸਾਵਣ ਅਸ਼ਟਮੀ ਮੇਲਾ’ ਪੱਟੀ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ‘ਮਾਤਾ ਚਿੰਤਪੁਰਨੀ ਦਾ ਸਾਵਣ ਅਸ਼ਟਮੀ ਮੇਲਾ’
Publish Date: Thu, 20 Aug 2026 05:07 PM (IST)
Updated Date: Thu, 20 Aug 2026 05:09 PM (IST)
ਮਾਤਾ ਸਰਬਜੀਤ ਕੌਰ ਦੇਵਾ ਜੀ ਨੇ ਸੰਗਤਾਂ ਨੂੰ ਦਿੱਤਾ ਆਸ਼ੀਰਵਾਦ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਸਾਥੀਆਂ ਸਮੇਤ ਭਰੀ ਹਾਜ਼ਰੀ ਬੱਲੂ ਮਹਿਤਾ •ਪੰਜਾਬੀ ਜਾਗਰਣ ਪੱਟੀ : ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਪੱਟੀ ਵੱਲੋਂ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਵਿਖੇ ‘ਮਾਤਾ ਚਿੰਤਪੁਰਨੀ ਦਾ ਸਾਵਣ ਅਸ਼ਟਮੀ ਮੇਲਾ’ ਤੇ ਤੀਸਰਾ ਵਿਸ਼ਾਲ ਲੰਗਰ ਭੰਡਾਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਰਾਤ ਸਮੇਂ ਮਾਤਾ ਰਾਣੀ ਦੀ ਚੌਕੀ ਕਰਵਾਈ ਗਈ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਰਿੰਕੂ ਚੰਦਨ ਨੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ। ਇਸ ਉਪਰੰਤ ਮੰਦਰ ਮਾਤਾ ਜੀ ਘਰਿਆਲਾ ਦੇ ਸੇਵਾਦਾਰਾਂ ਵੱਲੋਂ ਵੀ ਹਾਜ਼ਰੀ ਲਗਵਾਈ ਗਈ। ਇਸ ਮੌਕੇ ਮੰਦਰ ਮਾਤਾ ਜੀ ਘਰਿਆਲਾ ਦੇ ਮੌਜੂਦਾ ਗੱਦੀਨਸ਼ੀਨ ਮਾਤਾ ਸਰਬਜੀਤ ਕੌਰ ਦੇਵਾ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਵੱਲੋਂ ਸ਼ਰਧਾਪੂਰਵਕ ਪੂਜਾ-ਅਰਚਨਾ ਕੀਤੀ ਗਈ। ਇਸ ਉਪਰੰਤ ਮਾਤਾ ਰਾਣੀ ਦੀਆਂ ਪਵਿੱਤਰ ਭੇਟਾਂ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਸਮਾਗਮ ਵਿਚ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ, ਹਰਮਨ ਸੇਖੋਂ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ, ਗੁਰਮਹਾਂਵੀਰ ਸਿੰਘ ਸੰਧੂ ਸਾਬਕਾ ਚੇਅਰਮੈਨ, ਅਤੁਲ ਜੈਨ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ ਤੇ ਬਾਬਾ ਦੀਪ ਸਿੰਘ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ। ਇਸ ਮੌਕੇ ਆਗੂਆਂ ਨੇ ਸੰਗਤਾਂ ਨੂੰ ਸਾਵਣ ਅਸ਼ਟਮੀ ਦੀ ਵਧਾਈ ਦਿੰਦਿਆਂ ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਵੱਲੋਂ ਲਗਾਤਾਰ ਤੀਸਰੀ ਵਾਰ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਚਿੰਤਪੁਰਨੀ ਦਾ ਮੇਲਾ ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਰੱਖਦਾ ਹੈ। ਲੰਗਰ ਦੀ ਸੇਵਾ ਇਸ ਮੇਲੇ ਦਾ ਅਹਿਮ ਹਿੱਸਾ ਹੈ, ਜਿਥੇ ਸੇਵਾਦਾਰ ਸ਼ਰਧਾਲੂਆਂ ਨੂੰ ਭੋਜਨ ਛਕਾਉਣ ਦੇ ਨਾਲ-ਨਾਲ ਸੇਵਾ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਸਾਵਣ ਅਸ਼ਟਮੀ ਮੌਕੇ ਪੱਟੀ ਸ਼ਹਿਰ ਮਾਤਾ ਰਾਣੀ ਦੀ ਮਹਿਮਾ ਵਿਚ ਰੰਗਿਆ ਨਜ਼ਰ ਆਇਆ ਤੇ ਨੇੜਲੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ। ਰਾਤ ਸਮੇਂ ਪ੍ਰਬੰਧਕਾਂ ਵੱਲੋਂ ਮਾਤਾ ਰਾਣੀ ਦੀ ਆਰਤੀ ਕੀਤੀ ਗਈ ਤੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਪ੍ਰਦੀਪ ਕੁਮਾਰ ਸਰਪ੍ਰਸਤ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ, ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਸੈਕਟਰੀ ਜਗਮੋਹਨ ਮਨਚੰਦਾ, ਵਾਈਸ ਪ੍ਰਧਾਨ ਅਮਨੀਸ਼ ਬੱਤਰਾ, ਡਾ. ਰਾਜੇਸ਼ ਭਾਰਦਵਾਜ, ਡਾ. ਮਰਿਦੁਲਾ ਭਾਰਦਵਾਜ, ਪ੍ਰਵਕਤਾ ਰਾਕੇਸ਼ ਟੋਨੀ, ਸੰਜੀਵ ਕੁਮਾਰ ਕੋੜਾ, ਵਾਈਸ ਪ੍ਰਧਾਨ ਅਮਿਤ ਪੁਰੀ, ਸਲਾਹਕਾਰ ਰਾਜੇਸ਼ ਸ਼ਰਮਾ, ਸਲਾਹਕਾਰ ਸੁਭਾਸ਼ ਸ਼ਰਮਾ, ਰਾਜ ਕੁਮਾਰ ਰਾਜੂ, ਲਵਲੀ ਅਰੋੜਾ, ਰਣਬੀਰ ਸੂਦ, ਰਾਜ ਕੁਮਾਰ ਮੌਗਾਂ, ਅਮਨ ਕੁਮਾਰ ਵਿੱਪੀ, ਡਾ. ਲੱਕੀ ਸੋਈ, ਜੱਸਾ ਸਿੰਘ ਪ੍ਰਧਾਨ, ਬ੍ਰਿਜ ਭੂਸ਼ਣ ਸਾਹਨੀ, ਹਰਭਜਨ ਸਿੰਘ, ਸੋਨੂੰ ਭੋਲੂ, ਹਨੀ ਸੂਦ, ਬੱਬਲੂ ਮਰਵਾਹਾ, ਨੀਤਨ ਭੱਲਾ, ਭਵਨ ਕੁਮਾਰ ਟਾਹ, ਕੇਸ਼ਵ ਦੇਵਗਨ, ਵਿਨੋਦ ਕੁਮਾਰ ਗੱਪਾ, ਆਸ਼ੂ ਅਰੋੜਾ, ਕ੍ਰਿਸ਼ ਮਹਿਤਾ, ਅਨਿਲ ਅਰੋੜਾ, ਧਰਮਵੀਰ ਖੰਨਾ, ਲਾਲੀ ਮੂੰਗਫਲੀ ਵਾਲੇ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।