ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਨੇ ਸਹਾਇਕ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਨੇ ਮੰਗਾਂ ਸਬੰਧੀ ਸਹਾਇਕ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
Publish Date: Tue, 11 Aug 2026 04:37 PM (IST)
Updated Date: Wed, 12 Aug 2026 04:02 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੈਰਾਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਨਿਯਮਾਂ ਤਹਿਤ ਅੱਜ ਤਰਨਤਾਰਨ ਵਿਖੇ ਪੈਰਾਮੈਡੀਕਲ ਯੂਨੀਅਨ ਦੇ ਆਗੂ ਰਾਜਵੰਤ ਬਾਗੜੀਆਂ ਦੀ ਅਗਵਾਈ ਹੇਠ ਸਿਹਤ ਵਿਭਾਗ ਵਿਚ ਕੰਮ ਕਰ ਰਹੀਆਂ ਵੱਖ-ਵੱਖ ਕੈਟਾਗਰੀਆਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸਹਾਇਕ ਸਿਵਲ ਸਰਜਨ ਡਾ. ਵਰਿੰਦਰਪਾਲ ਕੌਰ ਨੂੰ ਦਿੱਤਾ ਗਿਆ। ਇਸ ਦੇ ਨਾਲ ਹੀ 20 ਅਗਸਤ ਨੂੰ ਡਾਇਰੈਕਟਰ ਹੈਲਥ ਸਰਵਿਸਿਜ਼ ਡੀਐੱਚਐੱਸ ਦਫ਼ਤਰ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਨੋਟਿਸ ਵੀ ਸਹਾਇਕ ਸਿਵਲ ਸਰਜਨ ਰਾਹੀਂ ਡੀਐੱਚਐੱਸ ਦਫ਼ਤਰ ਚੰਡੀਗੜ੍ਹ ਭੇਜਿਆ ਗਿਆ। ਇਸ ਮੌਕੇ ਰਾਜਵੰਤ ਬਾਗੜੀਆਂ, ਹੈਲਥ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ, ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ, ਰੇਡੀਓਗ੍ਰਾਫਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ, ਸਟੇਟ ਆਗੂ ਗੁਰਜਿੰਦਰ ਢਿੱਲੋਂ, ਐੱਮਐੱਲਟੀ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ, ਫਾਰਮੇਸੀ ਅਫ਼ਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਸੁਪਰਡੈਂਟ ਤੇਜਿੰਦਰ ਸਿੰਘ ਢਿੱਲੋਂ, ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸੰਦੀਪ ਸਿੰਘ ਤੋਂ ਇਲਾਵਾ ਭੁਪਿੰਦਰ ਸਿੰਘ ਤਰਨਤਾਰਨ, ਅਮਨਦੀਪ ਧਾਰੜ, ਗੁਰਵਿੰਦਰ ਸਿੰਘ ਭੋਜੀਆਂ, ਦੀਨ ਦਿਆਲ ਸਰਹਾਲੀ, ਜ਼ੋਰਾਵਰ ਸਿੰਘ ਘਰਿਆਲਾ, ਬਲਵਿੰਦਰ ਸਿੰਘ ਖੇਮਕਰਨ, ਗੁਰਿੰਦਰ ਸਿੰਘ ਕਸੇਲ, ਸ਼ੇਰ ਸਿੰਘ, ਗੁਰਵਿੰਦਰ ਸਿੰਘ ਮੀਆਂਵਿੰਡ, ਰਵੀਸ਼ੇਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਪਿੰਦਰ ਸਿੰਘ, ਹਰਭੇਜ ਸਿੰਘ, ਜਗਵੰਤ ਸਿੰਘ, ਗੁਰਬਚਨ ਸਿੰਘ ਐੱਮਐੱਲਟੀ, ਅਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਘਰਿਆਲਾ, ਪ੍ਰਦੀਪ ਸਿੰਘ, ਮਨਦੀਪ ਸਿੰਘ, ਅਮਨਦੀਪ ਸਿੰਘ ਸਰਹਾਲੀ, ਅਮਰਜੀਤ ਗਿੱਲ, ਨਵਦੀਪ ਸਿੰਘ ਰੇਡੀਓਗ੍ਰਾਫਰ, ਅਮਨਪ੍ਰੀਤ ਸਿੰਘ ਸਰਹਾਲੀ, ਸੀਨੀਅਰ ਸਹਾਇਕ ਮਨਦੀਪ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਸਿਮਰਨ ਸਿੰਘ, ਰਾਬਰਟ ਮਸੀਹ, ਬਲਵਿੰਦਰ ਸਿੰਘ ਫਾਰਮੇਸੀ ਅਫ਼ਸਰ, ਸੁਖਰਾਜ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਕੌਂਸਲਰ ਪਰਮਿੰਦਰ ਕੌਰ, ਮਨਜਿੰਦਰ ਕੌਰ, ਵੀਰਪਾਲ ਕੌਰ, ਮਮਤਾ ਸ਼ਰਮਾ, ਮਨੀਸ਼ਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਦੱਸਿਆ ਕਿ 23 ਜੁਲਾਈ ਨੂੰ ਡਾਇਰੈਕਟਰ ਦਫ਼ਤਰ ਵਿਖੇ ਮੀਟਿੰਗ ਲਈ ਸਮਾਂ ਦੇਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਦੋਵੇਂ ਡਾਇਰੈਕਟਰਾਂ ਵੱਲੋਂ ਮੀਟਿੰਗ ਲਈ ਸਮਾਂ ਨਾ ਦਿੱਤੇ ਜਾਣ ਕਾਰਨ ਜਥੇਬੰਦੀ ਵੱਲੋਂ ਹੁਣ 20 ਅਗਸਤ ਨੂੰ ਡੀਐੱਚਐੱਸ ਦਫ਼ਤਰ ਚੰਡੀਗੜ੍ਹ ਵਿਖੇ ਧਰਨਾ ਦੇਣ ਦਾ ਨੋਟਿਸ ਦਿੱਤਾ ਗਿਆ ਹੈ। ਆਗੂਆਂ ਨੇ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਜਥੇਬੰਦੀ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਕੇ ਉਨ੍ਹਾਂ ਦਾ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਸਬੰਧੀ ਗੱਲਬਾਤ ਕਰਕੇ ਹੱਲ ਨਾ ਕੀਤਾ ਗਿਆ ਤਾਂ 20 ਅਗਸਤ ਨੂੰ ਡੀਐੱਚਐੱਸ ਦਫ਼ਤਰ ਚੰਡੀਗੜ੍ਹ ਵਿਖੇ ਧਰਨਾ ਦਿੱਤਾ ਜਾਵੇਗਾ।